ਪਾਕਿ ਦਾ ਸੱਚ ਫਿਰ ਆਇਆ ਸਾਹਮਣੇ, ਲਕਸ਼ਰ-ਜੈਸ਼ ਦੀ ਮਦਦ ਨਾਲ ਤਾਲਿਬਾਨ ਨੂੰ ਦਿਵਾਈ ਅਫਗਾਨਿਸਤਾਨ ''ਤੇ ਜਿੱਤ

Sunday, Aug 22, 2021 - 05:32 PM (IST)

ਇੰਟਰਨੈਸ਼ਨਲ ਡੈਸਕ- ਅਫਗਾਨਿਸਤਾਨ 'ਤੇ ਕਬਜ਼ਾ ਕਰਨ ਲਈ ਤਾਲਿਬਾਨ ਦੀ ਮਦਦ ਕਰਨ 'ਚ ਪਾਕਿਸਤਾਨ ਦੀ ਭੂਮਿਕਾ ਸੀ। ਪਾਕਿਸਤਾਨੀ ਫੌਜ ਨੇ ਟ੍ਰੇਨ ਅੱਤਵਾਦੀ ਤਾਲਿਬਾਨ ਦੀ ਮਦਦ ਲਈ ਭੇਜੇ ਸਨ। ਪਾਕਿਸਤਾਨ ਵਲੋਂ ਸਭ ਤੋਂ ਜ਼ਿਆਦਾ ਅੱਤਵਾਦੀਆਂ ਦੀ ਗਿਣਤੀ 'ਚ ਪੰਜਾਬ (ਪਾਕਿਸਤਾਨ) 'ਚੋਂ ਹਨ, ਜਿਨ੍ਹਾਂ ਨੂੰ ਤਾਲਿਬਾਨ ਦੇ ਰੈਂਕਾਂ ਨੂੰ ਮਜ਼ਬੂਤ ਕਰਨ ਲਈ ਲਕਸ਼ਰ-ਏ-ਤੌਇਬਾ ਦੇ ਕੈਂਪਾਂ 'ਚ ਥੌੜ੍ਹੇ ਸਮੇਂ ਦੀ ਟ੍ਰੇਨਿੰਗ ਤੋਂ ਬਾਅਦ ਫੌਜ ਦੁਆਰਾ ਭੇਜਿਆ ਗਿਆ ਸੀ। ਪਾਕਿਸਤਾਨ ਦਾ ਪੰਜਾਬ ਸੂਬਾ ਦੋ ਸਭ ਤੋਂ ਖਤਰਨਾਕ ਪਾਕਿਸਤਾਨੀ ਫੌਜ ਸਮਰਥਿਤ ਅੱਤਵਾਦੀ ਸਮੂਹਾਂ- ਲਕਸ਼ਰ-ਏ-ਤੌਇਬਾ ਅਤੇ ਜੈਸ਼-ਏ-ਮੁਹੰਮਦ ਦਾ ਖਾਸ ਠਿਕਾਣਾ ਹੈ। 

ਪਾਕਿਸਤਾਨ ਨੇ ਤਾਲਿਬਾਨ ਦੀ ਮਦਦ ਲਈ ਕਰੀਬ 10,000 ਤੋਂ ਜ਼ਿਆਦਾ ਅੱਤਵਾਦੀ ਭੇਜੇ ਸਨ, ਹਾਲਾਂਕਿ ਇਨ੍ਹਾਂ ਅੰਕੜਿਆਂ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੈ। ਕੰਧਾਰ 'ਚ ਲਕਸ਼ਰ ਅੱਤਵਾਦੀ ਤਾਲਿਬਾਨ ਦੇ ਨਾਲ ਮਿਲ ਕੇ ਲੜੇ ਅਤੇ ਕਾਬੁਲ 'ਤੇ ਕਬ਼ਾ ਜਮ੍ਹਾ ਲਿਆ। ਖਬਰ ਹੈ ਕਿ ਇਸ ਲੜਾਈ ਦੌਰਾਨ ਲਕਸ਼ਰ ਦੇ ਕਈ ਅੱਤਵਾਦੀ ਮਾਰੇ ਵੀ ਗਏ ਹਨ। ਲਕਸ਼ਰ ਦੀ ਟੀਮ ਦੀ ਅਗਵਾਈ ਸੈਫੁੱਲਾਹ ਖਾਲਿਦ ਕਰ ਰਿਹਾ ਸੀ ਜੋ ਕੰਧਾਰ ਦੇ ਨਵਾਹੀ ਜ਼ਿਲ੍ਹੇ 'ਚ ਆਪਣੇ 11 ਸਾਥੀਆਂ ਨਾਲ ਲੜਾਈ 'ਚ ਮਾਰਿਆ ਗਿਆ। ਪਾਕਿਸਤਾਨ ਨੇ ਮਾਰੇ ਗਏ ਅੱਤਾਵਦੀਆਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਮੂਲ ਸਥਾਨਾਂ 'ਤੇ ਪਹੁੰਚਾਉਣ ਦੀ ਵਿਵਸਥਾ ਵੀ ਕੀਤੀ ਸੀ। 

ਪਾਕਿਸਤਾਨ ਨੇ ਅਫਗਾਨਿਸਤਾਨ 'ਚ ਲੜ ਰਹੇ ਜ਼ਖਮੀ ਲਕਸ਼ਰ-ਏ-ਤੌਇਬਾ ਅਤੇ ਹੋਰ ਪਾਕਿਸਤਾਨੀ ਕੈਡਰਾਂ ਲਈ ਅਸਥਾਈ ਹਸਪਤਾਲ ਵੀ ਸਥਾਪਿਤ ਕੀਤੇ ਸਨ। ਜੈਸ਼ ਨੇਤਾ ਮਸੂਦ ਅਜ਼ਹਰ ਦਾ ਤਾਲਿਬਾਨ ਅਗਵਾਈ ਦੇ ਨਾਲ ਗੂੜਾ ਸੰਬੰਧ ਹੈ। 90 ਦੇ ਦਹਾਕੇ ਤੋਂ ਅਫਗਾਨਿਸਤਾਨ ਦੇ ਅੰਦਰ ਲਕਸ਼ਰ ਦਾ ਗੜ੍ਹ ਰਿਹਾ ਹੈ ਅਤੇ ਸਮੂਹ ਨੇ 2001 ਤੋਂ ਬਾਅਦ ਵੀ ਤਾਲਿਬਾਨ ਦੇ ਨਾਲ ਟ੍ਰੇਨਿੰਗ ਅਤੇ ਲੜਾਈ ਜਾਰੀ ਰੱਖੀ ਹੈ। 


Rakesh

Content Editor

Related News