ਔਰਤ ਨੂੰ ਨਕਲੀ ਹੱਥ ਤੋਂ ਮਿਲਿਆ ਛੋਹ ਦਾ ਅਹਿਸਾਸ
Thursday, Jan 04, 2018 - 10:53 PM (IST)

ਲੰਡਨ— ਵਿਗਿਆਨੀਆਂ ਨੇ ਇਕ ਨਕਲੀ ਹੱਥ ਵਿਕਸਤ ਕੀਤਾ ਹੈ, ਜਿਸ ਦੇ ਰਾਹੀਂ 25 ਸਾਲ ਪਹਿਲਾਂ ਆਪਣੇ ਅੰਗ ਗੁਆ ਚੁੱਕੀ ਇਕ ਔਰਤ ਨੂੰ ਛੋਹ ਦਾ ਅਹਿਸਾਸ ਮਿਲਿਆ ਹੈ। ਪ੍ਰਯੋਗਸ਼ਾਲਾ ਦੇ ਬਾਹਰ ਛੋਹ ਦੇ ਅਹਿਸਾਸ ਨਾਲ ਲੈਸ ਇਹ ਪਹਿਲਾ ਨਕਲੀ ਹੱਥ ਹੈ। ਲੱਗਭਗ 25 ਸਾਲ ਪਹਿਲਾਂ ਇਕ ਹਾਦਸੇ ਵਿਚ ਆਪਣਾ ਖੱਬਾ ਹੱਥ ਗੁਆ ਚੁੱਕੀ ਅਲਮੇਰਿਨਾ ਮਸਕਾਰੇਲੋ ਨੇ ਕਿਹਾ ਕਿ ਇਹ ਉਸੇ ਤਰ੍ਹਾਂ ਹੈ ਜਿਵੇਂ ਕਿ ਉਸ ਦਾ ਹੱਥ ਵਾਪਸ ਮਿਲ ਗਿਆ ਹੋਵੇ।
ਸਵਿਟਜ਼ਰਲੈਂਡ ਵਿਚ ਇਕੋਲੇ ਪਾਲੀਟੈਕਨਿਕ ਫੈੱਡਰਲ ਡੇ ਲੌਸਾਨੇ (ਈ. ਪੀ. ਐੱਫ. ਐੱਲ.) ਵਿਚ ਨਿਊਰੋਇੰਜੀਨੀਅਰ ਸਿਲਵੇਸਤਰੋ ਮਿਕੇਰਾ ਨੇ ਕਿਹਾ ਕਿ ਅਸੀਂ ਵਿਗਿਆਨ ਗਲਪ ਫਿਲਮਾਂ ਦੀ ਦਿਸ਼ਾ ਵਿਚ ਲਗਾਤਾਰ ਵੱਧ ਰਹੇ ਹਾਂ, ਜਿਵੇਂ ਕਿ ਸਟਾਰ ਵਾਰਸ ਵਿਚ ਲਿਊਕ ਸਕਾਈਵਾਕ ਦਾ ਇਨਸਾਨੀ ਹੱਥ ਵਾਂਗ ਪੂਰੀ ਤਰ੍ਹਾਂ ਕੰਟਰੋਲ ਅਤੇ ਸੈਂਸਰ ਨਾਲ ਲੈਸ ਨਕਲੀ ਹੱਥ ਸੀ। ਨਕਲੀ ਹੱਥ ਵਿਚ ਸੈਂਸਰ ਦੀ ਤਕਨੀਕ ਹੁੰਦੀ ਹੈ, ਜਿਸ ਨਾਲ ਵਸਤੂ ਦੇ ਸਖਤ ਅਤੇ ਮੁਲਾਇਮ ਹੋਣ ਬਾਰੇ ਸੂਚਨਾ ਮਿਲਦੀ ਹੈ। ਇਹ ਸੰਦੇਸ਼ ਕੰਪਿਊਟਰ ਨਾਲ ਜੁੜਿਆ ਹੁੰਦਾ ਹੈ, ਜੋ ਇਨ੍ਹਾਂ ਸੰਕੇਤਾਂ ਨੂੰ ਇਕ ਭਾਸ਼ਾ ਵਿਚ ਬਦਲ ਦਿੰਦਾ ਹੈ, ਜਿਸ ਨੂੰ ਦਿਮਾਗ ਆਸਾਨੀ ਨਾਲ ਸਮਝ ਸਕਦਾ ਹੈ।