ਰੰਗਾਂ ਦਾ ਤਿਉਹਾਰ ''ਹੋਲੀ'' ਭਾਰਤੀ ਅੰਬੈਂਸੀ ਰੋਮ ਦੇ ਸਮੂਹ ਸਟਾਫ਼ ਨੇ ਭੰਗੜੇ ਪਾਉਂਦਿਆਂ ਮਨਾਈ (ਤਸਵੀਰਾਂ)

Monday, Mar 25, 2024 - 11:14 AM (IST)

ਰੋਮ (ਦਲਵੀਰ ਕੈਂਥ): ਹੋਲੀ ਭਾਰਤ ਬਹੁਤ ਹੀ ਪ੍ਰਾਚੀਨ ਤਿਉਹਾਰ ਹੈ ਜਿਹੜਾ ਕਿ ਬਸੰਤ ਰੁੱਤ ਦੀ ਸ਼ੁਰੂਆਤ ਮੌਕੇ ਆਉਂਦਾ ਹੈ। ਇਸ ਤਿਉਹਾਰ ਨੂੰ ਦੁਨੀਆ ਭਰ ਵਿੱਚ ਵੱਸਦਾ ਹਰ ਭਾਰਤੀ ਰੰਗਾਂ ਨਾਲ ਮਨਾਕੇ ਬਾਗੋ ਬਾਗ ਹੁੰਦਾ ਹੈ। ਭਾਰਤੀ ਲੋਕਾਂ ਦੇ ਮਹਿਬੂਬ ਦੇਸ਼ ਇਟਲੀ ਵਿੱਚ ਇਹ ਤਿਉਹਾਰ ਰਾਜਧਾਨੀ ਰੋਮ ਵਿਖੇ ਭਾਰਤੀ ਅੰਬੈਂਸੀ ਰੋਮ ਦੇ ਸਮੂਹ ਸਟਾਫ਼ ਨੇ ਪਰਿਵਾਰਾਂ ਸਮੇਤ ਸਤਿਕਾਰਤ ਰਾਜਦੂਤ ਮੈਡਮ ਡਾ. ਨੀਨਾ ਮਲਹੋਤਰਾ ਦੀ ਅਗਵਾਈ ਵਿੱਚ ਭਾਰਤੀ ਤੇ ਹੋਰ ਦੇਸ਼ਾਂ ਦੇ ਲੋਕਾਂ ਨਾਲ ਪਿਆਰ ਦੇ ਰੰਗਾਂ ਵਿੱਚ ਗਹਿਗਚ ਹੋ ਧੂਮ-ਧਾਮ ਨਾਲ ਭੰਗੜੇ ਪਾਉਂਦਿਆਂ ਮਨਾਇਆ।

PunjabKesari

PunjabKesari

PunjabKesari

ਰੰਗਾਂ ਦੇ ਇਸ ਤਿਉਹਾਰ ਹੋਲੀ ਵਿੱਚ ਸ਼ਾਮਿਲ ਲੋਕਾਂ ਦੇ ਇੱਕਠ ਨੂੰ ਮੈਡਮ ਡਾ. ਨੀਨਾ ਮਲਹੋਤਰਾ ਨੇ ਸੰਬੋਧਨ ਕਰਦਿਆਂ ਕਿਹਾ ਸਾਨੂੰ ਸਾਰੇ ਭਾਰਤੀ ਤਿਉਹਾਰ ਵਿਦੇਸ਼ਾਂ ਵਿੱਚ ਇਸ ਤਰ੍ਹਾਂ ਹੀ ਰਲ-ਮਿਲ ਮਨਾਉਣੇ ਚਾਹੀਦੇ ਹਨ ਤਾਂ ਜੋ ਸਾਡਾ ਆਪਣੀ ਪਿਆਰ ਤੇ ਪਰਿਵਾਰਕ ਰਿਸਤਾ ਹੋਰ ਗੂੜਾ ਹੋ ਸਕੇ। ਉਨ੍ਹਾਂ ਹੋਲੀ ਦੀ ਸਭ ਨੂੰ ਵਧਾਈ ਦਿੰਦਿਆਂ ਰੰਗਾਂ ਨਾਲ ਹੋਲੀ ਮਨਾਈ। ਆਪਸੀ ਸਾਂਝ ਵਿੱਚ ਰੰਗੇ ਇਸ ਰੰਗਾਂ ਦੇ ਤਿਉਹਾਰ ਮੌਕੇ ਜਿੱਥੇ ਬਹੁਤ ਹੀ ਦਿਲਕਸ਼ ਭਾਰਤੀ ਡਾਂਸ ਨਾਲ ਮਹਿਮਾਨਾਂ ਦਾ ਮਨੋਰੰਜਨ ਵੀ ਕੀਤਾ ਗਿਆ ਉੱਥੇ ਸਭ ਵੱਲੋਂ ਭਾਰਤੀ ਖਾਣਿਆਂ ਦਾ ਲਜੀਜ਼ ਸੁਆਦ ਚੱਖਿਆ ਗਿਆ।

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ-ਬਿਲਾਵਲ ਭੁੱਟੋ ਨੇ ਪਾਕਿਸਤਾਨ 'ਚ ਹਿੰਦੂ ਭਾਈਚਾਰੇ ਨੂੰ ਹੋਲੀ ਦੀ ਦਿੱਤੀ ਵਧਾਈ

ਹਾਜ਼ਰੀਨ ਭਾਰਤੀ ਤੇ ਹੋਰ ਦੇਸ਼ਾਂ ਦੇ ਲੋਕਾਂ ਨੇ ਇੱਕ ਦੂਜੇ ਨਾਲ ਰੰਗ ਬਿਰੰਗੇ ਰੰਗਾਂ ਤੇ ਫ਼ੱੁਲਾਂ ਨਾਲ ਹੋਲੀ ਦੇ ਤਿੳਹਾਰ ਨੂੰ ਮਨਾਕੇ ਯਾਦਗਾਰੀ ਬਣਾ ਦਿੱਤਾ। ਨਾਲ ਹੀ ਇੱਕ ਦੂਜੇ ਨੂੰ ਗਲ ਲਗਾ ਹੋਲੀ ਦੀ ਵਧਾਈ ਦਿੱਤੀ। ਹੋਲੀ ਦੇ ਇਸ ਤਿਉਹਾਰ ਵਿੱਚ ਯਾਦਗਾਰੀ ਰੰਗ ਭਰਨ ਵਿੱਚ ਇੰਡੋ ਇਟਾਲੀਅਨ ਕਲਚਰ ਐਂਡ ਵੈਲਫੇਅਰ ਐਸ਼ੋਸ਼ੀਏਸ਼ਨ ਦੇ ਪ੍ਰਧਾਨ ਵਿਸ਼ਨੂੰ ਕੁਮਾਰ ,ਇਟਲੀ ਦੀ ਸਿਰਮੌਰ ਸਿੱਖ ਜੱਥੇਬੰਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਭਾਈ ਰਵਿੰਦਰਜੀਤ ਸਿੰਘ ਬਲਜਾਨੋ, ਗੁਰਦੁਆਰਾ ਸਾਹਿਬ ਸਿੰਘ ਸਭਾ ਫਲੇਰੋ (ਬਰੇਸ਼ੀਆ) ਦੇ ਪ੍ਰਧਾਨ ਭਾਈ ਸੁਰਿੰਦਰਜੀਤ ਸਿੰਘ ਪੰਡੋਰੀ, ਇੰਡੀਅਨ ਸਿੱਖ ਕਮਿਊਨਿਟੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਤੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸੇਵਾ ਸੁਸਾਇਟੀ ਰੋਮ ਦੇ ਸੀਨੀਆਰ ਆਗੂ ਭਾਈ ਮਨਜੀਤ ਸਿੰਘ ਜੱਸੋਮਜਾਰਾ ਨੇ ਅਹਿਮ ਸੇਵਾ ਨਿਭਾਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News