ਦੁਨੀਆ ਦੇ 10 ਸਭ ਤੋਂ ਆਕਰਸ਼ਕ ਸ਼ਹਿਰਾਂ ਦੀ ਸੂਚੀ ਜਾਰੀ
Friday, Dec 06, 2024 - 03:19 PM (IST)
ਇੰਟਰਨੈਸ਼ਨਲ ਡੈਸਕ- ਯੂਰੋਮੋਨੀਟਰ ਇੰਟਰਨੈਸ਼ਨਲ ਨੇ ਦੁਨੀਆ ਦੇ 100 ਸਭ ਤੋਂ ਆਕਰਸ਼ਕ ਸ਼ਹਿਰਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ ਪੈਰਿਸ (ਫਰਾਂਸ) ਸਭ ਤੋਂ ਉੱਪਰ ਹੈ। ਇਹ ਲਗਾਤਾਰ ਚੌਥੀ ਵਾਰ ਹੈ ਜਦੋਂ ਫਰਾਂਸ ਦੀ ਰਾਜਧਾਨੀ ਪੈਰਿਸ ਨੇ ਚੋਟੀ ਦੇ 10 ਸ਼ਹਿਰਾਂ ਦੀ ਡੈਸਟੀਨੇਸ਼ਨ ਸੂਚੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਸਾਲ 7 ਕਰੋੜ ਲੋਕਾਂ ਨੇ ਸਿਟੀ ਆਫ ਲਾਈਟ ਕਹੇ ਜਾਣ ਵਾਲੇ ਪੈਰਿਸ ਦੀ ਯਾਤਰਾ ਕੀਤੀ ਹੈ। ਵੱਡੀ ਗੱਲ ਇਹ ਹੈ ਕਿ ਸਿਖਰਲੇ 10 ਵਿੱਚ ਯੂਰਪ ਦਾ ਦਬਦਾਬਾ ਰਿਹਾ ਹੈ। ਸਿਖਰਲੇ 10 ਵਿੱਚ 6 ਸ਼ਹਿਰਾਂ ਦੇ ਨਾਲ ਯੂਰਪ 2024 ਦੀ ਰੈਂਕਿੰਗ ਵਿੱਚ ਸਭ ਤੋਂ ਉੱਪਰ ਹੈ। ਇਸ ਤੋਂ ਬਾਅਦ ਮੈਡ੍ਰਿਡ (ਸਪੇਨ), ਟੋਕੀਓ (ਜਾਪਾਨ), ਰੋਮ (ਇਟਲੀ), ਮਿਲਾਨ (ਇਟਲੀ), ਨਿਊਯਾਰਕ (ਅਮਰੀਕਾ), ਐਮਸਟਰਡਮ (ਨੀਦਰਲੈਂਡ), ਸਿਡਨੀ (ਆਸਟ੍ਰੇਲੀਆ), ਸਿੰਗਾਪੁਰ ਅਤੇ ਬਾਰਸੀਲੋਨਾ (ਸਪੇਨ) ਦਾ ਨੰਬਰ ਆਉਂਦਾ ਹੈ।
ਇਹ ਵੀ ਪੜ੍ਹੋ: ਇਸ ਦੇਸ਼ 'ਚ ਫੈਲੀ ਰਹੱਸਮਈ ਬੀਮਾਰੀ, 150 ਲੋਕਾਂ ਦੀ ਮੌਤ, ਇਹ ਹਨ ਲੱਛਣ
ਚੋਟੀ ਦੇ 10 ਸ਼ਹਿਰਾਂ ਵਿੱਚੋਂ ਬਾਹਰ ਹੋਇਆ ਲੰਡਨ
ਲੰਡਨ, ਜੋ ਪਿਛਲੇ ਸਾਲ 10ਵੇਂ ਸਥਾਨ 'ਤੇ ਸੀ ਅਤੇ ਹਾਲ ਹੀ ਵਿੱਚ ਵਿਕਲਪਕ ਵਿਸ਼ਵ ਦੇ ਸਰਵੋਤਮ ਸ਼ਹਿਰਾਂ ਦੇ ਸੂਚਕਾਂਕ ਵਿੱਚ ਸਿਖਰ 'ਤੇ ਸੀ, ਇਸ਼ ਸੂਚੀ ਵਿੱਚ 13ਵੇਂ ਸਥਾਨ 'ਤੇ ਹੈ। ਉਥੇ ਹੀ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ 12ਵੇਂ ਅਤੇ ਸੰਯੁਕਤ ਅਰਬ ਅਮੀਰਾਤ ਦਾ ਸ਼ਹਿਰ ਦੁਬਈ 14ਵੇਂ ਸਥਾਨ 'ਤੇ ਹੈ। ਹਾਲਾਂਕਿ, ਵਧੀਆ ਸੈਰ-ਸਪਾਟਾ ਬੁਨਿਆਦੀ ਢਾਂਚੇ ਦੇ ਮਾਮਲੇ ਵਿੱਚ ਲੰਡਨ ਪੈਰਿਸ ਤੋਂ ਬਿਲਕੁਲ ਹੇਠਾਂ ਹੈ। ਇਸ ਦੇ ਬਾਵਜੂਦ ਯੂਨਾਈਟਿਡ ਕਿੰਗਡਮ ਦੀ ਰਾਜਧਾਨੀ ਸੈਰ-ਸਪਾਟਾ ਨੀਤੀ, ਸਿਹਤ ਅਤੇ ਸੁਰੱਖਿਆ ਜਾਂ ਸਥਿਰਤਾ ਲਈ ਯੂਰੋਮੋਨੀਟਰ ਇੰਟਰਨੈਸ਼ਨਲ ਦੇ ਚੋਟੀ ਦੇ 10 ਵਿੱਚ ਸ਼ਾਮਲ ਹੋਣ ਵਿੱਚ ਅਸਫਲ ਰਹੀ।
ਇਹ ਵੀ ਪੜ੍ਹੋ: ਡਰਾਈਵਿੰਗ ਕਰਦੇ ਸਮੇਂ ਦੇਖ ਰਿਹਾ ਸੀ ਅਸ਼ਲੀਲ ਫਿਲਮ, ਲੱਗਾ ਹਜ਼ਾਰਾਂ ਦਾ ਜੁਰਮਾਨਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8