ਚੀਨ ਦੇ ਹੱਥਾਂ ਦੀ ਕਠਪੁਤਲੀ ਹੈ ਡਬਲਿਊ.ਐਚ.ਓ. : ਟਰੰਪ
Thursday, Apr 30, 2020 - 06:26 PM (IST)

ਵਾਸ਼ਿੰਗਟਨ (ਪ.ਸ.)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਨੂੰ ਚੀਨ ਦੇ ਹੱਥਾਂ ਦੀ ਕਠਪੁਤਲੀ ਦਸਦਿਆਂ ਕਿਹਾ ਕਿ ਅਮਰੀਕਾ ਪਹਿਲਾਂ ਡਬਲਿਊ ਐਚ.ਓ. ਬਾਰੇ ਛੇਤੀ ਹੀ ਕੁਝ ਸਿਫਾਰਸ਼ਾਂ ਲੈ ਕੇ ਆਵੇਗਾ ਅਤੇ ਉਸ ਤੋਂ ਬਾਅਦ ਚੀਨ ਬਾਰੇ ਕਦਮ ਚੁੱਕੇ ਜਾਣਗੇ। ਟਰੰਪ ਨੇ ਕਿਹਾ ਕਿ ਅਮਰੀਕਾ ਡਬਲਿਊ. ਐਚ.ਓ. ਨੂੰ ਔਸਤਨ 40-50 ਕਰੋੜ ਅਮਰੀਕੀ ਡਾਲਰ ਦੀ ਸਹਾਇਤਾ ਦਿੰਦਾ ਹੈ ਅਤੇ ਚੀਨ 3.8 ਕਰੋੜ ਅਮਰੀਕੀ ਡਾਲਰ ਦਿੰਦਾ ਹੈ।
ਉਨ੍ਹਾਂ ਨੇ ਕਿਹਾ ਕਿ ਇਸ ਬੀਮਾਰੀ ਨੂੰ ਚੀਨ 'ਚ ਹੀ ਰੁੱਕ ਜਾਣਾ ਚਾਹੀਦਾ ਸੀ। ਚੀਨ ਨੇ ਜਹਾਜ਼ਾਂ ਨੂੰ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਅਤੇ ਜਹਾਜ਼ ਵੁਹਾਨ ਤੋਂ ਬਾਹਰ ਆ ਰਹੇ ਹਨ। ਉਹ ਦੁਨੀਆ ਭਰ 'ਚ ਜਾ ਰਹੇ ਹਨ। ਉਹ ਇਟਲੀ ਜਾ ਰਹੇ ਹਨ। ਪਰ ਉਹ ਚੀਨ ਵਿਚ ਹੀ ਨਹੀਂ ਜਾ ਰਹੇ ਹਨ।
ਚੀਨ ਹਰਵਾਉਣਾ ਚਾਹੁੰਦਾ ਹੈ ਮੈਨੂੰ ਚੋਣਾਂ, ਕੁਝ ਵੀ ਕਰੇਗਾ
ਡੋਨਾਲਡ ਟਰੰਪ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਦਾ ਰਵੱਈਆ ਇਸ ਗੱਲ ਦਾ ਸਬੂਤ ਹੈ ਕਿ ਚੀਨ ਉਨ੍ਹਾਂ ਨੂੰ ਚੋਣਾਂ ਹਰਵਾਉਣ ਲਈ ਕੁਝ ਵੀ ਕਰੇਗਾ। ਇਕ ਇੰਟਰਵਿਊ ਵਿਚ ਟਰੰਪ ਨੇ ਕਿਹਾ ਕਿ ਵਾਇਰਸ ਨੂੰ ਲੈ ਕੇ ਚੀਨ ਨੂੰ ਸਬਕ ਸਿਖਾਉਣ ਲਈ ਉਹ ਕਈ ਬਦਲਾਂ 'ਤੇ ਕੰਮ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਮੈਂ ਬਹੁਤ ਕੁਝ ਕਰ ਸਕਦਾ ਹਾਂ। ਚਾਈਨੀਜ਼ ਅਧਿਕਾਰੀਆਂ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਉਹ ਲਗਾਤਾਰ ਪੀ.ਆਰ. ਦੀ ਵਰਤੋਂ ਕਰਕੇ ਖੁਦ ਨੂੰ ਨਿਰਦੋਸ਼ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਚੀਨ ਦੇ ਨਾਲ ਅਮਰੀਕਾ ਦੇ ਵਪਾਰ ਘਾਟੇ ਨੂੰ ਘੱਟ ਕਰਨ ਲਈ ਉਨ੍ਹਾਂ ਨੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਜੋ ਟ੍ਰੇਡ ਡੀਲ ਕੀਤੀ, ਵਾਇਰਸ ਪ੍ਰਭਾਵਿਤ ਚੀਨ ਇਸ ਤੋਂ ਕਾਫੀ ਨਿਰਾਸ਼ ਸੀ।