ਅਮਰੀਕਾ ਨੇ ਵਿਦੇਸ਼ੀ ਸਰਕਾਰਾਂ ਨੂੰ ਵੇਚੇ 175 ਬਿਲੀਅਨ ਡਾਲਰ ਦੇ ਹਥਿਆਰ

Sunday, Dec 06, 2020 - 02:08 PM (IST)

ਫਰਿਜ਼ਨੋਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) ਪੈਂਟਾਗਨ ਅਤੇ ਵਿਦੇਸ਼ ਵਿਭਾਗ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਅਮਰੀਕਾ ਨੇ 30 ਸਤੰਬਰ ਨੂੰ ਖਤਮ ਹੋਏ ਵਿੱਤੀ ਵਰ੍ਹੇ ਵਿੱਚ ਵਿਦੇਸ਼ੀ ਸਰਕਾਰਾਂ ਨੂੰ ਲੱਗਭਗ 175 ਬਿਲੀਅਨ ਡਾਲਰ ਦੇ ਹਥਿਆਰ ਵੇਚੇ ਹਨ। ਰਾਜ ਦੇ ਰਾਜਨੀਤਿਕ ਅਤੇ ਸੈਨਿਕ ਮਾਮਲਿਆਂ ਦੇ ਬਿਊਰੋ ਦੁਆਰਾ ਸ਼ੁੱਕਰਵਾਰ ਨੂੰ ਜਾਰੀ ਇੱਕ ਬਿਆਨ ਮੁਤਾਬਕ, ਇਸ ਸਾਲ ਦੀ ਵਿਕਰੀ ਵਿੱਚ ਹੋਇਆ 2.8% ਦਾ ਵਾਧਾ, ਟਰੰਪ ਪ੍ਰਸ਼ਾਸਨ ਦੁਆਰਾ ਹਥਿਆਰਾਂ ਵਿੱਚ ਸੁਧਾਰ ਅਤੇ ਆਧੁਨਿਕੀਕਰਨ ਦੇ ਨਤੀਜੇ ਵਜੋਂ ਹੋਇਆ ਹੈ, ਜਦਕਿ ਪਿਛਲੇ ਵਿੱਤੀ ਸਾਲ ਵਿੱਚ ਸੰਯੁਕਤ ਰਾਜ ਦੇ ਫੌਜੀ ਉਪਕਰਣਾਂ ਦੀ ਕੁੱਲ ਵਿਕਰੀ 170 ਬਿਲੀਅਨ ਡਾਲਰ ਸੀ। 

ਹਥਿਆਰਾਂ ਦੀ ਵਿਕਰੀ ਦੇ ਮਾਮਲੇ ਸੰਬੰਧੀ 2017 ਵਿੱਚ, ਟਰੰਪ ਪ੍ਰਸ਼ਾਸਨ ਨੇ "ਬਾਏ ਅਮੈਰਿਕਨ ਅਤੇ ਹਾਇਰ ਅਮੈਰੀਕਨ" ਦਾ ਇੱਕ ਆਰਡਰ ਜਾਰੀ ਕੀਤਾ ਸੀ ਜਿਸ ਦੇ ਤਹਿਤ ਰਾਸ਼ਟਰਪਤੀ ਨੇ ਵਿਦੇਸ਼ੀ ਸਰਕਾਰਾਂ ਨੂੰ ਅਮਰੀਕਾ ਦੁਆਰਾ ਬਣਾਏ ਆਧੁਨਿਕ ਹਥਿਆਰ ਖਰੀਦਣ ਲਈ ਕਿਹਾ ਸੀ। ਰਾਜ ਅਤੇ ਰੱਖਿਆ ਅਧਿਕਾਰੀਆਂ ਦੁਆਰਾ ਜਾਰੀ ਕੀਤੇ ਤਾਜ਼ਾ ਅੰਕੜਿਆਂ ਦੇ ਮੁਤਾਬਕ, ਲਾਕਹੀਡ ਮਾਰਟਿਨ ਦੇ ਐਫ-35 ਲੜਾਕੂ ਜਹਾਜ਼ ਜੋ ਕਿ ਜਾਪਾਨ ਨੂੰ 23.11 ਬਿਲੀਅਨ ਡਾਲਰ ਵਿੱਚ ਵੇਚੇ ਗਏ ਸਨ, ਅਮਰੀਕਾ ਦੁਆਰਾ ਹਥਿਆਰਾਂ ਦੀ ਵਿਕਰੀ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਅਤੇ ਮਹੱਤਵਪੂਰਨ ਹਨ।

ਨੋਟ- ਅਮਰੀਕਾ ਵੱਲੋਂ ਵਿਦੇਸ਼ੀ ਸਰਕਾਰਾਂ ਨੂੰ ਵੇਚੇ 175 ਮਿਲੀਅਨ ਡਾਲਰ ਦੇ ਹਥਿਆਰ ਸੰਬੰਧੀ ਦੱਸੋ ਆਪਣੀ ਰਾਏ।


Vandana

Content Editor

Related News