ਬੰਗਲਾਦੇਸ਼ ’ਚ ਚੋਰ ਨੇ ਪੁਲਸ ਨੂੰ ਫੋਨ ਕਰਕੇ ਮੰਗੀ ਮਦਦ, ਜਾਣੋ ਕੀ ਹੈ ਪੂਰਾ ਮਾਮਲਾ
Saturday, Oct 22, 2022 - 02:01 PM (IST)
ਢਾਕਾ (ਭਾਸ਼ਾ)- ਬੰਗਲਾਦੇਸ਼ ਦੇ ਬਰਿਸ਼ਾਲ ਜ਼ਿਲ੍ਹੇ ਵਿਚ ਚੋਰੀ ਕਰਨ ਤੋਂ ਬਾਅਦ ਦੁਕਾਨ ਦੇ ਅੰਦਰ ਫਸੇ ਚੋਰ ਨੇ ਸੰਭਾਵਿਤ ‘ਮਾਬ ਲਿੰਚਿੰਗ’ (ਭੀੜ ਵਲੋਂ ਕੁੱਟੇ ਜਾਣ) ਤੋਂ ਬਚਣ ਲਈ ਪੁਲਸ ਨੂੰ ਫੋਨ ਕਰਕੇ ਮਦਦ ਮੰਗੀ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਵੀਰਵਾਰ ਦੀ ਰਾਤ ਬੰਦਰ ਇਲਾਕੇ ਦੇ ਏ. ਆਰ. ਬਾਜ਼ਾਰ ਵਿਚ ਕਰਿਆਨੇ ਦੀ ਦੁਕਾਨ ਵਿਚ ਸੰਨ੍ਹ ਲਗਾਉਣ ਵਾਲੇ 40 ਸਾਲਾ ਚੋਰ ਨੇ ਖ਼ੁਦ ਨੂੰ ਦੁਕਾਨ ਵਿਚ ਫਸਿਆ ਪਾਇਆ, ਜਿਸ ਦੇ ਬਾਹਰ ਭੀੜ ਇਕੱਠੀ ਹੋ ਗਈ।
ਇਹ ਵੀ ਪੜ੍ਹੋ: ਪਾਕਿ ਆਰਮੀ ਚੀਫ਼ ਬਾਜਵਾ ਹੋਣਗੇ ਸੇਵਾ ਮੁਕਤ, ਸਿਆਸਤ 'ਚ ਫ਼ੌਜ ਦੇ ਦਬਦਬੇ 'ਤੇ ਜਾਣੋ ਕੀ ਕਿਹਾ
ਪੁਲਸ ਮੁਤਾਬਕ, ਚੋਰ ਨੂੰ ਲੱਗਾ ਕਿ ਜੇਕਰ ਉਹ ਖ਼ੁਦ ਦੁਕਾਨ ਤੋਂ ਬਾਹਰ ਗਿਆ ਤਾਂ ਭੀੜ ਉਸ ਦੀ ਕੁੱਟਮਾਰ ਕਰੇਗੀ, ਇਸ ਲਈ ਉਸ ਨੇ ਰਾਸ਼ਟਰੀ ਹੈਲਪਲਾਈਨ ਨੰਬਰ ‘999’ ਰਾਹੀਂ ਪੁਲਸ ਨੂੰ ਫੋਨ ਕੀਤਾ ਅਤੇ ਆਪਣੀ ਸਥਿਤੀ ਬਾਰੇ ਦੱਸਦੇ ਹੋਏ ਸੁਰੱਖਿਅਤ ਬਾਹਰ ਕੱਢਣ ਲਈ ਮਦਦ ਮੰਗੀ। ਖ਼ਤਰੇ ਨੂੰ ਵੇਖਦਿਆਂ ਪੁਲਸ ਨੇ ਤੁਰੰਤ ਕਾਰਵਾਈ ਕੀਤੀ। ਬੰਦਰ ਥਾਣੇ ਦੇ ਮੁਖੀ ਅਸਦੁਜਮਾਂ ਨੇ ਦੱਸਿਆ ਕਿ ਮੇਰੇ ਇਕ ਦਹਾਕੇ ਲੰਬੇ ਕਰੀਅਰ ਵਿਚ ਅਜਿਹਾ ਪਹਿਲੀ ਵਾਰ ਹੋਇਆ ਜਦੋਂ ਕਿਸੇ ਚੋਰ ਨੇ ਅਪਰਾਧ ਕਰਨ ਤੋਂ ਬਾਅਦ ਪੁਲਸ ਨੂੰ ਫੋਨ ਕੀਤਾ ਹੋਵੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ