ਛੋਟੀ ਜਿਹੀ ਗੱਲ 'ਤੇ ਮਾਲ 'ਚ ਹੱਥੋਪਾਈ ਹੋਈਆਂ ਦੋ ਕੁੜੀਆਂ, ਕੱਪੜੇ ਤੱਕ ਪਾੜੇ (ਵੀਡੀਓ)

Tuesday, Jul 12, 2022 - 01:49 PM (IST)

ਛੋਟੀ ਜਿਹੀ ਗੱਲ 'ਤੇ ਮਾਲ 'ਚ ਹੱਥੋਪਾਈ ਹੋਈਆਂ ਦੋ ਕੁੜੀਆਂ, ਕੱਪੜੇ ਤੱਕ ਪਾੜੇ (ਵੀਡੀਓ)

ਬਰਮਿੰਘਮ (ਬਿਊਰੋ) ਇੰਗਲੈਂਡ ਦੇ ਸ਼ਹਿਰ ਬਰਮਿੰਘਮ ਵਿਚ ਦੋ ਕੁੜੀਆਂ ਵਿਚਾਲੇ ਹੋਈ ਲੜਾਈ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।ਵੀਡੀਓ ਵਿਚ ਇਕ ਸਟੋਰ ਦੇ ਅੰਦਰ ਦੋ ਕੁੜੀਆਂ ਹੱਥੋਪਾਈ ਹੋ ਗਈਆਂ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਹਾਲ ਹੀ ਵਿਚ 9 ਜੁਲਾਈ ਦੀ ਹੈ, ਜਿੱਥੇ ਬਰਮਿੰਘਮ ਵਿਚ ਪ੍ਰੀਮਾਰਕ ਸਟੋਰ ਦੇ ਅੰਦਰ ਕਿਸੇ ਗੱਲ ਨੂੰ ਲੈ ਕੇ ਦੋ ਕੁੜੀਆਂ ਹੱਥੋਪਾਈ ਹੋ ਗਈਆਂ। ਗੱਲ ਇੰਨੀ ਜ਼ਿਆਦਾ ਵੱਧ ਗਈ ਕਿ ਦੋਵਾਂ ਨੇ ਇਕ-ਦੂਜੇ ਨੂੰ ਸਟੋਰ ਦੇ ਫਰਸ਼ 'ਤੇ ਪਟਕਦੇ ਹੋਏ ਮਾਰਿਆ। ਲੜਾਈ ਦੇ ਇਸ ਵੀਡੀਓ ਦਾ ਲੋਕ ਮਜ਼ਾ ਲੈ ਰਹੇ ਹਨ ਪਰ ਕੁਝ ਲੋਕ ਹੈਰਾਨ ਵੀ ਹੋਏ ਹਨ।

PunjabKesari
ਵਾਇਰਲ ਵੀਡੀਓ ਵਿਚ ਬਲੈਕ ਟੌਪ ਅਤੇ ਟ੍ਰਾਊਜ਼ਰ ਪਹਿਨੇ ਕੁੜੀ ਨੇ ਦੂਜੀ ਕੁੜੀ ਨੂੰ ਜ਼ਮੀਨ 'ਤੇ ਸੁੱਟਿਆ ਜਦਕਿ ਉਹ ਬਾਰ-ਬਾਰ ਛੱਡ ਦੇਣ ਲਈ ਕਹਿ ਰਹੀ ਸੀ।ਦੂਜੀ ਕੁੜੀ ਨੇ ਉਸ ਦੀ ਇਕ ਨਾ ਸੁਣੀ ਅਤੇ ਲਗਾਤਾਰ ਮਾਰਦੀ ਰਹੀ। ਦੋਵੇਂ ਇਕ ਦੂਜੇ ਨੂੰ ਗਾਲਾਂ ਵੀ ਕੱਢ ਰਹੀਆਂ ਸਨ ਜਦਕਿ ਉਹਨਾਂ ਦੇ ਦੋਸਤ ਉੱਥੇ ਖੜ੍ਹੇ-ਖੜ੍ਹੇ ਹੱਸ ਰਹੇ ਸਨ।ਕੁੜੀਆਂ ਨੇ ਇਕ-ਦੂਜੀ ਦੇ ਕੱਪੜੇ ਤੱਕ ਪਾੜ ਦਿੱਤੇ ਸਨ।

PunjabKesari

ਇਸ ਮਾਮਲੇ 'ਤੇ ਪ੍ਰੀਮਾਰਕ ਦੇ ਇਕ ਬੁਲਾਰੇ ਨੇ ਕਿਹਾ ਕਿ ਸਟੋਰ ਪ੍ਰਬੰਧਨ ਅਤੇ ਸਿਕਓਰਿਟੀ ਨੇ ਮਾਮਲੇ ਦਾ ਤੇਜ਼ੀ ਨਾਲ ਨਿਪਟਾਰਾ ਕੀਤਾ। ਹਾਲਾਂਕਿ ਦੋਵਾਂ ਗਾਹਕਾਂ ਵਿਚਾਲੇ ਝਗੜਾ ਕਿਸ ਗੱਲ 'ਤੇ ਹੋਇਆ ਇਸ ਦੀ ਕੋਈ ਜਾਣਕਾਰੀ ਨਹੀਂ ਹੈ। ਉੱਥੇ ਇਸ ਘਟਨਾ ਦੀ ਜਾਣਕਾਰੀ ਸਥਾਨਕ ਪੁਲਸ ਨੂੰ ਵੀ ਨਹੀਂ ਹੈ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਨੇ ਦਿੱਤੀ ਚਿਤਾਵਨੀ, ਰੂਸ ਨੂੰ ਹਥਿਆਰਬੰਦ 'ਡਰੋਨਾਂ' ਦੀ ਸਪਲਾਈ ਕਰਨ ਵਾਲਾ ਹੈ ਈਰਾਨ

ਹਾਲਾਂਕਿ ਇਹ ਪਹਿਲੀ ਘਟਨਾ ਨਹੀਂ ਹੈ ਜਿੱਥੇ ਕਿਸੇ ਸਟੋਰ ਵਿਚ ਕੁੜੀਆਂ ਦੀ ਜ਼ਬਰਦਸਤ ਲੜਾਈ ਹੋਈ ਹੋਵੇ। ਤੁਹਾਨੂੰ ਦੱਸ ਦਈਏ ਕਿ ਪ੍ਰੀਮਾਰਕ ਯੂਕੇ ਦੇ ਸਭ ਤੋਂ ਮਸ਼ਹੂਰ ਫਾਸਟ-ਫੈਸ਼ਨ ਆਊਟਲੇਟਸ ਵਿਚੋਂ ਇਕ ਹੈ। ਇਸ ਬ੍ਰਾਂਡ ਦਾ ਸਭ ਤੋਂ ਵੱਡਾ ਸਟੋਰ ਬਰਮਿੰਘਮ ਵਿਚ ਹੀ ਹੈ ਜੋ ਪੰਜ ਫਲੋਰ ਵਿਚ ਫੈਲਿਆ ਹੋਇਆ ਹੈ। ਪ੍ਰੀਮਾਰਕ ਵਿਚ ਹਰ ਉਮਰ ਵਰਗ ਦੇ ਲੋਕਾਂ ਲਈ ਕੱਪੜੇ, ਬਿਊਟੀ ਉਤਪਾਦ, ਐਕਸੈਸਰੀਜ ਅਤੇ ਬੂਟ ਮਿਲਦੇ ਹਨ।

 


author

Vandana

Content Editor

Related News