ਤਾਲਿਬਾਨ ਅਗਲੇ ਹਫ਼ਤੇ ਨਾਰਵੇ ਨਾਲ ਕਰੇਗਾ ਬੈਠਕ

Friday, Jan 21, 2022 - 07:47 PM (IST)

ਤਾਲਿਬਾਨ ਅਗਲੇ ਹਫ਼ਤੇ ਨਾਰਵੇ ਨਾਲ ਕਰੇਗਾ ਬੈਠਕ

ਕੋਪਹੇਗਨ-ਤਾਲਿਬਾਨ ਦਾ ਇਕ ਵਫ਼ਦ ਨਾਰਵੇ ਸਰਕਾਰ ਨਾਲ ਗੱਲਬਾਤ ਲਈ ਓਸਲੇ ਦੀ ਯਾਤਰਾ ਕਰੇਗਾ। ਇਹ ਵਫ਼ਦ ਨਾ ਸਿਰਫ ਨਾਰਵੇ ਪ੍ਰਸ਼ਾਸਨ ਅਤੇ ਹੋਰ ਸਹਿਯੋਗੀ ਦੇਸ਼ਾਂ ਦੇ ਪ੍ਰਤੀਨਿਧਾਂ ਸਗੋਂ ਐਨਲਾਈਟਨਮੈਂਟ ਸੁਸਾਇਟੀ ਦੇ ਮੈਂਬਰਾਂ ਅਤੇ ਅਫਗਾਨਿਸਤਾਨ 'ਚ ਮਨੁੱਖੀ ਅਧਿਕਾਰ ਦੀ ਰੱਖਿਆ ਲਈ ਕੰਮ ਕਰਨ ਵਾਲਿਆਂ ਨਾਲ ਵੀ ਬੈਠਕ ਕਰੇਗਾ। ਨਾਰਵੇ ਦੇ ਵਿਦੇਸ਼ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਉਸ ਨੇ ਤਾਲਿਬਾਨ ਦੇ ਪ੍ਰਤੀਨਿਧੀਆਂ ਨੂੰ 23-25 ਜਨਵਰੀ ਦੌਰਾਨ ਓਸਲੇ ਦੀ ਯਾਤਰਾ ਕਰਨ ਦਾ ਸੱਦਾ ਦਿੱਤਾ ਹੈ।

ਇਹ ਵੀ ਪੜ੍ਹੋ : ਪਾਕਿ ਪੁਲਸ ਨੇ ਲਾਹੌਰ ਦੇ ਅਨਾਰਕਲੀ ਬਾਜ਼ਾਰ 'ਚ ਹੋਏ ਧਮਾਕੇ ਦੇ ਮਾਮਲੇ 'ਚ ਤਿੰਨ ਸ਼ੱਕੀਆਂ ਦੀ ਕੀਤੀ ਪਛਾਣ

ਹਾਲਾਂਕਿ, ਇਸ ਬਿਆਨ 'ਚ ਇਹ ਨਹੀਂ ਦੱਸਿਆ ਗਿਆ ਕਿ ਤਾਲਿਬਾਨ ਨਾਲ ਬੈਠਕ 'ਚ ਕਿਹੜਾ-ਕਿਹੜਾ ਦੇਸ਼ ਹਿੱਸਾ ਲਵੇਗਾ। ਨਾਰਵੇ ਦੀ ਵਿਦੇਸ਼ ਮੰਤਰੀ ਐਨੀਕੇਨ ਹੁਟਫੇਲਟ ਨੇ ਕਿਹਾ ਕਿ ਅਸੀਂ ਅਫਗਾਨਿਸਤਾਨ ਦੀ ਗੰਭੀਰ ਸਥਿਤੀ ਨੂੰ ਲੈ ਕੇ ਬਹੁਤ ਚਿੰਤਤ ਹਾਂ। ਉਨ੍ਹਾਂ ਨੇ ਕਿਹਾ ਕਿ ਉਸ ਦੇਸ਼ 'ਚ ਲੱਖਾਂ ਲੋਕਾਂ ਦੇ ਲਈ ਪੂਰੀ ਤਰ੍ਹਾਂ ਮਨੁੱਖੀ ਤ੍ਰਾਸਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬੈਠਕ ਤਾਲਿਬਾਨ ਨੂੰ ਜਾਇਜ਼ ਠਹਿਰਾਉਣ ਜਾਂ ਮਾਨਤਾ ਦੇਣਾ ਨਹੀਂ ਸਗੋਂ ਸਾਨੂੰ ਉਨ੍ਹਾਂ ਨਾਲ ਗੱਲ ਕਰਨੀ ਚਾਹੀਦੀ ਹੈ ਜੋ ਅਸਲ 'ਚ ਅੱਜ ਦੇਸ਼ ਚਲਾਉਂਦੇ ਹਨ।

ਇਹ ਵੀ ਪੜ੍ਹੋ : ਯੂਕ੍ਰੇਨ ਦੀ ਸਰਹੱਦ 'ਚ ਰੂਸੀ ਫੌਜ ਦੇ ਦਾਖਲ ਹੋਣ 'ਤੇ ਰੂਸ ਨੂੰ ਤੁਰੰਤ ਜਵਾਬ ਮਿਲੇਗਾ : ਅਮਰੀਕਾ

ਉਨ੍ਹਾਂ ਨੇ ਕਿਹਾ ਕਿ ਅਸੀਂ ਸਿਆਸੀ ਦਸ਼ਾ ਨੂੰ ਹੋਰ ਵੀ ਭਿਆਨਕ ਮਨੁੱਖੀ ਤ੍ਰਾਸਦੀ 'ਚ ਨਹੀਂ ਬਦਲਣ ਦੇ ਸਕਦੇ ਹਾਂ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਤਾਲਿਬਾਨ ਵਫ਼ਦ ਦੀਆਂ ਬੈਠਕਾਂ 'ਚ ਵੱਖ-ਵੱਖ ਖੇਤਰਾਂ ਤੋਂ ਆਉਣ ਵਾਲੇ ਅਫਗਾਨ ਲੋਕਾਂ ਨਾਲ ਬੈਠਕਾਂ ਸ਼ਾਮਲ ਹਨ, ਇਨ੍ਹਾਂ ਲੋਕਾਂ 'ਚ ਮਨੁੱਖੀ ਅਧਿਕਾਰ ਅਤੇ ਮਨੱਖੀ ਹਿੱਤਾਂ, ਆਰਥਿਕ ਅਤੇ ਸਮਾਜਿਕ ਮੁੱਦਿਆਂ ਦੇ ਕੰਮ ਕਰ ਵਾਲੀ ਮਹਿਲਾ ਨੇਤਾ, ਪੱਤਰਕਾਰ ਅਤੇ ਹੋਰ ਲੋਕ ਵੀ ਸ਼ਾਮਲ ਹਨ। ਉਸ ਨੇ ਕਿਹਾ ਕਿ ਇਸ ਤੋਂ ਪਹਿਲਾਂ ਨਾਰਵੇ ਦਾ ਇਕ ਵਫ਼ਦ ਅਫਗਾਨਿਸਤਾਨ ਦੀ ਵਿਗੜਦੀ ਮਨੁੱਖੀ ਸਥਿਤੀ 'ਤੇ ਗੱਲਬਾਤ ਲਈ ਕਾਬੁਲ ਗਿਆ ਸੀ।

ਇਹ ਵੀ ਪੜ੍ਹੋ : ਬ੍ਰਿਟਿਸ਼ ਪੁਲਸ ਨੇ ਟੈਕਸਾਸ 'ਚ ਯਹੂਦੀ ਪ੍ਰਾਰਥਨਾ ਸਥਾਨ ਦੀ ਘੇਰਾਬੰਦੀ ਨੂੰ ਲੈ ਕੇ ਦੋ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Karan Kumar

Content Editor

Related News