ਸਾਊਦੀ ਅਰਬ ਦੇ ਸ਼ਾਹ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਰੀਫ ਤੋਂ ਪੁੱਛਿਆ ਇਹ ਸਵਾਲ

06/14/2017 4:23:31 PM

ਇਮਲਾਮਾਬਾਦ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨਾਲ ਇਕ ਮੁਲਾਕਾਤ 'ਚ ਸਾਊਦੀ ਅਰਬ ਦੇ ਸ਼ਾਹ ਸਲਮਾਨ ਨੇ ਉਨ੍ਹਾਂ ਤੋਂ ਸਵਾਲ ਪੁੱਛਿਆ,'' ਤੁਸੀਂ ਸਾਡੇ ਨਾਲ ਹੋ ਜਾਂ ਕਤਰ ਨਾਲ?'' ਸ਼ਰੀਫ ਕਤਰ ਸੰਕਟ ਦਾ ਕੂਟਨੀਤਕ ਹੱਲ ਲੱਭਣ ਲਈ ਖਾੜੀ ਦੇਸ਼ ਗਏ ਸਨ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਸਾਊਦੀ ਅਰਬ ਦੇ ਸ਼ਾਹ ਨੇ ਸੋਮਵਾਰ ਨੂੰ ਜੇਦਾ 'ਚ ਸ਼ਰੀਫ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਕਿਹਾ ਕਿ ਉਹ ਕਤਰ 'ਤੇ ਆਪਣਾ ਪੱਖ ਸਪੱਸ਼ਟ ਕਰਨ। ਅੰਗਰੇਜੀ ਅਖਬਾਰ 'ਚ ਕਿਹਾ ਗਿਆ ਹੈ,'' ਜਦੋਂ ਰਿਆਦ ਨੇ ਇਮਲਾਮਾਬਾਦ ਤੋਂ ਪੁੱਛਿਆ ਕਿ ਤੁਸੀਂ ਸਾਡੇ ਨਾਲ ਹੋ ਜਾਂ ਕਤਰ ਨਾਲ। ਤਾਂ ਇਸ 'ਤੇ ਪਾਕਿਸਤਾਨ ਨੇ ਸਾਊਦੀ ਅਰਬ ਨੂੰ ਜਵਾਬ ਦਿੱਤਾ ਕਿ ਪੱਛਮੀ ਏਸ਼ੀਆ 'ਚ ਵੱਧਦੇ ਰਾਜਨੀਤਿਕ ਸੰਕਟ 'ਚ ਉਹ ਕਿਸੇ ਇਕ ਦਾ ਪੱਖ ਨਹੀਂ ਲਵੇਗਾ।'' ਕਤਰ ਨਾਲ ਸਾਊਦੀ ਅਤੇ ਹੋਰ ਖਾੜੀ ਦੇਸ਼ਾਂ ਨਾਲ ਰਾਜਨੀਤਿਕ ਸੰਪਰਕ ਖਤਮ ਕਰ ਲੈਣ ਮਗਰੋਂ ਪਾਕਿਸਤਾਨ ਬਹੁਤ ਸਾਵਧਾਨੀ ਨਾਲ ਕਦਮ ਚੁੱਕ ਰਿਹਾ ਹੈ। ਇਨ੍ਹਾਂ ਦੇਸ਼ਾਂ ਦਾ ਆਰੋਪ ਹੈ ਕਿ ਤੇਲ ਸੰਪੰਨ ਕਤਰ ਆਂਤਕੀ ਸਮੂਹਾਂ ਨੂੰ ਸਮਰਥਨ ਦਿੰਦਾ ਹੈ। ਹਾਲਾਂਕਿ ਅਖਬਾਰ ਦੀ ਖਬਰ ਮੁਤਾਬਕ ਸਾਊਦੀ ਅਰਬ ਚਾਹੁੰਦਾ ਹੈ ਕਿ ਪਾਕਿਸਤਾਨ ਉਸ ਦਾ ਸਾਥ ਦੇਵੇ। ਜੇਦਾ 'ਚ ਸ਼ਾਹੀ ਭਵਨ 'ਚ ਸ਼ਰੀਫ ਅਤੇ ਸਾਊਦੀ ਸ਼ਾਹ 'ਚ ਹੋਈ ਗੱਲਬਾਤ ਦੀ ਜਾਣਕਾਰੀ ਰੱਖਣ ਵਾਲੇ ਇਕ ਸੀਨੀਅਰ ਅਧਿਕਾਰੀ ਦੇ ਹਵਾਲੇ ਤੋਂ ਅਖਬਾਰ ਨੇ ਕਿਹਾ ਕਿ ਪਾਕਿਸਤਾਨ ਮੁਸਲਿਮ ਜਗਤ 'ਚ ਮਤਭੇਦ ਪੈਦਾ ਕਰਨ ਵਾਲੀ ਕਿਸੇ ਵੀ ਘਟਨਾ 'ਚ ਕਿਸੇ ਇਕ ਦਾ ਪੱਖ ਨਹੀ ਲਵੇਗਾ। ਇਸ 'ਚ ਕਿਹਾ ਗਿਆ,'' ਫਿਰ ਵੀ ਸਾਊਦੀ ਅਰਬ ਨੂੰ ਸ਼ਾਂਤ ਕਰਨ ਲਈ ਪਾਕਿਸਤਾਨ ਕਤਰ 'ਤੇ ਆਪਣੇ ਪ੍ਰਭਾਵ ਦੀ ਵਰਤੋਂ ਕਰ ਹਾਲਾਤ ਨੂੰ ਸ਼ਾਂਤ ਕਰਨ ਦੀ ਪੇਸ਼ਕਸ਼ ਕਰਦਾ ਹੈ। ਇਸ ਲਈ ਪ੍ਰਧਾਨ ਮੰਤਰੀ ਕੁਵੈਤ, ਕਤਰ ਅਤੇ ਤੁਰਕੀ ਜਾਣਗੇ।'' ਇਸ ਦੌਰੇ 'ਤੇ ਸ਼ਰੀਫ ਨਾਲ ਸੈਨਾ ਪ੍ਰਮੁੱਖ ਜਨਰਲ ਕਮਰ ਜਾਵੇਦ ਬਾਜਵਾ ਅਤੇ ਹੋਕ ਸੀਨੀਅਰ ਅਧਿਕਾਰੀ ਵੀ ਸਨ। ਖਾੜੀ ਜਗਤ 'ਚ ਬਣ ਰਹੇ ਹਾਲਾਤ 'ਤੇ ਚਰਚਾ ਲਈ ਉਹ ਸੋਮਵਾਰ ਜੇਦਾ ਪਹੁੰਚੇ ਸਨ। ਇਕ ਅਧਿਕਾਰਤ ਬਿਆਨ ਮੁਤਾਬਕ ਜੇਦਾ 'ਚ ਸ਼ਰੀਫ ਨੇ ਸ਼ਾਹ ਸਲਮਾਨ ਨਾਲ ਮੁਲਾਕਾਤ ਕੀਤੀ 'ਤੇ ਸਾਰੇ ਮੁਸਲਿਮਾਂ ਦੇ ਹਿਤਾਂ ਲਈ ਖਾੜੀ 'ਚ ਜਾਰੀ ਗਤੀਰੋਧ ਦੇ ਜਲਦ ਹੱਲ ਦੀ ਮੰਗ ਕੀਤੀ। ਸਾਊਦੀ ਦੀ ਪ੍ਰੈੱਸ ਏਜੰਸੀ ਨੇ ਦੱਸਿਆ ਕਿ ਸ਼ਾਹ ਸਲਮਾਨ ਅਤੇ ਸ਼ਰੀਫ ਨੇ ਦੋ-ਪੱਖੀ ਸੰਬੰਧਾਂ ਦੇ ਇਲਾਵਾ ਵਰਤਮਾਨ ਖੇਤਰ 'ਚ ਬਣੇ ਹਾਲਾਤ 'ਤੇ ਵੀ ਚਰਚਾ ਕੀਤੀ। ਸਲਮਾਨ ਨੇ ਸ਼ਰੀਫ ਨੂੰ ਕਿਹਾ ਕਿ ਕੱਟਰਪੰਥ ਅਤੇ ਆਂਤਕਵਾਦ ਦੇ ਖਿਲਾਫ ਲੜਾਈ ਸਾਰੇ ਮੁਸਲਿਮਾਂ ਦੇ ਹਿੱਤ 'ਚ ਹੈ।


Related News