ਅਮਰੀਕਾ ਨੇ ਚੀਨ ਦੇ ਸ਼ਿਨਜ਼ਿਆਂਗ ਪ੍ਰਾਂਤ ''ਚ ਕੰਮ ਕਰਨ ਵਾਲੀਆਂ ਫਰਮਾਂ ਨੂੰ ਦਿੱਤੀ ਚਿਤਾਵਨੀ
Friday, Jul 16, 2021 - 02:20 PM (IST)
ਵਾਸ਼ਿੰਗਟਨ- ਅਮਰੀਕਾ ਵਿਦੇਸ਼ ਵਿਭਾਗ ਅਤੇ ਪੰਜ ਹੋਰ ਸੰਘੀ ਏਜੰਸੀਆਂ ਨੇ ਸ਼ਿਨਜਿਆਂਗ ਪ੍ਰਾਂਤ 'ਚ ਕਾਰੋਬਾਰ ਕਰਨ ਵਾਲੀਆਂ ਕੰਪਨੀਆਂ ਦੇ ਲਈ ਖ਼ਤਰਾ ਵਧਣ ਦੀ ਚਿਤਾਵਨੀ ਦਿੱਤੀ ਗਈ ਹੈ। ਬੀਜਿੰਗ 'ਤੇ ਮੁਸਲਿਮ ਜਾਤੀ ਘੱਟ ਗਿਣਤੀ ਦੇ ਖ਼ਿਲਾਫ਼ 'ਕਤਲੇਆਮ' ਅਤੇ 'ਮਾਨਵਤਾ ਦੇ ਖ਼ਿਲਾਫ਼ ਅਪਰਾਧ' ਦੇ ਦੋਸ਼ਾਂ ਦੇ ਚੱਲਦੇ ਇਹ ਚਿਤਾਵਨੀ ਦਿੱਤੀ ਗਈ ਹੈ।
ਮੰਗਲਵਾਰ ਨੂੰ ਜਾਰੀ ਇਕ ਬਿਆਨ 'ਚ ਅਮਰੀਕਾ ਨੇ ਕਿਹਾ ਕਿ ਜਬਰਨ ਮਜ਼ਦੂਰੀ ਦੇ ਵਧਦੇ ਸਬੂਤ ਦੇ ਨਾਲ, ਉਹ ਹੋਰ ਮਨੁੱਖ ਅਧਿਕਾਰਾਂ ਦੇ ਉਲੰਘਣ ਅਤੇ ਘੁਸਪੈਠ ਦੀ ਨਿਗਰਾਨੀ ਕਰ ਰਿਹਾ ਸੀ। ਵਿਦੇਸ਼ ਵਿਭਾਗ ਨੇ ਇਕ ਸੰਯੁਕਤ ਬਿਆਨ 'ਚ ਕਿਹਾ ਕਿ ਇਨ੍ਹਾਂ ਗਲਤ ਵਿਵਹਾਰਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਵਪਾਰ ਅਤੇ ਵਿਅਕਤੀ ਜੋ ਸਪਲਾਈ ਲੜੀ, ਉੱਦਮ ਜਾਂ ਝਿੰਜਿਆਂਗ ਨਾਲ ਜੁੜੇ ਨਿਵੇਸ਼ ਤੋਂ ਬਾਹਰ ਨਿਕਲਦੇ ਹਨ ਉਨ੍ਹਾਂ ਨੂੰ ਅਮਰੀਕੀ ਕਾਨੂੰਨ ਦੇ ਉਲੰਘਣ ਦਾ ਜ਼ਿਆਦਾ ਖ਼ਤਰਾ ਹੋ ਸਕਦਾ ਹੈ।
ਸੰਯੁਕਤ ਰਾਸ਼ਟਰ ਦਾ ਅਨੁਮਾਨ ਹੈ ਕਿ ਹਾਲ ਦੇ ਸਾਲਾਂ 'ਚ ਘੱਟੋ-ਘੱਟ ਦਸ ਲੱਖ ਲੋਕਾਂ ਨੂੰ ਚੀਨ ਦੇ ਹਿਰਾਸਤ ਕੈਂਪਾਂ 'ਚ ਰੱਖਿਆ ਗਿਆ ਹੈ ਜਿਥੇ ਉਨ੍ਹਾਂ 'ਤੇ ਅੱਤਿਆਚਾਰ ਕੀਤੇ ਜਾ ਰਹੇ ਹਨ। ਹਾਲਾਂਕਿ ਬੀਜਿੰਗ ਇਸ ਨੂੰ 'ਅੱਤਵਾਦ' ਤੋਂ ਨਿਪਟਣ ਲਈ ਇਕ ਜ਼ਰੂਰੀ ਵੋਕੇਸ਼ਨਲ ਸਿਖਲਾਈ ਕੇਂਦਰ ਕਹਿੰਦਾ ਹੈ।