ਸਾਊਦੀ ਗਠਜੋੜ ਨੇ ਯਮਨ ਦੇ 3 ਸੂਬਿਆਂ ''ਚ ਕੀਤੇ 30 ਹਵਾਈ ਹਮਲੇ
Monday, Jun 01, 2020 - 06:41 PM (IST)

ਕਾਹਿਰਾ - ਯਮਨ ਦੇ 3 ਸੂਬਿਆਂ 'ਤੇ ਸਾਊਦੀ ਅਰਬ ਦੀ ਅਗਵਾਈ ਵਾਲੀ ਗਠਜੋੜ ਫੌਜ ਨੇ ਹਾਲ ਹੀ ਵਿਚ 30 ਤੋਂ ਜ਼ਿਆਦਾ ਹਵਾਈ ਹਮਲੇ ਕੀਤੇ। ਹਾਓਤੀ ਵਿਧ੍ਰੋਹੀਆਂ ਨੇ ਅਧਿਕਾਰਕ ਨਿਊਜ਼ ਵੈੱਬਸਾਈਟ 'ਤੇ ਐਤਵਾਰ ਨੂੰ ਆਖਿਆ ਕਿ ਮਾਰਿਬ ਸੂਬੇ ਵਿਚ ਘਟੋਂ-ਘੱਟ 22 ਹਮਲੇ ਕੀਤੇ ਗਏ।
ਰਾਜਧਾਨੀ ਸਨਾ ਦੇ 2 ਸਿਰਵਾਹ ਅਤੇ ਮਾਜ਼ਾਰ ਨੂੰ ਨਿਸ਼ਾਨਾ ਬਣਾਇਆ ਗਿਆ ਜਦ ਸਾਦ ਸੂਬੇ ਵਿਚ 9 ਹਵਾਈ ਹਮਲੇ ਹੋਏ ਹਨ। ਹਾਓਤੀ ਵਿਧ੍ਰੋਹੀਆਂ ਮੁਤਾਬਕ ਪੱਛਮੀ ਯਮਨ ਦੇ ਇਕ ਹੋਰ ਸੂਬੇ ਹੱਜ਼ਾਹ ਵਿਚ 4 ਹਵਾਈ ਹਮਲੇ ਹੋਏ। ਸਾਦ ਅਤੇ ਹੱਜ਼ਾਹ ਸੂਬਾ ਸਾਊਦੀ ਅਰਬ ਦੀ ਸਰਹੱਦ 'ਤੇ ਸਥਿਤ ਹਨ। ਹਾਓਤੀ ਵਿਧ੍ਰੋਹੀਆਂ ਨੇ ਸ਼ਨੀਵਾਰ ਨੂੰ ਅਰਬ ਗਠਜੋੜ ਵਾਲੀ ਫੌਜ 'ਤੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੇ ਪਿਛਲੇ 48 ਘੰਟਿਆਂ ਵਿਚ ਦੇਸ਼ ਦੇ 50 ਹਿੱਸਿਆਂ ਵਿਚ 111 ਹਵਾਈ ਹਮਲੇ ਕੀਤੇ। ਸੰਯੁਕਤ ਰਾਸ਼ਟਰ ਦੇ ਗਲੋਬਲ ਮਹਾਮਾਰੀ ਕੋਰੋਨਾਵਾਇਰਸ ਦੇ ਪ੍ਰਬੰਧਨ ਦੇ ਯਤਨਾਂ ਤਹਿਤ ਸ਼ਾਂਤੀ ਦੇ ਜ਼ਿਕਰ ਦੇ ਜਵਾਬ ਵਿਚ ਗਠਜੋੜ ਵੱਲੋਂ ਐਲਾਨੇ ਇਕ-ਪਾਸੜ ਜੰਗਬੰਦੀ ਵਿਚਾਲੇ ਹਵਾਈ ਹਮਲੇ ਹੋਏ ਹਨ।