ਤਾਲਿਬਾਨ ਨੇ ਆਈ. ਐੱਸ. ਆਈ. ਐੱਸ. (ਕੇ) ਨੂੰ ''ਝੂਠਾ ਸੰਗਠਨ'' ਐਲਾਨਿਆ

07/03/2022 6:41:21 PM

ਕਾਬੁਲ- ਤਾਲਿਬਾਨ ਨੇ ਅਫਗਾਨਿਸਤਾਨ ਦੇ ਨਾਗਰਿਕਾਂ ਨੂੰ ਇਸਲਾਮਿਕ ਸਟੇਟ ਨਾਲ ਜੁੜੇ ਸੰਗਠਨ ਆਈ. ਐੱਸ. ਆਈ. ਐੱਸ.- ਕੇ. ਦੇ ਨਾਲ ਕਿਸੇ ਵੀ ਤਰ੍ਹਾਂ ਦੇ 'ਸਬੰਧ' ਰੱਖਣ ਤੋਂ ਮਨ੍ਹਾਂ ਕੀਤਾ ਹੈ ਕਿਉਂਕਿ ਇਹ ਇਕ 'ਝੂਠਾ ਸੰਗਠਨ' ਹੈ।

ਸੀ. ਐੱਨ. ਐੱਨ. ਨੇ ਸ਼ਨੀਵਾਰ ਨੂੰ ਤਾਲਿਬਾਨ ਦੇ ਹਵਾਲੇ ਤੋਂ ਕਿਹਾ, 'ਅਸੀਂ ਰਾਸ਼ਟਰ ਨੂੰ ਸੱਦਾ ਦਿੰਦੇ  ਹਾਂ ਕਿ ਆਈ. ਐੱਸ. ਆਈ. ਐੱਸ. - ਕੇ. ਦੇ ਨਾਂ ਨਾਲ ਦੇਸ਼ਧ੍ਰੋਹੀ ਗੁੱਟ ਜੋ ਅੱਜ ਦੇ ਯੁੱਗ 'ਚ ਕੁਝ ਨਹੀਂ ਹੈ ਤੇ ਸਾਡੇ ਇਸਲਾਮੀ ਦੇਸ਼ 'ਚ ਭ੍ਰਿਸ਼ਟਾਚਾਰ ਫੈਲਾਉਣ ਵਾਲਾ ਇਕ ਝੂਠਾ ਸੰਗਠਨ ਹੈ। ਉਸ ਨਾਲ ਕਿਸੇ ਵੀ ਤਰ੍ਹਾਂ ਦਾ ਸਬੰਧ ਰੱਖਣਾ ਤੇ ਉਸ ਦੀ ਕਿਸੇ ਵੀ ਤਰ੍ਹਾਂ ਨਾਲ ਮਦਦ ਕਰਨਾ ਮਨ੍ਹਾਂ ਹੈ। 

ਅਫਗਾਨਿਸਤਾਨ ਦੀ ਸਰਕਾਰੀ ਸਮਾਚਾਰ ਏਜੰਸੀ ਬਕਥਰ ਦੇ ਮੁਤਾਬਕ ਰਾਜਧਾਨੀ ਸ਼ਹਿਰ 'ਚ ਧਾਰਮਿਕ ਨੇਤਾਵਾਂ ਤੇ ਬਜ਼ੁਰਗਾਂ ਦੇ ਤਿੰਨ ਰੋਜ਼ਾ ਸੰਮੇਲਨ ਦੇ ਬਾਅਦ ਇਹ ਪ੍ਰਸਤਾਵ ਆਇਆ ਹੈ। ਸੀ. ਐੱਨ. ਐੱਨ. ਦੇ ਮੁਤਾਬਕ ਆਈ. ਐੱਸ. ਆਈ. ਐੱਸ. - ਕੇ. 'ਚ 'ਕੇ' ਦਾ ਮਤਲਬ ਖੁਰਾਸਾਨ ਹੈ, ਖੁਰਾਸਾਨ ਹੈ, ਜੋ ਆਧੁਨਿਕ ਅਫਗਾਨਿਸਤਾਨ ਤੇ ਪਾਕਿਸਤਾਨ ਦੇ ਕੁਝ ਇਤਿਹਾਸਕ ਖੇਤਰਾਂ ਤਕ ਫੈਲੇ ਇਲਾਕੇ ਦਾ ਨਾਂ ਹੈ। ਇਹ ਪਿਛਲੇ ਕੁਝ ਸਾਲਾਂ ਤੋਂ ਅਫਗਾਨਿਸਤਾਨ 'ਚ ਸਰਗਰਮ ਹੈ।


Tarsem Singh

Content Editor

Related News