ਰੂਸ ''ਤੇ ਨਵੀਆਂ ਪਾਬੰਦੀਆਂ ਲਾਉਣ ''ਤੇ ਅਮਰੀਕਾ ਦਾ ਸਾਥ ਨਹੀਂ ਦੇਵੇਗਾ ਈ. ਯੂ.

04/16/2018 10:23:35 PM

ਲੈਕਜਮਬਰਗ — ਸੀਰੀਆ 'ਤੇ ਹੋਏ ਕੈਮੀਕਲ ਹਮਲੇ ਤੋਂ ਬਾਅਦ ਰੂਸ 'ਤੇ ਅਮਰੀਕਾ ਵੱਲੋਂ ਲਾਈਆਂ ਜਾ ਰਹੀਆਂ ਪਾਬੰਦੀਆਂ ਨੂੰ ਯੂਰਪੀ ਸੰਘ ਦੇ ਵਿਦੇਸ਼ ਮੰਤਰੀਆਂ ਵੱਲੋਂ ਸਮਰਥਨ ਦੀ ਸੰਭਾਵਨਾ ਨਹੀਂ ਹੈ।
ਇਸ ਤੋਂ ਪਹਿਲਾਂ ਸੰਭਾਵਨਾ ਜਤਾਈ ਗਈ ਸੀ ਕਿ ਸੀਰੀਆ ਦੇ ਕੈਮੀਕਲ ਹਮਲੇ ਨੂੰ ਲੈ ਕੇ ਅਮਰੀਕਾ ਉਸ ਦੇ ਸਹਿਯੋਗੀ ਦੇਸ਼ ਰੂਸ 'ਤੇ ਨਵੀਆਂ ਪਾਬੰਦੀਆਂ ਲਾ ਸਕਦਾ ਹੈ। ਸੰਯੁਕਤ ਰਾਸ਼ਟਰ 'ਚ ਅਮਰੀਕਾ ਦੀ ਰਾਜਦੂਤ ਨਿੱਕੀ ਹੇਲੀ ਨੇ ਵੀ ਕਿਹਾ ਸੀ ਕਿ ਇਨ੍ਹਾਂ ਪਾਬੰਦੀਆਂ ਦੇ ਜ਼ਰੀਏ ਉਨ੍ਹਾਂ ਕੰਪਨੀਆਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ ਜਿਨ੍ਹਾਂ ਨੇ ਸੀਰੀਆ ਦੇ ਸ਼ਾਸਨ ਨੂੰ ਇਹ ਕੈਮੀਕਲ ਹਥਿਆਰ ਮੁਹੱਈਆ ਕਰਾਏ ਸਨ।
ਜ਼ਿਕਰਯੋਗ ਹੈ ਕਿ ਰੂਸ ਨੇ ਸੀਰੀਆ 'ਤੇ ਹਮਲੇ ਦੀ ਨਿੰਦਾ ਲਈ ਵੋਟਿੰਗ ਕਰਾਉਣ ਦੀ ਮੰਗ ਕੀਤੀ। ਅਮਰੀਕੀ, ਬ੍ਰਿਟੇਨ ਅਤੇ ਫਰਾਂਸ ਦੇ ਸੰਯੁਕਤ ਰੂਪ ਨਾਲ ਸੀਰੀਆ ਦੀ ਰਾਜਧਾਨੀ ਦਮਿਸ਼ਕ 'ਤੇ ਹਮਲਾ ਕੀਤਾ। ਇਸ ਹਮਲੇ ਦਾ ਮਕਸਦ ਸੀਰੀਆਈ ਕੈਮੀਕਲ ਹਥਿਆਰਾਂ ਨੂੰ ਖਤਮ ਕਰਨਾ ਸੀ ਤਾਂ ਜੋਂ ਇਸ ਦਾ ਇਸਤੇਮਾਲ ਭਵਿੱਖ 'ਚ ਨਾ ਕੀਤਾ ਜਾ ਸਕੇ। ਲੈਕਜਮਬਰਗ 'ਚ ਈ. ਯੂ. (ਯੂਰਪੀ ਸੰਘ) ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਪੱਛਮੀ ਦੇਸ਼ ਦੇ ਨੇਤਾਵਾਂ ਨੇ ਕੂਟਨੀਤੀ 'ਤੇ ਜ਼ੋਰ ਦੇਣ ਦੀ ਮੰਗ ਕੀਤੀ।
ਮੀਟਿੰਗ 'ਚ ਆਏ ਬ੍ਰਿਟਿਸ਼ ਮੰਤਰੀ ਬੋਰਿਸ ਜਾਨਸਨ ਨੇ ਦੱਸਿਆ, 'ਮਹੱਤਵਪੂਰਨ ਇਹ ਹੈ ਕਿ ਹਮਲਿਆਂ ਦੇ ਜ਼ਰੀਏ ਸੀਰੀਆ 'ਚ ਜੰਗ ਨੂੰ ਵਧਾਉਣ ਦੀ ਬਜਾਏ ਪ੍ਰਸ਼ਾਸਨ ਨੂੰ ਬਦਲਿਆ ਜਾਵੇ।' ਲੈਕਜਮਬਰਗ 'ਚ ਮੰਤਰੀਆਂ ਵੱਲੋਂ ਨਵੀਂਆਂ ਯਾਤਰਾ ਪਾਬੰਦੀਆਂ ਨੂੰ ਲੈ ਕੇ ਬਿਆਨ ਜਾਰੀ ਕੀਤਾ ਜਾਣਾ ਸੀ।
ਮਾਸਕੋ 'ਚ ਆਪਣੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨਾਲ ਮੁਲਾਕਾਤ ਦੇ ਦੌਰਾਨ ਡਚ ਵਿਦੇਸ਼ ਮੰਤਰੀ ਸਟੇਫ ਬਲੋਕ ਨੇ ਕਿਹਾ, 'ਸਾਨੂੰ ਯੂ. ਐੱਨ. ਦੇ ਜ਼ਰੀਏ ਸੀਜ਼ਫਾਇਰ (ਜੰਗਬੰਦੀ) ਅਤੇ ਮਦਦ ਲਈ ਯਤਨਾਂ ਨੂੰ ਜਾਰੀ ਰੱਖਣਾ ਪਵੇਗਾ। ਇਕੋਂ ਹੱਲ ਸੁਰੱਖਿਆ ਪ੍ਰੀਸ਼ਦ ਦੇ ਜ਼ਰੀਏ ਸ਼ਾਂਤੀ ਪ੍ਰਕਿਰਿਆ ਹੈ।' ਇਸ ਤੋਂ ਪਹਿਲਾਂ ਵਾਸ਼ਿੰਗਟਨ ਦੀ ਕਾਰਵਾਈ ਦੇ ਕੁਝ ਮਹੀਨਿਆਂ ਬਾਅਦ ਈ. ਯੂ. ਵੱਲੋਂ ਫੈਸਲਾ ਆਉਦਾ ਹੈ। ਰੂਸ-ਯੂਰਪ ਦਾ ਸਭ ਤੋਂ ਵੱਡਾ ਐਨਰਜੀ ਸਪਲਾਇਰ ਹੈ। ਈ. ਯੂ. ਨੇ ਪਹਿਲਾਂ ਵੀ ਸੀਰੀਆਈ ਰਾਸ਼ਟਰਪਤੀ ਬਸ਼ਰ-ਅਲ-ਅਸਦ ਦੀ ਸਰਕਾਰ 'ਤੇ ਕਈ ਇਕਨਾਮਿਕ ਪਾਬੰਦੀਆਂ ਲਾ ਦਿੱਤੀਆਂ ਹਨ।


Related News