ਚੀਨ ’ਚ ਕੋਰੋਨਾ ਨਾਲ ਭਿਆਨਕ ਹੋਈ ਸਥਿਤੀ, ਭਰੇ ਹਸਪਤਾਲ, ਫਰਸ਼ 'ਤੇ ਪਏ ਮਰੀਜ਼ਾਂ ਨੂੰ ਲਾਏ ਵੈਂਟੀਲੇਟਰ (ਵੀਡੀਓ)
Thursday, Dec 22, 2022 - 04:29 PM (IST)
ਪੇਈਚਿੰਗ (ਏ. ਐੱਨ. ਆਈ.)- ਚੀਨ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਹੀ ਜਾ ਰਹੇ ਹੈ ਅਤੇ ਸੈਂਕੜੇ ਲੋਕਾਂ ਦੀਆਂ ਮੌਤਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਕਬਰਿਸਤਾਨਾਂ ਅਤੇ ਸ਼ਮਸ਼ਾਨਘਾਟਾਂ ਦੇ ਬਾਹਰ ਜਿੱਥੇ ਲੋਕਾਂ ਦੀ ਭੀੜ ਲੱਗੀ ਹੋਈ ਹੈ, ਉਥੇ ਹੀ ਡ੍ਰੈਗਨ ਕੋਰੋਨਾ ਦੇ ਮਾਮਲਿਆਂ ਨੂੰ ਲੁਕਾਉਣ ਵਿਚ ਜੁਟਿਆ ਹੋਇਆ ਹੈ।
ਇਹ ਵੀ ਪੜ੍ਹੋ: ਚੀਨ 'ਚ ਕੋਰੋਨਾ ਦੀ ਨਵੀਂ ਲਹਿਰ ਨੇ WHO ਦੀ ਵਧਾਈ ਚਿੰਤਾ, ਮੰਗੀ ਹੋਰ ਜਾਣਕਾਰੀ
官方说没有重症,看看重庆医科大学附属第一医院 急诊留观区域。 pic.twitter.com/UsGiKoS4gG
— iPaul🇨🇦🇺🇦 (@iPaulCanada) December 20, 2022
ਚੀਨ ਦੇ ਮੁਤਾਬਕ ਕੋਰੋਨਾ ਦੇ ਕੋਈ ਗੰਭੀਰ ਮਾਮਲੇ ਨਹੀਂ ਹਨ, ਜਦੋਂਕਿ ਉਥੋਂ ਸਾਹਮਣੇ ਆ ਰਹੀਆਂ ਤਸਵੀਰਾਂ ਅਤੇ ਵੀਡੀਓਜ਼ ਕੁਝ ਹੋਰ ਹੀ ਕਹਾਣੀ ਬਿਆਨ ਰਹੀਆਂ ਹਨ। ਚੀਨ ਦੇ ਹਸਪਤਾਲ ਮਰੀਜ਼ਾਂ ਨਾਲ ਖਚਾ-ਖੱਚ ਭਰੇ ਹੋਏ ਹਨ ਅਤੇ ਉਨ੍ਹਾਂ ਨੂੰ ਬੈੱਡ ਤੱਕ ਨਹੀਂ ਮਿਲ ਰਹੇ, ਜਿਸ ਕਾਰਨ ਪੀੜਤਾਂ ਦਾ ਫਰਸ਼ 'ਤੇ ਇਲਾਜ ਕੀਤਾ ਜਾ ਰਿਹਾ ਹੈ। ਇਕ ਵੀਡੀਓ ਵਿਚ ਦਿਖ ਰਿਹਾ ਹੈ ਕਿ ਡਾਕਟਰ ਫਰਸ਼ ’ਤੇ ਇਕ ਮਰੀਜ਼ ਦੀ ਛਾਤੀ ਦਬਾ ਰਹੇ ਹਨ। ਇਸਦੇ ਨਾਲ ਹੀ ਦਿੱਖ ਰਿਹਾ ਹੈ ਕਿ ਬੈੱਡਾਂ ਦਾ ਘਾਟ ਕਾਰਨ ਕਈ ਹੋਰ ਮਰੀਜ਼ ਫਰਸ਼ ’ਤੇ ਲੰਮੇ ਪਏ ਹੋਏ ਹਨ। ਠੰਡੇ ਫਰਸ਼ ’ਤੇ ਹੀ ਮਰੀਜ਼ਾਂ ਨੂੰ ਵੈਂਟੀਲੇਟਰ ਨਾਲ ਜੋੜ ਦਿੱਤਾ ਗਿਆ ਹੈ। ਵੀਡੀਓ ਚੀਨ ਦੇ ਚੋਂਗਕਿੰਗ ਸ਼ਹਿਰ ਦੇ ਹਸਪਤਾਲ ਦੀ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: OMG! ਬੱਚੇ ਦੇ ਢਿੱਡ 'ਚ ਹੋ ਰਿਹਾ ਸੀ ਦਰਦ, ਐਕਸਰੇ ਕਰਦਿਆਂ ਹੀ ਡਾਕਟਰਾਂ ਦੇ ਉੱਡੇ ਹੋਸ਼
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।