ਅਮਰੀਕਾ ਨੇ TikTok ਖ਼ਿਲਾਫ਼ ਦਾਇਰ ਕੀਤਾ ਕੇਸ, ਬੱਚਿਆਂ ਦੇ ਆਨਲਾਈਨ ਪ੍ਰਾਈਵੇਸੀ ਕਾਨੂੰਨ ਦੀ ਉਲੰਘਣਾ ਦਾ ਦੋਸ਼
Saturday, Aug 03, 2024 - 04:16 AM (IST)
ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਨਿਆਂ ਵਿਭਾਗ ਨੇ ਸ਼ੁੱਕਰਵਾਰ ਨੂੰ ਟਿਕਟਾਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਵਿਚ ਕੰਪਨੀ 'ਤੇ ਬੱਚਿਆਂ ਦੇ ਆਨਲਾਈਨ ਪ੍ਰਾਈਵੇਸੀ ਕਾਨੂੰ ਦੀ ਉਲੰਘਣਾ ਕਰਨ ਅਤੇ ਇਕ ਹੋਰ ਸੰਘੀ ਏਜੰਸੀ ਨਾਲ ਹੋਏ ਸਮਝੌਤੇ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਗਿਆ ਹੈ। ਕੈਲੀਫੋਰਨੀਆ ਦੀ ਇਕ ਸੰਘੀ ਅਦਾਲਤ ਵਿਚ ਫੈਡਰਲ ਟ੍ਰੇਡ ਕਮਿਸ਼ਨ ਦੇ ਨਾਲ ਮਿਲ ਕੇ ਇਹ ਸ਼ਿਕਾਇਤ ਅਜਿਹੇ ਸਮੇਂ ਵਿਚ ਦਰਜ ਕੀਤੀ ਗਈ ਹੈ, ਜਦੋਂ ਅਮਰੀਕਾ ਅਤੇ ਪ੍ਰਮੁੱਖ ਸੋਸ਼ਲ ਮੀਡੀਆ ਕੰਪਨੀ ਇਕ ਹੋਰ ਕਾਨੂੰਨੀ ਲੜਾਈ ਵਿਚ ਉਲਝੇ ਹੋਏ ਹਨ, ਜੋ ਇਹ ਨਿਰਧਾਰਤ ਕਰੇਗੀ ਕਿ ਕੀ ਟਿਕਟਾਕ ਦੇਸ਼ ਵਿਚ ਕੰਮ ਕਰਨਾ ਜਾਰੀ ਰੱਖ ਸਕੇਗੀ ਜਾਂ ਨਹੀਂ?
ਹਾਲੀਆ ਮੁਕੱਦਮਾ ਯੁਵਾ ਖਪਤਕਾਰਾਂ ਵਿਚਾਲੇ ਪ੍ਰਸਿੱਧ ਮੰਚ ਟਿਕਟਾਕ ਅਤੇ ਇਸ ਦੀ ਚੀਨ ਸਥਿਤ ਮੂਲ ਕੰਪਨੀ ਬਾਈਟਡਾਂਸ ਦੇ ਇਕ ਸੰਘੀ ਕਾਨੂੰਨ ਦੀ ਉਲੰਘਣਾ ਨੂੰ ਲੈ ਕੇ ਹੈ। ਕਾਨੂੰਨ ਅਨੁਸਾਰ, ਬੱਚਿਆਂ ਨਾਲ ਸਬੰਧਤ ਐਪਾਂ ਅਤੇ ਵੈੱਬਸਾਈਟਾਂ ਨੂੰ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਨਿੱਜੀ ਜਾਣਕਾਰੀ ਇਕੱਠੀ ਕਰਨ ਤੋਂ ਪਹਿਲਾਂ ਮਾਪਿਆਂ ਦੀ ਸਹਿਮਤੀ ਲੈਣ ਦੀ ਲੋੜ ਹੁੰਦੀ ਹੈ। ਇਸ ਮਾਮਲੇ 'ਤੇ ਟਿਕਟਾਕ ਤੋਂ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8