ਸਾਊਦੀ ਪ੍ਰਿੰਸ ਦੀ ਯਾਟ ''ਚ ਲੱਗੀ ਦੁਨੀਆ ਦੀ ਸਭ ਤੋਂ ਮਹਿੰਗੀ ਪੇਂਟਿੰਗ

06/13/2019 2:53:43 AM

ਵਾਸ਼ਿੰਗਟਨ - ਕਲਾ ਦੀ ਦੁਨੀਆ 'ਚ ਸਭ ਤੋਂ ਬਿਹਤਰੀਨ ਨਮੂਨਾ ਮੰਨੀ ਜਾਣ ਵਾਲੀ ਲਿਓਨਾਰਡੋ ਦਿ ਵਿੰਚੀ ਦੀ ਪੇਂਟਿੰਗ 'ਸਲਵਾਟੋਰ ਮੁੰਡੀ' ਦਾ ਪਤਾ ਲੱਗ ਗਿਆ ਹੈ। ਇਕ ਵੈੱਬਸਾਈਟ ਨੇ ਦਾਅਵਾ ਕੀਤਾ ਹੈ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਪੇਂਟਿੰਗ ਇਸ ਵਕਤ ਸਾਊਦੀ ਅਰਬ ਦੇ ਪ੍ਰਿੰਸ ਸਲਮਾਨ ਦੀ ਯਾਟ 'ਚ ਲੱਗੀ ਹੈ। 2017 'ਚ ਹੋਈ ਨੀਲਾਮੀ 'ਚ ਇਹ ਪੇਂਟਿੰਗ ਰਿਕਾਰਡ 45 ਕਰੋੜ ਡਾਲਰ (3125 ਕਰੋੜ ਰੁਪਏ) 'ਚ ਵਿਕੀ ਸੀ। ਹਾਲਾਂਕਿ, ਉਦੋਂ ਪੇਂਟਿੰਗ ਦੇ ਖਰੀਦਦਾਰ ਅਤੇ ਇਸ ਨੂੰ ਕਿੱਥੇ ਲਿਜਾਇਆ ਜਾ ਰਿਹਾ ਹੈ ਇਸ ਦਾ ਖੁਲਾਸਾ ਨਹੀਂ ਕੀਤਾ ਗਿਆ ਸੀ।
ਸੋਮਵਾਰ ਨੂੰ ਅਮਰੀਕੀ ਵੈੱਬਸਾਈਟ ਆਰਟਨਿਊਜ਼ ਲਈ ਲਿਖੇ ਆਰਟੀਕਲ 'ਚ ਲੰਡਨ ਦੇ ਆਰਟ ਡੀਲਰ ਕੇਨੀ ਸ਼ੇਕਟਰ ਨੇ ਦੱਸਿਆ ਕਿ ਪੇਂਟਿੰਗ ਦਾ ਟਿਕਾਣਾ ਗਰਗੰਤੁਆਨ ਯਾਟ ਹੈ। ਇਹ ਯਾਟ ਸਾਊਦੀ ਕਿੰਗ ਸਲਮਾਨ ਬਿਨ ਅਬਦੁਲਅਜ਼ੀਜ ਅਲ ਸਾਊਦੀ ਦੇ ਪੁੱਤਰ ਅਤੇ ਕ੍ਰਾਊਨ ਪ੍ਰਾਂਸ ਮੁਹੰਮਦ ਬਿਨ ਸਲਮਾਨ ਅਲ ਸਾਊਦ ਦੀ ਹੈ।
ਸ਼ੇਕਟਰ ਨੇ ਲੇਖ 'ਚ ਸੂਤਰਾਂ ਦੇ ਹਵਾਲੇ ਤੋਂ ਦਾਅਵਾ ਕੀਤਾ ਹੈ ਕਿ ਪੇਂਟਿੰਗ 'ਤੇ ਬੋਲੀ ਲਾਉਣ ਤੋਂ ਬਾਅਦ ਪ੍ਰਿੰਸ ਸਲਮਾਨ ਨੇ ਰਾਤੋਂ-ਰਾਤ ਉਸ ਨੂੰ ਜਹਾਜ਼ ਰਾਹੀਂ ਸਾਊਦੀ ਪਹੁੰਚਾਇਆ ਅਤੇ ਫਿਰ ਇਸ ਨੂੰ ਆਪਣੇ ਯਾਟ 'ਚ ਲਾ ਦਿੱਤੀ। ਸ਼ੇਕਟਰ ਨੇ ਇਹ ਵੀ ਲਿੱਖਿਆ ਕਿ ਪੇਂਟਿੰਗ ਨੂੰ ਜਲਦ ਹੀ ਅਲ-ਓਲਾ ਸ਼ਹਿਰ ਦੇ ਗਵਰਨਰ ਦਫਤਰ 'ਚ ਲਾਈ ਜਾਵੇਗੀ, ਜਿਸ ਨੂੰ ਸਾਊਦੀ ਲੰਬੇ ਸਮੇਂ ਤੋਂ ਟੂਰਿਸਟ ਪਲੇਸ ਬਣਾਉਣਾ ਚਾਹੁੰਦਾ ਹੈ।
ਪਹਿਲੀ ਵਾਰ ਅਮਰੀਕੀ ਨਿਊਜ਼ ਗਰੁੱਪ ਵਾਲ ਸਟ੍ਰੀਟ ਜਨਰਲ ਨੇ ਖੁਲਾਸਾ ਕੀਤਾ ਸੀ ਕਿ ਪੇਂਟਿੰਗ ਨੂੰ ਸਾਊਦੀ ਪ੍ਰਿੰਸ ਬਿਨ ਅਬਦੁੱਲਾ ਨੇ ਖਰੀਦੀ ਜਿਹੜਾ ਕਿ ਉਸ ਸਮੇਂ ਸਾਊਦੀ ਕ੍ਰਾਊਨ ਪ੍ਰਿੰਸ ਦੇ ਨੁਮਾਇੰਦੇ ਦੇ ਤੌਰ 'ਤੇ ਨੀਲਾਮੀ 'ਚ ਮੌਜੂਦ ਸੀ। ਉਦੋਂ ਰਿਆਦ ਵੱਲੋਂ ਇਸ ਬਾਰੇ 'ਚ ਕੋਈ ਬਿਆਨ ਦਿੱਤਾ ਗਿਆ ਸੀ। ਹਾਲਾਂਕਿ ਕਈ ਆਰਟ ਦੇ ਮਾਹਿਰ ਅਜੇ ਵੀ ਪੇਂਟਿੰਗ ਦੀ ਅਸਲੀਅਤ 'ਤੇ ਸ਼ੱਕ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਲਵਾਟੋਰ ਮੁੰਡੀ ਨੂੰ ਲਿਓਨਾਰਡੋ ਨੇ ਨਹੀਂ ਬਲਕਿ ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਕਿਸੇ ਵਿਅਕਤੀ ਨੇ ਬਣਾਈ ਸੀ।


Khushdeep Jassi

Content Editor

Related News