ਅਫਗਾਨਿਸਤਾਨ ਤੋਂ 4 ਹਜ਼ਾਰ ਫੌਜੀਆਂ ਨੂੰ ਵਾਪਸ ਬੁਲਾਏਗਾ ਅਮਰੀਕਾ

Sunday, Dec 15, 2019 - 09:46 PM (IST)

ਅਫਗਾਨਿਸਤਾਨ ਤੋਂ 4 ਹਜ਼ਾਰ ਫੌਜੀਆਂ ਨੂੰ ਵਾਪਸ ਬੁਲਾਏਗਾ ਅਮਰੀਕਾ

ਵਾਸ਼ਿੰਗਟਨ (ਸਪੂਤਨਿਕ)- ਅਮਰੀਕਾ ਅਤੇ ਅੱਤਵਾਦੀ ਸੰਗਠਨ ਤਾਲਿਬਾਨ ’ਚ ਜਾਰੀ ਸ਼ਾਂਤੀ ਸਮਝੌਤੇ ਵਿਚਾਲੇ ਅਫਗਾਨਿਸਤਾਨ ’ਚ ਤਾਇਨਾਤ ਫੌਜੀਆਂ ’ਚੋਂ 4 ਹਜ਼ਾਰ ਫੌਜੀਆਂ ਨੂੰ ਅਮਰੀਕਾ ਸਵਦੇਸ਼ ਬੁਲਾ ਸਕਦਾ ਹੈ। ਐੱਨ.ਬੀ.ਸੀ. ਮੀਡੀਆ ਅਨੁਸਾਰ ਅਮਰੀਕਾ ਦੇ ਇਸ ਫੈਸਲੇ ਤੋਂ ਬਾਅਦ ਅਫਗਾਨਿਸਤਾਨ ’ਚ ਕੁੱਲ 809 ਅਮਰੀਕੀ ਫੌਜੀ ਰਹਿ ਜਾਣਗੇ। ਇਸ ਤੋਂ ਪਹਿਲਾਂ ਬੀਤੇ ਐਤਵਾਰ ਤਾਲਿਬਾਨ ਨੇ ਕਿਹਾ ਸੀ ਕਿ ਉਸ ਨੇ 3 ਮਹੀਨੇ ਗੱਲਬਾਤ ਬੰਦ ਰਹਿਣ ਤੋਂ ਬਾਅਦ ਅਮਰੀਕਾ ਨਾਲ ਦੋਹਾਂ ਵਿਚ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਤਾਲਿਬਾਨ ਦੇ ਨਜ਼ਦੀਕੀ ਸੂਤਰਾਂ ਨੇ ਦੱਸਿਆ ਕਿ ਦੋਹਾ ’ਚ ਹਿੰਸਾ ਨੂੰ ਰੋਕਣ ਅਤੇ ਹੋਰ ਸ਼ਰਤਾਂ ’ਤੇ ਚਰਚਾ ਕੀਤੀ ਗਈ ਹੈ। ਅਮਰੀਕਾ ’ਚ ਅਫਗਾਨਿਸਤਾਨ ਦੇ ਵਿਸ਼ੇਸ਼ ਦੂਚ ਜਲਮਯ ਖਲੀਜਾਦ ਨੇ ਹਾਲਾਂਕਿ ਬਗਰਾਮ ਹਵਾਈ ਕੈਂਪ ’ਤੇ ਹਾਲ ਹੀ ’ਚ ਹੋਏ ਹਮਲੇ ਤੋਂ ਬਾਅਦ ਤਾਲਿਬਾਨ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ।


author

Sunny Mehra

Content Editor

Related News