ਤਾਲਿਬਾਨ ਨੇ ਔਰਤਾਂ ਦੇ ਮੰਤਰਾਲੇ ਨੂੰ ਲੈ ਕੇ ਚੁੱਕਿਆ ਵੱਡਾ ਕਦਮ

Saturday, Sep 18, 2021 - 05:33 PM (IST)

ਕਾਬੁਲ (ਏ. ਪੀ.)-ਅਫ਼ਗਾਨਿਸਤਾਨ ਦੇ ਤਾਲਿਬਾਨ ਸ਼ਾਸਕਾਂ ਨੇ ਔਰਤਾਂ ਦੇ ਮੰਤਰਾਲੇ ਦੀ ਥਾਂ ਇੱਕ ਪੂਰਨ ਤੌਰ ’ਤੇ ਪੁਰਸ਼ ਮੈਂਬਰਾਂ ਵਾਲੇ ‘ਅਪਰਾਧ ਅਤੇ ਨੈਤਿਕ ਗੁਣ ਮੰਤਰਾਲੇ’ ਦਾ ਗਠਨ ਕੀਤਾ ਹੈ, ਜਿਸ ਨੂੰ ਇਸਲਾਮ ਨੂੰ ਤਾਲਿਬਾਨ ਦੀ ਸਖਤ ਵਿਆਖਿਆ ਦੇ ਨਾਲ ਲਾਗੂ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਸ਼ਨੀਵਾਰ ਨੂੰ ਚੁੱਕਿਆ ਗਿਆ ਇਹ ਕਦਮ ਤਾਲਿਬਾਨ ਦੇ 1990 ਦੇ ਦਹਾਕੇ ਦੇ ਕਠੋਰ ਸ਼ਾਸਨ ਦੇ ਦੌਰ ਵੱਲ ਵਾਪਸ ਜਾਣ ਦਾ ਇੱਕ ਤਾਜ਼ਾ ਘਟਨਾਚੱਕਰ ਹੈ। ਨਵੇਂ ਮੰਤਰਾਲੇ ਦੇ ਅੰਦਰ ਮੌਜੂਦ ਤਾਲਿਬਾਨ ਨੇ ਕਿਹਾ ਕਿ ਉਸ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਕਿ ਔਰਤਾਂ ਦੇ ਨਵੇਂ ਮੰਤਰਾਲੇ ਦੇ ਗਠਨ ਦੀ ਕੀ ਕੋਈ ਯੋਜਨਾ ਹੈ।

ਇਹ ਵੀ ਪੜ੍ਹੋ : ਭਾਰਤ ਸਰਕਾਰ ਦਾ ਵੱਡਾ ਕਦਮ, ਯੂ. ਕੇ. ਤੇ ਕੈਨੇਡਾ ਦੇ ਨਾਗਰਿਕਾਂ ਨੂੰ ਈ-ਵੀਜ਼ਾ ਦੇਣ ਤੋਂ ਕੀਤਾ ਇਨਕਾਰ

ਸ਼ਨੀਵਾਰ ਨੂੰ ਹੀ ਵਿਸ਼ਵ ਬੈਂਕ ਦੀ 10 ਕਰੋੜ ਡਾਲਰ ਦੀ ਮਹਿਲਾ ਆਰਥਿਕ ਸਸ਼ਕਤੀਕਰਨ ਅਤੇ ਪੇਂਡੂ ਵਿਕਾਸ ਪ੍ਰੋਗਰਾਮ ਦੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਪ੍ਰੋਗਰਾਮ ਦੇ ਇਕ ਮੈਂਬਰ ਸ਼ਰੀਫ ਅਖ਼ਤਰ ਨੇ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਕੀ ਪ੍ਰੋਗਰਾਮ ਜਾਰੀ ਵੀ ਰਹਿ ਸਕੇਗਾ। ਅਖ਼ਤਰ ਨੂੰ ਉਨ੍ਹਾਂ ਦੇ ਕਰਮਚਾਰੀਆਂ ਦੇ ਨਾਲ ਹਟਾ ਦਿੱਤਾ ਗਿਆ।
 


Manoj

Content Editor

Related News