100 ਸਾਲਾਂ ਬਾਅਦ ਮੁੜ ਆ ਰਿਹਾ ਉਹ ਤੂਫ਼ਾਨ, ਜਿਸ ਨੇ ਇਕ ਝਟਕੇ ''ਚ ਬਰਬਾਦ ਕਰ ਦਿੱਤੇ ਸਨ ਲੱਖਾਂ ਘਰ
Tuesday, Oct 01, 2024 - 12:13 AM (IST)
ਇੰਟਰਨੈਸ਼ਨਲ ਡੈਸਕ : ਦੱਖਣੀ ਏਸ਼ੀਆ ਦੇ ਕਈ ਦੇਸ਼ ਤੂਫਾਨ ਦੀ ਆਵਾਜ਼ ਤੋਂ ਚਿੰਤਤ ਹਨ। ਜਾਪਾਨ ਦੇ ਮੌਸਮ ਵਿਭਾਗ ਮੁਤਾਬਕ, ਅਗਲੇ ਕੁਝ ਦਿਨਾਂ ਵਿਚ ਦੋ ਸੁਪਰ ਟਾਈਫੂਨ ਦੇ ਲੈਂਡਫਾਲ ਕਰਨ ਦੀ ਸੰਭਾਵਨਾ ਹੈ। ਇਨ੍ਹਾਂ ਵਿੱਚੋਂ ਇਕ ਕ੍ਰੈਥਨ 215 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੇਗਾ, ਜਦੋਂਕਿ ਦੂਜਾ ਜੇਬੀ, 100 ਸਾਲ ਪਹਿਲਾਂ ਜਾਪਾਨ ਵਿਚ ਭਾਰੀ ਤਬਾਹੀ ਮਚਾ ਚੁੱਕਾ ਹੈ।
ਜਾਪਾਨ ਟਾਈਮਜ਼ ਮੁਤਾਬਕ, ਟਾਈਫੂਨ ਜੇਬੀ ਸੋਮਵਾਰ ਸਵੇਰੇ ਚੀਚੀਜੀਮਾ ਤੋਂ 220 ਕਿਲੋਮੀਟਰ ਦੱਖਣ-ਪੱਛਮ ਵੱਲ ਸੀ। ਇਸ ਦੀ ਸਪੀਡ ਅਜੇ ਵੀ ਘੱਟ ਹੈ, ਪਰ ਇਹ ਜਲਦੀ ਹੀ ਤੇਜ਼ ਹੋ ਸਕਦੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੰਗਲਵਾਰ ਸਵੇਰੇ ਇਹ ਹਾਚੀਜੋਜਿਮਾ ਤੋਂ ਲਗਭਗ 190 ਕਿਲੋਮੀਟਰ ਦੱਖਣ-ਪੂਰਬ ਵੱਲ ਹੋਵੇਗਾ। ਤੂਫਾਨ ਜੇਬੀ ਨੇ ਪਹਿਲਾਂ 98,000 ਘਰਾਂ ਨੂੰ ਤਬਾਹ ਕਰ ਦਿੱਤਾ ਸੀ ਅਤੇ ਮਹੀਨਿਆਂ ਤੱਕ 30 ਲੱਖ ਤੋਂ ਵੱਧ ਲੋਕਾਂ ਨੂੰ ਬੇਘਰ ਕਰ ਦਿੱਤਾ ਸੀ। ਹਾਲਾਂਕਿ, ਇਸ ਤੂਫਾਨ ਵਿਚ ਜਾਨੀ ਨੁਕਸਾਨ ਮੁਕਾਬਲਤਨ ਘੱਟ ਸੀ, ਜਿਸ ਵਿਚ 14 ਮੌਤਾਂ ਅਤੇ 980 ਜ਼ਖਮੀ ਹੋਏ ਸਨ।
ਇਹ ਵੀ ਪੜ੍ਹੋ : ਤਿੰਨ ਸੰਨਿਆਸੀਆਂ ਨੇ 6 ਸਾਲ ਦੀ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ, Osho ਆਸ਼ਰਮ ਨੂੰ ਲੈ ਕੇ ਹੋਇਆ ਵੱਡਾ ਖੁਲਾਸਾ
ਮੌਸਮ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਇਹ ਤੂਫ਼ਾਨ ਸ਼ਹਿਰਾਂ ਦੇ ਨੇੜੇ ਤੱਟ ਨਾਲ ਟਕਰਾਏ ਤਾਂ ਭਾਰੀ ਨੁਕਸਾਨ ਹੋਵੇਗਾ। ਸਮੁੰਦਰ ਵਿਚ ਲਹਿਰਾਂ ਕਈ ਫੁੱਟ ਉੱਚੀਆਂ ਹੋ ਸਕਦੀਆਂ ਹਨ ਅਤੇ ਸ਼ਹਿਰਾਂ ਵਿਚ ਹੜ੍ਹ ਆ ਸਕਦੇ ਹਨ। ਇਸ ਲਈ ਲੋਕਾਂ ਨੂੰ ਬੀਚ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੱਤੀ ਗਈ ਹੈ। ਕਈ ਇਲਾਕਿਆਂ ਤੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਰਿਹਾ ਹੈ। ਤੂਫਾਨੀ ਹਵਾਵਾਂ, ਬਿਜਲੀ ਡਿੱਗਣ ਅਤੇ ਭਾਰੀ ਮੀਂਹ ਕਾਰਨ ਇਮਾਰਤਾਂ ਨੂੰ ਨੁਕਸਾਨ ਹੋਣ ਦਾ ਖਦਸ਼ਾ ਹੈ ਅਤੇ ਹੜ੍ਹ ਆਉਣ ਦਾ ਵੀ ਖਦਸ਼ਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8