ਯੂਕ੍ਰੇਨ ਨੂੰ ਹਥਿਆਰ ਦੇਣ ''ਤੇ ਪੱਛਮ ਨੂੰ ਭੁਗਤਣੇ ਪੈਣਗੇ ਨਤੀਜੇ : ਰੂਸ
Friday, Jun 03, 2022 - 12:25 AM (IST)
ਕੀਵ-ਬ੍ਰਿਟੇਨ ਨੇ ਵੀਰਵਾਰ ਨੂੰ ਯੂਕ੍ਰੇਨ ਨੂੰ ਮੱਧ ਦੂਰੀ ਦੀ ਅਤਿ-ਆਧੁਨਿਕ ਰਾਕੇਟ ਪ੍ਰਣਾਲੀ ਭੇਜਣ ਦਾ ਸੰਕਲਪ ਲਿਆ, ਜੋ ਅਮਰੀਕਾ ਅਤੇ ਜਰਮਨੀ ਨਾਲ ਮਿਲ ਕੇ ਸੰਕਟਗ੍ਰਸਤ ਰਾਸ਼ਟਰ ਨੂੰ ਜਹਾਜ਼ਾਂ ਨੂੰ ਮਾਰ ਸੁੱਟਣ ਅਤੇ ਤੋਪਖਾਣੇ ਨੂੰ ਨਸ਼ਟ ਕਰਨ ਵਾਲੇ ਆਧੁਨਿਕ ਹਥਿਆਰਾਂ ਨਾਲ ਲੈਸ ਕਰੇਗਾ। ਪੱਛਮੀ ਹਥਿਆਰ ਯੂਕ੍ਰੇਨ ਦੀ ਸਫ਼ਲਤਾ ਲਈ ਮਹੱਤਵਪੂਰਨ ਰਹੇ ਹਨ ਜੋ 99 ਦਿਨ ਤੋਂ ਜਾਰੀ ਜੰਗ 'ਚ ਰੂਸ ਦੀ ਬਹੁਤ ਵੱਡੀ ਅਤੇ ਬਿਹਤਰ ਸੈਨਾ ਦੀ ਗਤੀ ਨੂੰ ਕਾਫ਼ੀ ਹੱਦ ਤੱਕ ਰੋਕਣ 'ਚ ਸਫ਼ਲ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਸਿੱਧੂ ਮੂਸੇਵਾਲਾ ਦੀ ਯਾਦ 'ਚ ਬਣਾਏਗੀ ਮਿਊਜ਼ਿਕ ਅਕੈਡਮੀ
ਇਸ ਦਰਮਿਆਨ, ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਕਿ ਜੇਕਰ ਨਵੀਨਤਮ ਪੱਛਮੀ ਸਪਲਾਈ ਵਾਲੇ ਹਥਿਆਰਾਂ ਨੂੰ ਰੂਸ ਵੱਲ ਦਾਗਿਆ ਗਿਆ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਹੋਣਗੇ। ਪੇਸਕੋਵ ਨੇ ਪੱਤਰਕਾਰਾਂ ਨੂੰ ਕਿਹਾ ਕਿ ਯੂਕ੍ਰੇਨ ਨੂੰ ਹਥਿਆਰਾਂ ਨਾਲ ਮਜ਼ਬੂਤ ਕਰਨਾ, ਯੂਕ੍ਰੇਨ ਲਈ ਬਹੁਤ ਬੁਰਾ ਹੋਵੇਗਾ, ਜੋ ਸਿਰਫ਼ ਉਨ੍ਹਾਂ ਦੇਸ਼ਾਂ ਦੇ ਹੱਥਾਂ 'ਚ ਇਕ ਸਾਧਨ ਹੈ ਜੋ ਇਸ ਨੂੰ ਹਥਿਆਰਾਂ ਦੀ ਸਪਲਾਈ ਕਰ ਰਹੇ ਹਨ। ਰੂਸੀ ਸੈਨਾ ਨੇ ਕਸਬਿਆਂ ਅਤੇ ਸ਼ਹਿਰਾਂ ਨੂੰ ਰਾਤ ਭਰ ਘੇਰਨਾ ਅਤੇ ਪੂਰਬੀ ਸ਼ਹਿਰ ਸਿਵਿਏਰੋਦੋਨੇਤਸਕ 'ਤੇ ਆਪਣੀ ਪਕੜ ਮਜ਼ਬੂਤ ਕਰਨ ਲਈ ਮੁਹਿੰਮ ਜਾਰੀ ਰੱਖੀ।
ਇਹ ਵੀ ਪੜ੍ਹੋ : ਮਈ 'ਚ ਵਸਤੂਆਂ ਦੇ ਨਿਰਯਾਤ ਨੇ ਬਣਾਇਆ ਰਿਕਾਰਡ, 15.46 ਫੀਸਦੀ ਦਾ ਹੋਇਆ ਵਾਧਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ