ਵਿਸ਼ਵ ਦੇ ਸਭ ਤੋਂ ਤਾਕਤਵਰ ਬਾਡੀ ਬਿਲਡਰ ਦੀ 36 ਸਾਲ ਦੀ ਉਮਰ ’ਚ ਮੌਤ

Friday, Sep 13, 2024 - 03:39 PM (IST)

ਵਿਸ਼ਵ ਦੇ ਸਭ ਤੋਂ ਤਾਕਤਵਰ ਬਾਡੀ ਬਿਲਡਰ ਦੀ 36 ਸਾਲ ਦੀ ਉਮਰ ’ਚ ਮੌਤ

ਇੰਟਰਨੈਸ਼ਨਲ ਡੈਸਕ - ਵਿਸ਼ਵ ਪ੍ਰਸਿੱਧ ਬੇਲਾਰੂਸੀ ਬਾਡੀ ਬਿਲਡਰ ਇਲਿਆ ਗੋਲੇਮ ਯੇਫਿਮਚੇਕ ਦੀ 36 ਸਾਲ ਦੀ ਉਮਰ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਇਲਿਆ ਆਪਣੀ 61 ਇੰਚ ਦੀ ਚੌੜੀ ਛਾਤੀ ਅਤੇ 25 ਇੰਚ ਦੇ ਡੌਲੇ ਲਈ ਪ੍ਰਸਿੱਧ ਸੀ। ਉਸ ਨੇ ਆਪਣੇ ਸ਼ਾਨਦਾਰ ਸਰੀਰ ਕਾਰਨ 'ਵਿਸ਼ਵ ਦੇ ਸਭ ਤੋਂ ਖਤਰਨਾਕ ਬਾਡੀ ਬਿਲਡਰ' ਦਾ ਖਿਤਾਬ ਆਪਣੇ ਨਾਂ ਕੀਤਾ। ਉਹ ਅਕਸਰ ਹੀ ਸੋਸ਼ਲ ਮੀਡੀਆ 'ਤੇ ਕਸਰਤ ਦੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦਾ ਸੀ ਅਤੇ ਸੋਸ਼ਲ ਮੀਡੀਆ ’ਤੇ ਵੀ ਉਨ੍ਹਾਂ ਦੀ ਕਾਫੀ ਪ੍ਰਸਿੱਧੀ ਸੀ ਅਤੇ ਉਨ੍ਹਾਂ ਦੇ ਲੱਖਾਂ ਫਾਲੋਅਰਜ਼ ਸਨ।

ਪੜ੍ਹੋ ਇਹ ਖ਼ਬਰ-ਕੈਨੇਡਾ ਨੇ ਇਜ਼ਰਾਈਲ ਲਈ 30 ਹਥਿਆਰ ਵਿਕਰੀ ਪਰਮਿਟ ਨੂੰ ਕੀਤਾ ਮੁਅੱਤਲ

ਦੱਸ ਦਈਏ ਕਿ ਉਸ ਨੇ ਬਾਡੀ ਬਿਲਡਿੰਗ ਦੀ ਦੁਨੀਆ ’ਚ ਇਲਿਆ ਗੋਲੇਮ ਦੇ ਰੂਪ ’ਚ ਕਾਫੀ ਪ੍ਰਸਿੱਧੀ ਪ੍ਰਾਪਤ ਕੀਤੀ। ਹਾਲਾਂਕਿ ਉਸਦਾ ਅਸਲ ਨਾਮ ਇਲਿਆ ਯੇਫਿਨਸ਼ਿਕ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਦ ਉਨ੍ਹਾਂ ਦੀ ਪਤਨੀ ਅੰਨਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ 6 ਸਤੰਬਰ ਦੀ ਸਵੇਰ ਨੂੰ ਗੋਲੇਮ ਦੇ ਦਿਲ ਦੀ ਧੜਕਣ ਰੁਕਣ ਲੱਗੀ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਦੋ ਦਿਨ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਇਲਿਆ ਦੇ ਸਰੀਰ ਦੇ ਆਕਾਰ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਉਸ ਦੀ ਛਾਤੀ 61 ਇੰਚ ਅਤੇ ਉਸ ਦੇ ਡੋਲੇ 25 ਇੰਚ ਦੇ ਸਨ। ਉਸਦੀ ਵੇਟਲਿਫਟਿੰਗ ਇਕ 700-ਪਾਊਂਡ ਸਕੁਐਟ, 700-ਪਾਊਂਡ ਡੈੱਡਲਿਫਟ, ਅਤੇ 600-ਪਾਊਂਡ ਬੈਂਚ ਪ੍ਰੈਸ ਸੀ। ਇਸ ਆਕਾਰ ਨੇ ਉਸ ਨੂੰ ਵਿਸ਼ਾਲ ਬਣਾ ਦਿੱਤਾ। ਆਪਣਾ ਵਜ਼ਨ ਬਰਕਰਾਰ ਰੱਖਣ ਲਈ 160 ਕਿਲੋਗ੍ਰਾਮ ਇਲਿਆ ਨੂੰ ਦਿਨ ’ਚ 7 ਵਾਰ ਖਾਣਾ ਅਤੇ 16,500 ਕੈਲੋਰੀ ਦੀ ਖਪਤ ਕਰਨੀ ਪੈਂਦੀ ਸੀ।

ਪੜ੍ਹੋ ਇਹ ਖ਼ਬਰ-ਵਲਾਦੀਮੀਰ ਪੁਤਿਨ ਦੀ ਯੂਕ੍ਰੇਨ ਸੰਘਰਸ਼ ’ਚ ਸ਼ਾਮਲ ਹੋਣ ਵਾਲਿਆਂ ਨੂੰ ਸਿੱਧੀ ਚਿਤਾਵਨੀ

ਬੇਲਾਰੂਸ ਤੋਂ ਗੋਲੇਮ ਛੋਟੀ ਉਮਰ ’ਚ ਹੀ ਸਰੀਰਕ ਕਸਰਤ ਦਾ ਸ਼ੌਕੀਨ ਬਣ ਗਿਆ ਸੀ। ਉਹ ਆਪਣੀ ਪੜ੍ਹਾਈ ਲਈ ਚੈੱਕ ਗਣਰਾਜ ਗਿਆ ਅਤੇ ਉੱਥੇ ਵੀ ਕਸਰਤ ਕਰਦਾ ਰਿਹਾ। ਚੈੱਕ ਗਣਰਾਜ ਦੇ 6 ਫੁੱਟ ਗੋਲੇਮ ਨੇ ਖੁਰਾਕ ਅਤੇ ਕਸਰਤ ਰਾਹੀਂ ਆਪਣੇ ਸਰੀਰ ਨੂੰ ਵਿਸ਼ਾਲ ਬਣਾ ਲਿਆ। ਗੋਲੇਮ ਦਾ ਟੀਚਾ ਉਸ ਦੀਆਂ ਮੂਰਤੀਆਂ ਸਿਲਵੇਸਟਰ ਸਟੈਲੋਨ ਅਤੇ ਅਰਨੋਲਡ ਸ਼ਵਾਰਜ਼ਨੇਗਰ ਵਰਗਾ ਦਿੱਸਣ ਲੱਗਾ ਸੀ। ਇਲਿਆ ਗੋਲੇਮ ਦੇ ਕਰੀਅਰ ਨੂੰ ਉਸ ਦੇ ਸਾਥੀਆਂ ਵੱਲੋਂ ਉਸਦੀ ਤੰਦਰੁਸਤੀ ਅਤੇ ਤਾਕਤ ਪ੍ਰਤੀ ਸਮਰਪਣ ਲਈ ਯਾਦ ਕੀਤਾ ਜਾਂਦਾ ਹੈ। ਇਸ ਦੌਰਾਨ ਉਸ ਨੂੰ ਬੇਲਾਰੂਸ ਅਤੇ ਚੈੱਕ ’ਚ ਬਾਡੀ ਬਿਲਡਿੰਗ ਨੂੰ ਉਤਸ਼ਾਹਿਤ ਕਰਨ ਲਈ ਵੀ ਜਾਣਿਆ ਜਾਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Sunaina

Content Editor

Related News