ਹੁਣ ਪਾਕਿ ਦੇ ਭਰੇਸੋ ਨਹੀਂ ਅਮਰੀਕਾ, ਚੀਨ ਨਾਲ ਲੰਬੀ ਜੰਗ ਦੀ ਕਰ ਰਿਹੈ ਤਿਆਰੀ

Saturday, Jul 11, 2020 - 09:19 PM (IST)

ਹੁਣ ਪਾਕਿ ਦੇ ਭਰੇਸੋ ਨਹੀਂ ਅਮਰੀਕਾ, ਚੀਨ ਨਾਲ ਲੰਬੀ ਜੰਗ ਦੀ ਕਰ ਰਿਹੈ ਤਿਆਰੀ

ਵਾਸ਼ਿੰਗਟਨ - ਕਦੇ ਦੱਖਣੀ ਏਸ਼ੀਆ ਵਿਚ ਅਮਰੀਕਾ ਦਾ ਸਭ ਤੋਂ ਖਾਸ ਰਿਹਾ ਪਾਕਿਸਤਾਨ ਹੁਣ ਆਪਣਾ ਭਰੋਸਾ ਖਤਮ ਕਰ ਚੁੱਕਿਆ ਹੈ। ਚੀਨ ਦੇ ਕਰੀਬੀ ਪਾਕਿਸਤਾਨ ਨੂੰ ਛੱਡ ਕੇ ਹੁਣ ਅਮਰੀਕਾ ਡ੍ਰੈਗਨ ਖਿਲਾਫ ਲੰਬੀ ਜੰਗ ਦੀ ਤਿਆਰੀ ਕਰ ਰਿਹਾ ਹੈ। ਹਾਲ ਹੀ ਵਿਚ ਪਾਕਿਸਤਾਨ ਨੇ ਹਰ ਮੋਰਚੇ 'ਤੇ ਚੀਨ ਦਾ ਸਾਥ ਦੇਣ ਦਾ ਖੁਲ੍ਹੇਆਮ ਵਾਅਦਾ ਕੀਤਾ ਹੈ। ਪਾਕਿ ਨੇ ਨਾ ਸਿਰਫ ਵਨ ਚਾਈਨਾ ਪਾਲਸੀ ਦਾ ਸਮਰਥਨ ਕੀਤਾ ਹੈ ਬਲਕਿ ਤਾਈਵਾਨ ਅਤੇ ਹਾਂਗਕਾਂਗ ਦੇ ਮੁੱਦੇ 'ਤੇ ਵੀ ਚੀਨ ਦੇ ਨਾਲ ਹਰ ਵੇਲੇ ਖੜ੍ਹੇ ਰਹਿਣ ਦੀ ਗੱਲ ਕਹੀ ਹੈ।

ਪਾਕਿ ਦੀ ਅਹਿਮੀਅਤ ਖਤਮ
ਯੂਰਪੀ ਫਾਊਂਡੇਸ਼ਨ ਫਾਰ ਸਾਊਥ ਏਸ਼ੀਅਨ ਸਟੱਡੀਜ਼ ਮੁਤਾਬਕ, ਚੀਨ ਦਾ ਖਾਸ ਦੋਸਤ ਪਾਕਿਸਤਾਨ ਹੁਣ ਅਮਰੀਕਾ ਲਈ ਪਹਿਲਾਂ ਜਿੰਨੀ ਅਹਿਮੀਅਤ ਨਹੀਂ ਰੱਖਦਾ ਜਿਵੇਂ ਉਹ ਅਫਗਾਨਿਸਤਾਨ ਜੰਗ ਵੇਲੇ ਰੱਖਦਾ ਸੀ। ਅਮਰੀਕਾ ਏਸ਼ੀਆ ਵਿਚ ਰੂਸ ਦੀ ਧੱਕਾਸ਼ਾਹੀ ਰੋਕਣ ਅਤੇ ਸਾਮਰਿਕ ਰੂਪ ਤੋਂ ਖੁਦ ਨੂੰ ਮਜ਼ਬੂਤ ਬਣਾਉਣ ਲਈ ਪਾਕਿਸਤਾਨ ਦੀ ਮਦਦ ਲੈਂਦਾ ਰਿਹਾ ਹੈ। ਪਰ, ਹਾਲ ਹੀ ਦਿਨਾਂ ਵਿਚ ਚੀਨ ਦੇ ਨਾਲ ਤਣਾਅ ਵੱਧਣ ਤੋਂ ਬਾਅਦ ਸਮੀਕਰਣ ਬਦਲ ਗਏ ਹਨ।

ਆਰਥਿਕ ਸਹਾਇਤਾ 'ਤੇ ਲਾਈ ਰੋਕ
ਅਮਰੀਕਾ ਨੇ ਪਾਕਿਸਤਾਨ ਨੂੰ ਨਾ ਸਿਰਫ ਅਲੱਗ-ਥਲਗ ਕਰ ਦਿੱਤਾ ਹੈ ਬਲਕਿ, ਕਈ ਆਰਥਿਕ ਸਹਾਇਤਾ 'ਤੇ ਵੀ ਰੋਕ ਲਾ ਦਿੱਤੀ ਹੈ। ਓਬਾਮਾ ਤੋਂ ਲੈ ਕੇ ਟਰੰਪ ਤੱਕ ਦੇ ਸ਼ਾਸਨ ਕਾਲ ਵਿਚ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਆਰਥਿਕ ਸਹਾਇਤਾ ਨੂੰ ਖਤਮ ਕਰ ਦਿੱਤਾ ਗਿਆ। ਇੰਨਾ ਹੀ ਨਹੀਂ, ਹਾਲ ਹੀ ਦੇ ਦਿਨਾਂ ਵਿਚ ਅਮਰੀਕਾ ਨੇ ਪਾਕਿਸਤਾਨ ਨੂੰ ਫੌਜੀ ਸਹਾਇਤਾ ਦੇਣ ਤੋਂ ਵੀ ਇਨਕਾਰ ਕੀਤਾ ਹੈ।

ਪਾਕਿਸਤਾਨ ਦੇ ਅੱਤਵਾਦ ਵਿਰੋਧੀ ਕਦਮ ਸਥਾਈ ਨਹੀਂ
ਅਮਰੀਕਾ ਦੀ ਇਕ ਸੀਨੀਅਰ ਡਿਪਲੋਮੈਟ ਨੇ ਕਿਹਾ ਸੀ ਕਿ ਟਰੰਪ ਪ੍ਰਸ਼ਾਸਨ ਅੱਤਵਾਦੀ ਸਮੂਹਾਂ ਦਾ ਸਫਾਇਆ ਕਰਨ ਲਈ ਭਰੋਸੇਯੋਗ ਕਦਮ ਚੁੱਕਣ ਲਈ ਇਸਲਾਮਾਬਾਦ 'ਤੇ ਦਬਾਅ ਬਣਾ ਰਿਹਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਇਸਲਾਮਾਬਾਦ ਵੱਲੋਂ ਜੇ. ਯੂ. ਡੀ. ਪ੍ਰਮੁੱਖ ਹਾਫਿਜ਼ ਸਇਦ ਖਿਲਾਫ ਚੁੱਕੇ ਕਦਮ ਅਹਿਮ ਤਾਂ ਹਨ ਪਰ ਸਥਾਈ ਨਹੀਂ ਹਨ।

ਤਿੱਬਤ ਦੀ ਖੁਦਮੁਖਤਿਆਰੀ ਨੂੰ ਯੂ. ਐਸ. ਦਾ ਸਮਰਥਨ
ਅਮਰੀਕਾ ਨੇ ਤਿੱਬਤੀ ਲੋਕਾਂ ਦੀ ਸਾਰਥਕ ਖੁਦਮੁਖਤਿਆਰੀ ਲਈ ਆਪਣੇ ਸਮਰਥਨ ਦਾ ਫਿਰ ਤੋਂ ਖੁਲ੍ਹਾ ਇਜ਼ਹਾਰ ਕੀਤਾ ਹੈ। ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਤਿੱਬਤੀ ਲੋਕਾਂ ਦੇ ਬੁਨਿਆਦੀ ਅਤੇ ਗੈਰ-ਤਬਦੀਲ ਕਰਨ ਯੋਗ ਮਨੁੱਖੀ ਅਧਿਕਾਰਾਂ ਲਈ, ਉਨ੍ਹਾਂ ਦੇ ਧਰਮ, ਸੰਸਕ੍ਰਿਤੀ ਅਤੇ ਭਾਸ਼ਾਈ ਪਛਾਣ ਨੂੰ ਸੁਰੱਖਿਅਤ ਰੱਖਣ ਦੀ ਖਾਤਿਰ ਕੰਮ ਕਰਨ ਲਈ ਅਸੀਂ ਦ੍ਰਿੜ ਹਾਂ। ਭਾਰਤ ਵਿਚ ਰਹਿ ਰਹੇ ਤਿੱਬਤ ਦੇ ਧਾਰਮਿਕ ਨੇਤਾ ਦਲਾਈ ਲਾਮਾ ਤਿੱਬਤੀ ਲੋਕਾਂ ਲਈ ਸਾਰਥਕ ਖੁਦਮੁਖਤਿਆਰੀ ਦੀ ਮੰਗ ਕਰਦੇ ਰਹੇ ਹਨ। ਪਰ ਚੀਨ 85 ਸਾਲਾ ਦਲਾਈ ਲਾਮਾ ਨੂੰ ਵੱਖਵਾਦੀ ਮੰਨਦਾ ਹੈ।

ਅਮਰੀਕ ਐਨ. ਐਸ. ਏ. ਨੇ ਜਿਨਪਿੰਗ ਨੂੰ ਦੱਸਿਆ ਤਾਨਾਸ਼ਾਹ
ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਾਬਰਟ ਓ ਬ੍ਰਾਇਨ ਨੇ ਕਿਹਾ ਸੀ ਕਿ ਚੀਨੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਸ਼ੀ ਜਿਨਪਿੰਗ ਖੁਦ ਨੂੰ ਸੋਵੀਅਤ ਤਾਨਾਸ਼ਾਹ ਜੋਸੇਫ ਸਟਾਲਿਨ ਦੇ ਉੱਤਰਾਧਿਕਾਰੀ ਦੇ ਰੂਪ ਵਿਚ ਦੇਖਦੇ ਹਨ। ਇੰਨਾ ਹੀ ਨਹੀਂ, ਅਮਰੀਕੀ ਐਨ. ਐਸ. ਏ. ਨੇ ਫੀਨਿਕਸ ਵਿਚ ਇਕ ਪ੍ਰੋਗਰਾਮ ਦੌਰਾਨ ਇਹ ਵੀ ਕਿਹਾ ਕਿ ਸਾਡੀ ਸ਼ਹਿਣਸ਼ੀਲਤਾ ਅਤੇ ਭੋਲੇਪਣ ਦੇ ਦਿਨ ਹੁਣ ਖਤਮ ਹੋ ਗਏ ਹਨ। ਅਸੀਂ ਹੁਣ ਕਮਿਊਨਿਸਟ ਪਾਰਟੀ ਅਤੇ ਉਸ ਦੀ ਵਿਚਾਰਧਾਰਾ ਦੇ ਪ੍ਰਸਾਰ 'ਤੇ ਲਗਾਮ ਲਾਉਣ ਲਈ ਕਾਰਵਾਈ ਕਰਾਂਗੇ। ਅਮਰੀਕਾ ਹੁਣ ਚੀਨ ਦੀ ਕਮਿਊਨਿਸਟ ਪਾਰਟੀ ਦੇ ਕਾਰਨ ਪੈਦਾ ਹੋਣ ਵਾਲੇ ਖਤਰਿਆਂ ਨੂੰ ਲੈ ਕੇ ਸੁਚੇਤ ਹੋ ਗਿਆ ਹੈ।


author

Khushdeep Jassi

Content Editor

Related News