ਪਾਕਿ ਦੇ ਵਜ਼ੀਰਿਸਤਾਨ ਵਿਚ ਇਸ ਸਾਲ ਮਿਲਿਆ ਪੋਲੀਓ ਦਾ ਤੀਸਰਾ ਕੇਸ

Sunday, May 15, 2022 - 11:54 PM (IST)

ਪਾਕਿ ਦੇ ਵਜ਼ੀਰਿਸਤਾਨ ਵਿਚ ਇਸ ਸਾਲ ਮਿਲਿਆ ਪੋਲੀਓ ਦਾ ਤੀਸਰਾ ਕੇਸ

ਗੁਰਦਾਸਪੁਰ/ਪਾਕਿਸਤਾਨ (ਜ. ਬ.) : ਪਾਕਿਸਤਾਨ ਦੇ ਉੱਤਰੀ ਵਜ਼ੀਰਿਸਤਾਨ ਇਲਾਕੇ ’ਚ ਅੱਜ ਫਿਰ ਇਕ ਪੋਲੀਓ ਪੀੜਤ ਬੱਚੇ ਦੀ ਪੁਸ਼ਟੀ ਹੋਈ। ਇਸ ਤਰ੍ਹਾਂ ਨਾਲ ਇਸ ਸਾਲ ’ਚ ਇਹ ਤੀਸਰਾ ਪੋਲੀਓ ਕੇਸ ਪਾਕਿਸਤਾਨ ’ਚ ਮਿਲਿਆ ਹੈ। ਸੂਤਰਾਂ ਅਨੁਸਾਰ ਬੀਤੇ ਦਿਨ ਉੱਤਰੀ ਵਜ਼ੀਰਿਸਤਾਨ ਦੇ ਕਸਬਾ ਮੀਰਾਂਸ਼ਾਹ ’ਚ ਇਕ ਲੜਕੇ ਵਿਚ ਪੋਲੀਓ ਦੇ ਲੱਛਣ ਵੇਖਣ ਨੂੰ ਮਿਲੇ, ਜਿਸ ਦਾ ਸੈਂਪਲ ਲੈ ਕੇ ਨੈਸ਼ਨਲ ਇੰਸਟੀਚਿਊਟਸ ਆਫ ਹੈਲਥ ਇਸਲਾਮਾਬਾਦ ਭੇਜਿਆ ਗਿਆ। ਅੱਜ ਐਤਵਾਰ ਨੂੰ ਇਸ ਦੀ ਪੁਸ਼ਟੀ ਪੋਲੀਓ ਤੋਂ ਪੀੜਤ ਵਜੋਂ ਹੋਈ ਹੈ। ਲੱਗਭਗ 15 ਮਹੀਨੇ ਪਾਕਿਸਤਾਨ ਪੋਲੀਓ ਮੁਕਤ ਰਹਿਣ ਤੋਂ ਬਾਅਦ 22 ਅਤੇ 30 ਅਪ੍ਰੈਲ ਨੂੰ ਪੋਲੀਓ ਦੇ ਦੋ ਕੇਸ ਮਿਲੇ ਸਨ। ਇਹ ਦੋਵੇਂ ਕੇਸ ਉੱਤਰੀ ਵਜ਼ੀਰਿਸਤਾਨ ਤੋਂ ਸੀ, ਜਿਨ੍ਹਾਂ ’ਚ ਇਕ 15 ਮਹੀਨੇ ਦਾ ਲੜਕਾ ਸੀ ਅਤੇ ਇਕ ਦੋ ਸਾਲ ਦੀ ਲੜਕੀ ਸੀ। 

ਇਹ ਵੀ ਪੜ੍ਹੋ :- UAE ਦੇ ਰਾਸ਼ਟਰਪਤੀ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਕਈ ਦੇਸ਼ਾਂ ਦੇ ਚੋਟੀ ਦੇ ਨੇਤਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


author

Karan Kumar

Content Editor

Related News