ਸਾਬਕਾ ਕ੍ਰਿਕਟਰ ਇਮਰਾਨ ਖਾਨ ਨੇ ਕਰਵਾਇਆ ਤੀਜਾ ਵਿਆਹ

Monday, Feb 19, 2018 - 10:17 PM (IST)

ਨਵੀਂ ਦਿੱਲੀ—ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੇ ਰਾਜਨੇਤਾ ਇਮਰਾਨ ਖਾਨ ਤੀਜੀ ਵਾਰ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਪਾਕਿਸਤਾਨ ਤਹਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਦੇ ਚੀਫ ਇਮਰਾਨ ਦੀ ਤੀਜਾ ਵਿਆਹ ਦੀ ਚਰਚਾ ਬਹੁਤ ਦਿਨਾਂ ਤੋਂ ਚੱਲ ਰਹੀ ਸੀ। ਸ਼ਨੀਵਾਰ ਰਾਤ ਪੀ.ਟੀ.ਆਈ. ਦੇ ਆਫਿਸ਼ਲ ਟਵਿਟਰ ਹੈਂਡਲ ਨਾਲ ਇਮਰਾਨ ਖਾਨ ਨੂੰ ਵਿਆਹ ਦੀ ਵਧਾਈ ਦਿੱਤੀ ਗਈ। 
ਇਮਰਾਨ ਅਤੇ ਬੁਸ਼ਰਾ ਮੇਨਕਾ ਦੇ ਵਿਆਹ ਦੀਆਂ ਤਸਵੀਰਾਂ ਵੀ ਪੀ.ਟੀ.ਆਈ. ਨੇ  ਸਾਂਝੀਆਂ ਕੀਤੀਆਂ। ਇਮਰਾਨ ਨੇ ਤੀਜੇ ਵਿਆਹ ਦੀਆਂ ਖਬਰਾਂ ਜਨਵਰੀ 'ਚ ਸਾਹਮਣੇ ਆਈਆਂ ਸਨ ਜਿਸ ਨੂੰ ਸ਼ੁਰੂਆਤ 'ਚ ਪੀ.ਟੀ.ਆਈ. ਨੇ ਨਕਾਰ ਦਿੱਤਾ ਸੀ, ਹਾਲਾਂਕਿ ਬਾਅਦ 'ਚ ਪੀ.ਟੀ.ਆਈ. ਨੇ ਕਿਹਾ ਸੀ ਕਿ ਇਮਰਾਨ ਨੇ ਹਾਲੇ ਸਿਰਫ ਵਿਆਹ ਦਾ ਪ੍ਰਸਤਾਵ ਰੱਖਿਆ ਹੈ। 
ਪਾਕਿਸਤਾਨ ਮੀਡੀਆ ਰਿਪੋਰਟਰਸ ਮੁਤਾਬਕ ਇਮਰਾਨ ਖਾਨ ਦੀ ਤੀਜੀ ਪਤਨੀ ਬੁਸ਼ਰਾ ਮੇਨਕਾ ਪੀਰ ਹੈ। ਆਪਣੇ ਜੀਵਨ ਦਾ 40ਵਾਂ ਦਸ਼ਕ ਜੀ ਰਹੀ ਬੁਸ਼ਰਾ ਵਟੂ ਵੰਸ਼ ਦੀ ਹੈ। ਰੂਹਾਨੀ ਰੁਝਾਣ ਰੱਖਣ ਵਾਲੀ ਬੁਸ਼ਰਾ ਤੋਂ ਇਮਰਾਨ ਲਗਭਗ 2 ਸਾਲ ਪਹਿਲਾਂ ਮਿਲੇ ਸੀ। ਉਹ ਉਨ੍ਹਾਂ ਕੋਲ ਰੂਹਾਨੀ ਮਾਰਗਦਰਸ਼ਨ ਲੈਣ ਲਈ ਜਾਂਦੇ ਸੀ। 
ਇਸ ਸਾਲ 3 ਜਨਵਰੀ ਨੂੰ ਇਮਰਾਨ ਦੇ ਤੀਜੇ ਵਿਆਹ ਦੀਆਂ ਖਬਰਾਂ ਮੀਡੀਆ 'ਤੇ ਛਾ ਗਈਆਂ ਸਨ। ਇਕ ਸਥਾਨਿਕ ਅਖਬਾਰ ਨੇ ਦਾਅਵਾ ਕੀਤਾ ਸੀ ਕਿ ਇਮਰਾਨ ਨੇ 1 ਜਨਵਰੀ ਨੂੰ ਬੁਸ਼ਰਾ ਨਾਲ ਵਿਆਹ ਕਰ ਲਿਆ ਹੈ। ਇਮਰਾਨ ਦੀ ਪਾਰਟੀ ਨੇ ਸ਼ੁਰੂਆਤ 'ਚ ਇਸ ਖਬਰ ਨੂੰ ਨਕਾਰ ਦਿੱਤਾ ਸੀ। ਪਾਕਿਸਤਾਨ ਮੀਡੀਆ 'ਚ ਇਮਰਾਨ ਦੇ ਤੀਜੇ ਵਿਆਹ 'ਤੇ ਚੱਲੇ ਡਰਾਮੇ ਵਿਚਾਲੇ ਉਨ੍ਹਾਂ ਨੇ ਪਿਛਲੇ ਮਹੀਨੇ ਵਿਆਹ ਦੇ ਮਾਮਲੇ 'ਤੇ ਆਪਣੀ ਚੁੱਪੀ ਤੋੜੀ ਸੀ। ਇਮਰਾਨ ਨੇ ਦੱਸਿਆ ਸੀ ਕਿ ਹਾਲੇ ਉਨ੍ਹਾਂ ਨੇ ਵਿਆਹ ਦਾ ਪ੍ਰਸਤਾਵ ਭੇਜਿਆ ਹੈ। 
ਤੁਹਾਨੂੰ ਦੱਸ ਦਈਏ ਕਿ ਇਮਰਾਨ ਦੇ ਪਹਿਲੇ ਵਿਆਹ ਬ੍ਰਿਟਿਸ਼ ਅਰਬਪਤੀ ਦੀ ਬੇਟੀ ਜੇਮਿਮਾ ਗੋਲਡਸਮਿਥ ਤੋਂ 1995 'ਚ ਹੋਈ ਸੀ। ਜੇਮਿਮਾ ਨਾਲ 9 ਸਾਲ ਤਕ ਵਿਆਹ ਦੇ ਬੰਧਨ 'ਚ ਰਹਿਣ ਤੋਂ ਬਾਅਦ ਦੋਵਾਂ ਨੇ ਆਪਸੀ ਸਹਿਮਤੀ ਨਾਲ 2004 'ਚ ਤਲਾਕ ਲੈ ਲਿਆ ਸੀ। 2015 'ਚ ਟੀ.ਵੀ. ਪ੍ਰੇਜੇਂਟਰ ਰੇਹਮ ਖਾਨ ਨਾਲ ਇਮਰਾਨ ਖਾਨ ਨੇ ਦੂਜਾ ਵਿਆਹ ਕੀਤਾ, ਪਰ ਇਹ ਰਿਸ਼ਤਾ ਵੀ ਸਿਰਫ 10 ਮਹੀਨਿਆਂ ਤਕ ਹੀ ਚੱਲ ਸਕਿਆ।


Related News