ਰੂਸ ਦੇ ਪ੍ਰਮਾਣੂ ਰੱਖਿਆ ਬਲਾਂ ਦੇ ਮੁਖੀ ਦੀ ਮਾਸਕੋ ''ਚ ਧਮਾਕੇ ''ਚ ਮੌਤ
Tuesday, Dec 17, 2024 - 02:58 PM (IST)
ਮਾਸਕੋ (ਏਜੰਸੀ)- ਰੂਸ ਦੇ ਪਰਮਾਣੂ, ਜੈਵਿਕ ਅਤੇ ਰਸਾਇਣਕ ਰੱਖਿਆ ਬਲਾਂ ਦੇ ਮੁਖੀ ਲੈਫਟੀਨੈਂਟ ਜਨਰਲ ਇਗੋਰ ਕਿਰੀਲੋਵ ਦੀ ਮੰਗਲਵਾਰ ਸਵੇਰੇ ਇੱਥੇ ਰਿਹਾਇਸ਼ੀ ਅਪਾਰਟਮੈਂਟ ਬਲਾਕ ਦੇ ਨੇੜੇ ਇੱਕ ਵਿਸਫੋਟਕ ਯੰਤਰ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ। ਰੂਸ ਦੀ ਜਾਂਚ ਕਮੇਟੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਧਮਾਕੇ ਵਿੱਚ ਕਿਰੀਲੋਵ ਦੇ ਸਹਾਇਕ ਦੀ ਵੀ ਮੌਤ ਹੋ ਗਈ। ਇਹ ਧਮਾਕਾ ਸਕੂਟਰ ਵਿੱਚ ਰੱਖੇ ਵਿਸਫੋਟਕ ਯੰਤਰ ਕਾਰਨ ਹੋਇਆ ਸੀ। ਕਮੇਟੀ ਦੀ ਮਹਿਲਾ ਬੁਲਾਰਾ ਸਵੇਤਲਾਨਾ ਪੈਟਰੇਂਕੋ ਨੇ ਕਿਹਾ ਕਿ ਰੂਸੀ ਜਾਂਚ ਅਧਿਕਾਰੀਆਂ ਨੇ ਦੋਵਾਂ ਵਿਅਕਤੀਆਂ ਦੀ ਮੌਤ ਦੇ ਸਬੰਧ ਵਿੱਚ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: ਆਸਟ੍ਰੇਲੀਅਨ ਰਾਜ ਨੇ ਪੂਜਾ ਸਥਾਨਾਂ ਦੇ ਬਾਹਰ ਪ੍ਰਦਰਸ਼ਨਾਂ 'ਤੇ ਪਾਬੰਦੀ ਲਗਾਉਣ ਦਾ ਰੱਖਿਆ ਪ੍ਰਸਤਾਵ
ਪੈਟਰੇਂਕੋ ਨੇ ਇੱਕ ਬਿਆਨ ਵਿੱਚ ਕਿਹਾ, "ਜਾਂਚ ਅਧਿਕਾਰੀ, ਫੋਰੈਂਸਿਕ ਮਾਹਰ ਅਤੇ ਸੰਚਾਲਨ ਸੇਵਾਵਾਂ ਘਟਨਾ ਸਥਾਨ 'ਤੇ ਮੌਜੂਦ ਹਨ। ਇਸ ਅਪਰਾਧ ਦੇ ਆਲੇ-ਦੁਆਲੇ ਦੇ ਸਾਰੇ ਹਾਲਾਤਾਂ ਦਾ ਪਤਾ ਲਗਾਉਣ ਲਈ ਜਾਂਚ ਅਤੇ ਖੋਜ ਮੁਹਿੰਮ ਚਲਾਈ ਜਾ ਰਹੀ ਹੈ।" ਫਰਵਰੀ 2022 ਵਿੱਚ ਯੂਕ੍ਰੇਨ ਵਿੱਚ ਸ਼ੁਰੂ ਹੋਈ ਰੂਸ ਦੀ ਫੌਜੀ ਮੁਹਿੰਮ ਦੌਰਾਨ ਪਾਬੰਦੀਸ਼ੁਦਾ ਰਸਾਇਣਕ ਹਥਿਆਰਾਂ ਦੀ ਵਰਤੋਂ ਕਰਨ ਦੇ ਦੋਸ਼ ਵਿੱਚ ਯੂਕ੍ਰੇਨ ਦੀ ਅਦਾਲਤ ਨੇ ਕਿਰੀਲੋਵ ਦੀ ਗੈਰ-ਹਾਜ਼ਰੀ ਵਿੱਚ ਉਨ੍ਹਾਂ ਨੂੰ 16 ਦਸੰਬਰ ਨੂੰ ਸਜ਼ਾ ਸੁਣਾਈ ਸੀ। ਯੂਕ੍ਰੇਨ ਦੀ ਸੁਰੱਖਿਆ ਸੇਵਾ, ਐੱਸਬੀਯੂ ਨੇ ਕਿਹਾ ਕਿ ਉਨ੍ਹਾਂ ਨੇ ਫਰਵਰੀ 2022 ਤੋਂ ਜੰਗ ਦੇ ਮੈਦਾਨ ਵਿੱਚ ਰਸਾਇਣਕ ਹਥਿਆਰਾਂ, ਖਾਸ ਤੌਰ 'ਤੇ ਕੇ-1 ਲੜਾਕੂ ਗ੍ਰੇਨੇਡ ਦੇ 4,800 ਤੋਂ ਵੱਧ ਵਾਰ ਇਸਤੇਮਾਲ ਕੀਤੇ ਜਾਣ ਨੂੰ ਦਰਜ ਕੀਤਾ ਹੈ।
ਇਹ ਵੀ ਪੜ੍ਹੋ: ਹਮੀਦਾ ਬਾਨੋ ਦੀ 22 ਸਾਲ ਬਾਅਦ ਹੋਈ ਵਤਨ ਵਾਪਸੀ, ਟਰੈਵਲ ਏਜੰਟ ਧੋਖੇ ਨਾਲ ਲੈ ਗਿਆ ਸੀ ਪਾਕਿਸਤਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8