ਅਮਰੀਕਾ ਨੇ ਅਫਗਾਨਿਸਤਾਨ ''ਚ ਇਸਲਾਮਿਕ ਸਟੇਟ ਦੇ ਮੈਂਬਰ ਨੂੰ ਡਰੋਨ ਹਮਲੇ ''ਚ ਬਣਾਇਆ ਨਿਸ਼ਾਨਾ

Saturday, Aug 28, 2021 - 11:38 PM (IST)

ਅਮਰੀਕਾ ਨੇ ਅਫਗਾਨਿਸਤਾਨ ''ਚ ਇਸਲਾਮਿਕ ਸਟੇਟ ਦੇ ਮੈਂਬਰ ਨੂੰ ਡਰੋਨ ਹਮਲੇ ''ਚ ਬਣਾਇਆ ਨਿਸ਼ਾਨਾ

ਫਰਿਜ਼ਨੋ (ਕੈਲੀਫੋਰਨੀਆ) ( ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕੀ ਫੌਜਾਂ ਨੇ ਸ਼ੁੱਕਰਵਾਰ ਨੂੰ ਅਫਗਾਨਿਸਤਾਨ 'ਚ ਇਸਲਾਮਿਕ ਸਟੇਟ 'ਤੇ ਜਵਾਬੀ ਹਮਲਾ ਕਰਦਿਆਂ ਇਸ ਅੱਤਵਾਦੀ ਸਮੂਹ ਦੇ ਸਹਿਯੋਗੀ ਸੰਗਠਨ ਵਿਰੁੱਧ ਡਰੋਨ ਹਮਲਾ ਕਰਦਿਆਂ ਇਸ ਦੇ ਇੱਕ ਮੈਂਬਰ ਨੂੰ ਮਾਰ ਦਿੱਤਾ ਹੈ। ਅਮਰੀਕਾ ਦੁਆਰਾ ਇਹ ਜਵਾਬੀ ਕਾਰਵਾਈ ਕਾਬੁਲ ਹਵਾਈ ਅੱਡੇ 'ਤੇ ਹੋਏ ਵਿਨਾਸ਼ਕਾਰੀ ਆਤਮਘਾਤੀ ਹਮਲੇ ਤੋਂ ਬਾਅਦ 48 ਘੰਟਿਆਂ ਤੋਂ ਵੀ ਘੱਟ ਸਮੇਂ 'ਚ ਕੀਤੀ ਗਈ।

ਇਹ ਵੀ ਪੜ੍ਹੋ : ਬ੍ਰਿਟੇਨ 'ਚ 12 ਤੋਂ 15 ਸਾਲ ਦੇ ਬੱਚਿਆਂ ਲਈ ਕੋਰੋਨਾ ਟੀਕਾਕਰਨ ਦੀ ਤਿਆਰੀ

ਯੂ.ਐੱਸ. ਸੈਂਟਰਲ ਕਮਾਂਡ (ਸੈਂਟਕਾਮ) ਦੇ ਅਨੁਸਾਰ ਇਸ ਕਾਰਵਾਈ 'ਚ ਆਈ.ਐੱਸ.ਆਈ.ਐੱਸ-ਕੇ ਦੇ ਪਲੈਨਰ (ਯੋਜਨਾਕਾਰ) ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਅੱਤਵਾਦੀ ਸਮੂਹ ਨੂੰ ਇਸਲਾਮਿਕ ਸਟੇਟ ਖੋਰਾਸਾਨ ਵੀ ਕਿਹਾ ਜਾਂਦਾ ਹੈ ਅਤੇ ਇਸ ਨੇ ਵੀਰਵਾਰ ਦੇ ਜਾਨਲੇਵਾ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਅਮਰੀਕਾ ਦੀ ਕੇਂਦਰੀ ਕਮਾਂਡ ਦੇ ਕੈਪਟਨ ਬਿਲ ਅਰਬਨ ਨੇ ਦੱਸਿਆ ਕਿ ਇਹ ਮਨੁੱਖ ਰਹਿਤ ਹਵਾਈ ਹਮਲਾ ਅਫਗਾਨਿਸਤਾਨ ਦੇ ਨੰਗਰਹਾਰ ਸੂਬੇ 'ਚ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਅਮਰੀਕਾ ਦੇ ਇਸ ਏਅਰਪੋਰਟ 'ਤੇ ਅਫਗਾਨੀ ਸ਼ਰਨਾਰਥੀਆਂ ਲਈ ਖੋਲ੍ਹਿਆ ਕੋਰੋਨਾ ਵੈਕਸੀਨ ਕੇਂਦਰ

ਜਿਸ 'ਚ ਇਸ ਅੱਤਵਾਦੀ ਸਮੂਹ ਦਾ ਮੈਂਬਰ ਮਾਰਿਆ ਗਿਆ। ਅਮਰੀਕੀ ਫੌਜਾਂ ਵੱਲੋਂ ਇਹ ਡਰੋਨ ਹਮਲਾ ਰਾਸ਼ਟਰਪਤੀ ਜੋਅ ਬਾਈਡੇਨ ਦੁਆਰਾ ਵੀਰਵਾਰ ਸ਼ਾਮ ਨੂੰ ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਮੁਆਫ ਨਾ ਕਰਨ ਦੀ ਸਹੁੰ ਖਾਣ ਤੋਂ ਬਾਅਦ ਕੀਤਾ ਗਿਆ। ਇੱਕ ਰੱਖਿਆ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਬਾਈਡੇਨ ਨੇ ਇਸ ਡਰੋਨ ਸਟਰਾਈਕ ਨੂੰ ਅਧਿਕਾਰਤ ਕੀਤਾ ਸੀ ਅਤੇ ਫਿਰ ਇਸ ਦਾ ਆਦੇਸ਼ ਰੱਖਿਆ ਸਕੱਤਰ ਲੋਇਡ ਆਸਟਿਨ ਨੇ ਦਿੱਤਾ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News