ਬਾਡੀਗਾਰਡ ਦੀ ਨਿਗਰਾਨੀ 'ਚ ਰਹਿੰਦਾ ਹੈ ਦੁਨੀਆ ਦਾ ਸਭ ਤੋਂ ਮਹਿੰਗਾ 'ਕਬੂਤਰ', ਕੀਮਤ ਕਰ ਦੇਵੇਗੀ ਹੈਰਾਨ

Friday, Nov 13, 2020 - 10:32 AM (IST)

ਬਾਡੀਗਾਰਡ ਦੀ ਨਿਗਰਾਨੀ 'ਚ ਰਹਿੰਦਾ ਹੈ ਦੁਨੀਆ ਦਾ ਸਭ ਤੋਂ ਮਹਿੰਗਾ 'ਕਬੂਤਰ', ਕੀਮਤ ਕਰ ਦੇਵੇਗੀ ਹੈਰਾਨ

ਬੈਲਜ਼ੀਅਮ: ਕਿਮ ਨਾਂ ਇਕ ਵਾਰ ਫਿਰ ਚਰਚਾ 'ਚ ਹੈ ਪਰ ਇਹ ਕਿਮ ਜੋਂਗ-ਉਨ (North Korea) ਦਾ ਤਾਨਾਸ਼ਾਹ ਨਹੀਂ ਹੈ। ਇਹ ਦੋ ਸਾਲ ਦਾ ਰੇਸਿੰਗ ਕਬੂਤਰ ਹੈ, ਜਿਸ ਨੂੰ ਹਾਲ ਹੀ 'ਚ ਦੁਨੀਆ ਦਾ ਸਭ ਤੋਂ ਮਹਿੰਗਾ ਕਬੂਤਰ ਹੋਣ ਦਾ ਖ਼ਿਤਾਬ ਹਾਸਲ ਹੋਇਆ ਹੈ। ਇਕ ਆਨਲਾਈਨ ਨੀਲਾਮੀ 'ਚ ਇਕ ਦੱਖਣੀ ਅਫਰੀਕਾ ਦੇ ਕੁਲੈਕਟਰ ਨੇ ਇਸ ਦੀ ਕੀਮਤ 13 ਲੱਖ ਯੂਰੋ (ਲਗਭਗ 1.19 ਕਰੋੜ ਰੁਪਏ) ਰੱਖੀ ਹੈ। ਇਹ ਹੁਣ ਤੱਕ ਦਾ ਵਿਸ਼ਵ ਦਾ ਸਭ ਤੋਂ ਮਹਿੰਗਾ ਕਬੂਤਰ ਬਣ ਗਿਆ ਹੈ।

PunjabKesari
ਬੈਲਜੀਅਮ ਦੇ ਐਂਟਵਰਪ 'ਚ ਇਕ ਪ੍ਰਸਿੱਧ ਕਬੂਤਰਪਾਲਕ ਕੰਪਨੀ ਹਾਕ ਵੈਨ ਡੇ ਵੂਵਰ ਨੇ ਇਸ ਮਹੀਨੇ ਆਪਣੇ ਸਾਰੇ ਰੇਸਿੰਗ ਕਬੂਤਰਾਂ ਨੂੰ ਵੇਚਣ ਲਈ ਬੋਲੀ ਲਗਾਈ। ਪਿਓ-ਪੁੱਤਰ ਦੀ ਜੋੜੀ ਜੋ ਗੈਸਟਨ ਅਤੇ ਕਰਟ ਵੈਨ ਡੇ ਵੂਵਰ ਦੇ ਕਬੂਤਰਾਂ ਨੂੰ ਕਈ ਰਾਸ਼ਟਰੀ ਖ਼ਿਤਾਬ ਵੀ ਮਿਲੇ ਹਨ। ਉਨ੍ਹਾਂ ਦੇ ਕਬੂਤਰਾਂ ਨੇ ਵੀ ਰਾਸ਼ਟਰੀ ਪੱਧਰ 'ਤੇ ਪਹਿਲਾਂ ਇਨਾਮ ਜਿੱਤਿਆ ਹੈ। ਇਸ ਲਈ ਉਨ੍ਹਾਂ ਦੇ ਪੰਛੀਆਂ ਦੀ ਆਨਲਾਈਨ ਨੀਲਾਮੀ 'ਚ ਬਹੁਤ ਜ਼ਿਆਦਾ ਮੰਗ ਹੈ ਪਰ ਕਿਸੇ ਨੇ ਇਹ ਨਹੀਂ ਸੋਚਿਆ ਕਿ ਸ਼ੋਅ ਦੀ ਸਟਾਰ, ਉਨ੍ਹਾਂ ਦੀ ਦੋ ਸਾਲ ਦੀ ਮਾਦਾ ਕਬੂਤਰ ਦੁਨੀਆ ਦਾ ਸਭ ਤੋਂ ਮਹਿੰਗਾ ਕਬੂਤਰ ਹੋਣ ਦਾ ਰਿਕਾਰਡ ਤੋੜ ਦੇਵੇਗੀ।

PunjabKesari
ਡੇਢ ਘੰਟੇ 'ਚ 226 ਬੋਲੀਆਂ ਲਗਾਈਆਂ ਗਈਆਂ, ਸਭ ਤੋਂ ਵੱਧ 1.19 ਕਰੋੜ ਰੁਪਏ ਪਿਛਲੇ ਸੋਮਵਾਰ ਨੂੰ ਪਿਪਾ ਪਿਜਨ ਪੈਰਾਡਾਈਜ ਵੈੱਬਸਾਈਟ 'ਤੇ ਇਸ ਨੀਲਾਮੀ ਦੀ ਸ਼ੁਰੂਆਤ ਦੇ ਡੇਢ ਘੰਟੇ ਅੰਦਰ ਨਿਊ ਕਿਮ 'ਤੇ 226 ਬੋਲੀਆਂ ਲਗੀਆਂ, ਜਿਨ੍ਹਾਂ 'ਚ ਸਭ ਤੋਂ ਵੱਧ 1.3 ਮਿਲੀਅਨ ਯੂਰੋ ਜਾਂ ਲਗਭਗ 1.19 ਕਰੋੜ ਰੁਪਏ ਸੀ। ਹਾਲਾਂਕਿ, ਬੋਲੀ ਲਈ 4 ਦਿਨ ਹੋਰ ਬਾਕੀ ਹਨ ਅਤੇ ਇਹ ਪਹਿਲਾਂ ਹੀ ਸਭ ਤੋਂ ਮਹਿੰਗਾ ਕਬੂਤਰ ਬਣ ਗਿਆ ਹੈ ਜਿਸ ਨੇ 'ਅਰਮਾਂਡੋ' ਨਾਂ ਦੇ ਇਕ ਹੋਰ ਬੈਲਜ਼ੀਅਨ ਕਬੂਤਰ ਦਾ ਰਿਕਾਰਡ ਤੋੜਿਆ

PunjabKesari

ਸਾਲ 2019 'ਚ ਇਕ ਚੀਨੀ ਕੁਲੈਕਟਰ ਨੇ ਅਰਮਾਂਡੋ ਲਈ 12,52,000 ਯੂਰੋ ਅਰਥਾਤ ਲਗਭਗ 1.10 ਕਰੋੜ ਦਾ ਭੁਗਤਾਨ ਕੀਤਾ ਸੀ। ਨਿਊ ਕਿਮ ਦੀ ਸੁੱਰਖਿਆ ਇਕ ਕੰਪਨੀ ਦੁਆਰਾ ਇਸ ਦੀ ਬੇਮਿਸਾਲ ਉੱਚ ਬੋਲੀ ਦੇ ਕਾਰਨ ਪ੍ਰਦਾਨ ਕੀਤੀ ਜਾ ਰਹੀ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਜਦੋਂ ਤੱਕ ਇਹ ਨਵੇਂ ਮਾਲਕ ਦੇ ਕਬਜ਼ੇ 'ਚ ਨਹੀਂ ਜਾਂਦਾ ਉਦੋਂ ਤੱਕ ਇਸ ਨੂੰ ਕੁਝ ਨਾ ਹੋਵੇ।


author

Aarti dhillon

Content Editor

Related News