ਅਮਰੀਕੀ ਫੌਜੀਆਂ ਦੀ ਮਦਦ ਕਰਨ ਵਾਲੇ ਅਫਗਾਨੀਆਂ ਨੂੰ ਕੱਢਣ ਲਈ ਉਡਾਣਾਂ ਸ਼ੁਰੂ ਕਰੇਗਾ ਅਮਰੀਕਾ

Thursday, Jul 15, 2021 - 01:55 AM (IST)

ਅਮਰੀਕੀ ਫੌਜੀਆਂ ਦੀ ਮਦਦ ਕਰਨ ਵਾਲੇ ਅਫਗਾਨੀਆਂ ਨੂੰ ਕੱਢਣ ਲਈ ਉਡਾਣਾਂ ਸ਼ੁਰੂ ਕਰੇਗਾ ਅਮਰੀਕਾ

ਇੰਟਰਨੈਸ਼ਨਲ ਡੈਸਕ : ਬਾਈਡੇਨ ਪ੍ਰਸ਼ਾਸਨ ਅਫਗਾਨਿਸਤਾਨ ’ਚ ਤਕਰੀਬਨ 20 ਸਾਲ ਤੱਕ ਚੱਲੇ ਯੁੱਧ ’ਚ ਅਮਰੀਕੀ ਫੌਜ ਦੀ ਮਦਦ ਕਰਨ ਵਾਲੇ ਅਫਗਾਨੀਆਂ ਨੂੰ ਕੱਢਣ ਲਈ ਜੁਲਾਈ ਦੇ ਅੰਤ ’ਚ ਪ੍ਰਕਿਰਿਆ ਸ਼ੁਰੂ ਕਰਨ ਨੂੰ ਤਿਆਰ ਹੈ। ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ...ਤੇ ਜਦੋਂ ਇਸ ਦੇਸ਼ ਦੇ ਰਾਸ਼ਟਰਪਤੀ ਦਾ ਹਿਚਕੀਆਂ ਨੇ ਕੀਤਾ ਬੁਰਾ ਹਾਲ, ਹਸਪਤਾਲ ’ਚ ਦਾਖਲ

ਅਧਿਕਾਰੀ ਨੇ ਨਾਂ ਜਨਤਕ ਨਾ ਕਰਨ ਦੀ ਸ਼ਰਤ ’ਤੇ ਬੁੱਧਵਾਰ ਕਿਹਾ ਕਿ ਅਫਗਾਨਿਸਤਾਨ ਤੋਂ ‘ਆਪ੍ਰੇਸ਼ਨ ਅਲਾਇਜ਼ ਰਿਫਿਊਜ਼’ ਉਡਾਣਾਂ ਪਹਿਲਾਂ ਵਿਸ਼ੇਸ਼ ਅਪ੍ਰਵਾਸੀ ਵੀਜ਼ਾ ਅਰਜ਼ੀਦਾਤਿਆਂ ਲਈ ਉਪਲੱਬਧ ਹੋਣਗੀਆਂ, ਜੋ ਅਮਰੀਕਾ ’ਚ ਰਹਿਣ ਲਈ ਅਰਜ਼ੀ ਦੇ ਚੁੱਕੇ ਹਨ। ਰਾਸ਼ਟਰਪਤੀ ਜੋਅ ਬਾਈਡੇਨ ਨੂੰ ਅਗਲੇ ਮਹੀਨੇ ਅਮਰੀਕੀ ਫੌਜੀਆਂ ਦੀ ਵਾਪਸੀ ਤੋਂ ਪਹਿਲਾਂ ਫੌਜ ਦੇ ਮਦਦਗਾਰ ਲੋਕਾਂ ਨੂੰ ਕੱਢਣ ਦੀ ਯੋਜਨਾ ਲਿਆਉਣ ਲਈ ਦੋਵਾਂ ਦਲਾਂ ਨੂੰ ਸੰਸਦ ਮੈਂਬਰਾਂ ਵੱਲੋਂ ਦਬਾਅ ਦਾ ਸਾਹਮਣਾ ਕਰਨਾ ਪਿਆ ਸੀ।


author

Manoj

Content Editor

Related News