ਮਾਰਚ 'ਚ ਕ੍ਰੈਸ਼ ਹੋਏ ਜਹਾਜ਼ ਬਾਰੇ ਅਮਰੀਕਾ ਨੇ ਕੋਈ ਜਾਣਕਾਰੀ ਨਹੀਂ ਦਿੱਤੀ : ਚੀਨ

Wednesday, May 18, 2022 - 06:52 PM (IST)

ਮਾਰਚ 'ਚ ਕ੍ਰੈਸ਼ ਹੋਏ ਜਹਾਜ਼ ਬਾਰੇ ਅਮਰੀਕਾ ਨੇ ਕੋਈ ਜਾਣਕਾਰੀ ਨਹੀਂ ਦਿੱਤੀ : ਚੀਨ

ਬੀਜਿੰਗ-ਚੀਨ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕੀ ਜਾਂਚ ਅਧਿਕਾਰੀਆਂ ਨੇ ਮਾਰਚ 'ਚ ਚਾਈਨਾ ਈਸਟਰਨ ਏਅਰਲਾਈਨਜ਼ ਜਹਾਜ਼ ਹਾਦਸੇ ਦੇ ਕਾਰਨਾਂ ਦੇ ਬਾਰੇ 'ਚ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਹੈ। ਅਖ਼ਬਾਰ 'ਵਾਲ ਸਟ੍ਰੀਟ ਜਨਰਲ' ਨੇ ਖ਼ਬਰ ਪ੍ਰਕਾਸ਼ਿਤ ਕੀਤੀ ਹੈ ਕਿ ਜਹਾਜ਼ ਦੇ ਉਡਾਣ ਡਾਟਾ ਰਿਕਾਰਡਰ ਨੇ ਸੰਕੇਤ ਦਿੱਤਾ ਹੈ ਕਿ ਬੋਇੰਗ 737-800 ਨੂੰ ਕਿਸੇ ਨੇ ਜਾਣਬੁੱਝ ਕੇ ਕਰੈਸ਼ ਕੀਤਾ ਹੈ।

ਇਹ ਵੀ ਪੜ੍ਹੋ :-ਪਾਕਿ PM ਸ਼ਰੀਫ਼ ਨੇ ਚੀਨੀ ਨਾਗਰਿਕਾਂ ਦੀ ਸੁਰੱਖਿਆ ਵਧਾਉਣ ਦਾ ਦਿੱਤਾ ਹੁਕਮ

ਸਰਕਾਰੀ ਸਮਾਚਾਰ ਪੱਤਰ 'ਗਲੋਬਲ ਟਾਈਮਜ਼' ਨੇ ਦੱਸਿਆ ਕਿ ਅਮਰੀਕੀ ਜਾਂਚ ਅਧਿਕਾਰੀਆਂ ਨੇ ਚੀਨ ਦੇ ਨਾਗਰਿਕ ਹਵਾਬਾਜ਼ੀ ਪ੍ਰਸ਼ਾਸਨ (ਸੀ.ਏ.ਏ.ਸੀ.) ਤੋਂ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਪੱਤਰਕਾਰਾਂ ਨੂੰ ਕੋਈ ਸੂਚਨਾ ਜਾਰੀ ਨਹੀਂ ਕੀਤੀ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ ਵੈਨਬਿਨ ਨੇ ਜਾਂਚ ਦੇ ਬਾਰੇ 'ਚ ਜਾਣਕਾਰੀ ਲਈ ਬੇਨਤੀਆਂ ਦੇ ਜਵਾਬ 'ਚ ਪੱਤਰਕਾਰਾਂ ਨੂੰ 'ਗਲੋਬਲ ਟਾਈਮਜ਼' ਦੀ ਖ਼ਬਰ ਦਾ ਹਵਾਲਾ ਦਿੱਤਾ।

ਇਹ ਵੀ ਪੜ੍ਹੋ :- ਜ਼ੇਲੇਂਸਕੀ ਨੇ ਵੀਡੀਓ ਸੰਬੋਧਨ ਰਾਹੀਂ ਕਾਨ ਫ਼ਿਲਮ ਫੈਸਟੀਵਲ ਦੀ ਕੀਤੀ ਸ਼ੁਰੂਆਤ

ਚੀਨ ਦੇ ਦੱਖਣੀ-ਪੱਛਮ 'ਚ ਕੁਨਮਿੰਗ ਤੋਂ ਹਾਂਗਕਾਂਗ ਨੇੜੇ ਗਵਾਂਗਝੂ ਲਈ ਉਡਾਣ ਦੌਰਾਨ ਜਹਾਜ਼ ਕਰੀਬ 8800 ਮੀਟਰ ਦੀ ਉੱਚਾਈ ਤੋਂ ਡਿੱਗਿਆ ਸੀ। ਇਹ ਘਟਨਾ 21 ਮਾਰਚ ਨੂੰ ਵਾਪਰੀ ਸੀ। ਘਟਨਾ 'ਚ ਜਹਾਜ਼ 'ਚ ਸਵਾਰ ਸਾਰੇ 123 ਯਾਤਰੀ ਅਤੇ ਚਾਲਕ ਦਲ ਦੇ 9 ਮੈਂਬਰ ਮਾਰੇ ਗਏ ਸਨ। ਜਹਾਜ਼ ਦਾ ਮਲਬਾ ਕਈ ਹਿੱਸਿੱਆਂ 'ਚ ਪਹਾੜੀ ਖੇਤਰ 'ਚ ਮਿਲਿਆ। 'ਵਾਲ ਸਟ੍ਰੀਟ ਜਨਰਲ' ਨੇ ਸ਼ੁਰੂਆਤੀ ਜਾਂਚ ਸਿੱਟੇ 'ਤੇ ਪਹੁੰਚਣ ਵਾਲੇ ਅਮਰੀਕੀ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਡਾਟਾ ਰਿਕਾਰਡਰ ਤੋਂ ਪਤਾ ਚੱਲਦਾ ਹੈ ਕਿ ਕਿਸੇ ਨੇ ਜਹਾਜ਼ ਨੂੰ ਜਾਣਬੁੱਝ ਕੇ ਕਰੈਸ਼ ਕੀਤਾ।

ਇਹ ਵੀ ਪੜ੍ਹੋ :- ਲਾਹੌਰ ਦੇ ਅਨਾਰਕਲੀ ਧਮਾਕਾ ਮਾਮਲੇ 'ਚ ਸ਼ਾਮਲ 2 ਅੱਤਵਾਦੀ ਗ੍ਰਿਫ਼ਤਾਰ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News