ਟ੍ਰੰਪ ਪ੍ਰਸ਼ਾਸਨ ਨੇ ਲਿਆ ਵੱਡਾ ਫੈਸਲਾ, ਸਟੂਡੈਂਟ ਲੋਨ ਦੇ ਵਿਆਜ਼ ਤੇ ਭੁਗਤਾਨ ''ਤੇ ਲਾਈ ਅਸਥਾਈ ਰੋਕ

03/21/2020 2:23:43 PM

ਵਾਸ਼ਿੰਗਟਨ : ਟ੍ਰੰਪ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਅਸਥਾਈ ਤੌਰ 'ਤੇ ਅਗਲੇ 60 ਦਿਨਾਂ ਲਈ ਵਿਦਿਆਰਥੀਆਂ ਨੂੰ ਦਿੱਤੇ ਗਏ ਲੋਨ ਦੇ ਭੁਗਤਾਨ ਅਤੇ ਵਿਆਜ ' ਤੇ ਰੋਕ ਲਗਾ ਦਿੱਤੀ ਹੈ। ਇਹ ਜਾਣਕਾਰੀ ਅਮਰੀਕਾ ਦੇ ਰਾਸ਼ਟਪਤੀ ਡੋਨਾਲਡ ਟ੍ਰੰਪ ਨੇ ਸ਼ੁੱਕਰਵਾਰ ਨੂੰ ਆਯੋਜਿਤ ਨਿਊਜ਼ ਕਾਨਫਰੰਸ ਵਿਚ ਦਿੱਤੀ। ਉਨ੍ਹਾਂ ਕਿਹਾ ਕਿ ਜ਼ਰੂਰਤ ਪਈ ਤਾਂ ਇਹ ਸਮਾਂ ਅੱਗੇ ਵੀ ਵੱਧ ਸਕਦਾ ਹੈ। ਟ੍ਰੰਪ ਨੇ ਇਹ ਵੀ ਕਿਹਾ ਕਿ ਦੇਸ਼ ਭਰ ਵਿਚ ਸਕੂਲਾਂ ਨੂੰ ਬੰਦ ਕੀਤਾ ਗਿਆ ਹੈ ਅਤੇ ਇਸ ਦੇ ਲਈ ਅਮਰੀਰੀ ਸਿੱਖਿਆ ਵਿਭਾਗ ਵੱਲੋਂ ਹੁਣ ਵਿਦਿਆਰਥੀਆਂ ਦੇ ਲਈ ਸਟੈਂਡਰਡ ਟੈਸਟ ਵਿਚ ਪ੍ਰਬੰਧ 'ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਅਮਰੀਕਾ ਵਿਚ ਟੈਕਸ ਦੀ ਡੈਡਲਾਈਨ 15 ਜੁਲਾਈ ਤਕ ਵਧਾ ਦਿੱਤੀ ਗਈ ਹੈ।

ਕੈਲੀਫੋਰਨੀਆ ਅਤੇ ਨਿਊਯਾਰਕ ਵਿਚ ਇਹ ਹੁਕਮ ਜਾਰੀ ਕਰ ਦਿੱਤਾ ਗਿਆ ਹੈ ਕਿ ਲੋਕ ਆਪਣੇ ਘਰਾਂ ਦੇ ਅੰਦਰ ਹੀ ਰਹਿਣ। ਕੋਰੋਨਾ ਵਾਇਰਸ ਕਾਰਨ ਜਾਰੀ ਕੀਤੇ ਗਏ ਇਸ ਹੁਕਮ ਦੇ ਨਾਲ ਹੀ ਅਮਰੀਕਾ ਦੇ ਗ੍ਰਹਿ ਵਿਭਾਗ ਨੇ ਸੂਚੀ ਜਾਰੀ ਕੀਤੀ ਹੈ। ਇਸ ਵਿਚ ਉਦਯੋਗ ਅਤੇ ਕਰਮਚਾਰੀਆਂ ਦੇ ਨਾਂ ਹਨ, ਜਿਨ੍ਹਾਂ 'ਤੇ ਰੋਕ ਲਗਾਈ ਗਈ ਹੈ। ਰਿਣ ਧਾਰਕਾਂ ਆਪਣੇ ਰਿਣਦਾਤਾਵਾਂ ਨਾਲ ਸੰਪਰਕ ਕਰਨਾ ਚਾਹੀਦੈ ਪਰ ਸਰਕਾਰ ਸਾਰੇ ਸੰਘੀ ਕਰਜ਼ੇ ਮੁਆਫ ਕਰ ਰਹੀ ਹੈ। ਟ੍ਰੰਪ ਨੇ ਕਿਹਾ ਕਿ ਇੰਨਾ ਹੀ ਨਹੀਂ ਵਿਦਿਆਰਥੀਆਂ ਨੂੰ ਰਾਹਦ ਦਿੱਤੀ ਜਾਵੇਗੀ ਪਰ ਕੁਝ ਸਮੇਂ ਬਾਅਦ। ਵਿਦਿਆਰਥੀਆਂ ਦੇ ਲਈ ਲੋਨ ਨੂੰ ਲੈ ਕੇ ਕੁਝ ਹੋਰ ਚੰਗੀਆਂ ਖਬਰਾਂ ਹਨ ਪਰ ਉਹ ਬਾਅਦ ਬਾਅਦ ਵਿਚ।

ਮੌਜੂਦਾ ਸਮੇਂ ਵਿਚ 44 ਮਿਲੀਅਨ ਅਮਰੀਕੀਆਂ ਨੇ 1.5 ਟ੍ਰਿਲੀਅਨ ਡਾਲਰਾਂ ਦਾ ਸਟੂਡੇਂਟ ਲੋਨ ਲਿਆ ਹੋਇਆ ਹੈ। ਰਿਪੋਰਟ ਮੁਤਾਬਕ ਅਮਰੀਕਾ ਵਿਚ ਹੁਣ ਤਕ ਕੋਰੋਨਾ ਵਾਇਰਸ ਇਨਫੈਕਸ਼ਨ ਦੇ 10,442 ਮਾਮਲੇ ਹਨ। ਵਾਈਟ ਹਾਊਸ ਨੇ ਕਿਹਾ ਹੈ ਕਿ ਮਾਈਕ੍ਰੋਸਾਫਟ ਅਤੇ ਅਲਫਾਬੈਟ ਵਰਗੀਆਂ ਕੰਪਨੀਆਂ ਨਾਲ ਪਾਟਨਰਸ਼ਿਪ ਕੀਤੀ ਹੈ ਤਾਂ ਜੋ ਵਾਇਰਸ ਨਾਸ ਸਬੰਧਤ ਸਾਰੇ ਮਾਮਲਿਆਂ ਨੂੰ ਇਕੱਠੇ ਕੀਤੇ ਜਾ ਸਕਣ। ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਅਤੇ ਅਮਰੀਕਾ ਦੇ ਸੈਂਟਰਸ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰਿਵੈਨਸ਼ਨ (ਸੀ. ਡੀ. ਸੀ.) ਨੇ ਕਿਹਾ ਹੈ ਕਿ ਇਸ ਦੇ ਲਈ ਵੈਕਸੀਨ ਅਤੇ ਇਲਾਜ ਦੀ ਖੋਜ ਲਈ ਕੋਰੋਨਾ ਨੂੰ ਸਮਝਣ ਵਿਚ ਉਹ ਮਦਦ ਚਾਹੁੰਦੇ ਹਨ।


Ranjit

Content Editor

Related News