ਬ੍ਰਿਟੇਨ ’ਚ ਮਾਸਕ ਪਹਿਨਣ ਅਤੇ ਇੱਕ ਮੀਟਰ ਦੀ ਦੂਰੀ ਬਣਾਈ ਰੱਖਣਾ ਨਹੀਂ ਹੋਵੇਗਾ ਲਾਜ਼ਮੀ

Tuesday, Jul 06, 2021 - 02:49 AM (IST)

ਬ੍ਰਿਟੇਨ ’ਚ ਮਾਸਕ ਪਹਿਨਣ ਅਤੇ ਇੱਕ ਮੀਟਰ ਦੀ ਦੂਰੀ ਬਣਾਈ ਰੱਖਣਾ ਨਹੀਂ ਹੋਵੇਗਾ ਲਾਜ਼ਮੀ

ਲੰਡਨ - ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ਵਾਸੀਆਂ ਲਈ ਇਸ ਮਹੀਨੇ ਤੋਂ ਕਾਨੂੰਨੀ ਤੌਰ ’ਤੇ ਮਾਸਕ ਪਹਿਨਣ ਦੀ ਸ਼ਰਤ ਖਤਮ ਕਰ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਬੰਦ ਜਨਤਕ ਸਥਾਨਾਂ ’ਤੇ ਘੱਟ ਤੋਂ ਘੱਟ ਇੱਕ ਮੀਟਰ ਦੀ ਦੂਰੀ ਬਣਾਈ ਰੱਖਣ ਦੀ ਪਾਬੰਦੀ ਨਹੀਂ ਹੋਵੇਗੀ। ਇਸਦੇ ਨਾਲ ਹੀ ਉਨ੍ਹਾਂ ਨੇ ਇਨਫੈਕਸ਼ਨ ਦੇ ਮਾਮਲਿਆਂ ਵਿਚ ਵਾਧੇ ਦੇ ਬਾਵਜੂਦ ਪਾਬੰਦੀਆਂ ਹਟਾਉਣ ਦੀ ਯੋਜਨਾ ਦੀ ਪੁਸ਼ਟੀ ਕਰ ਦਿੱਤੀ।

ਦੱਸ ਦਈਏ ਕਿ ਬ੍ਰਿਟੇਨ ਵਿੱਚ ਜੂਨ ਮਹੀਨੇ ਵਿੱਚ ਪਾਬੰਦੀਆਂ ਹਟਾਈਆਂ ਜਾਣੀਆਂ ਸਨ ਪਰ ਕੋਰੋਨਾ ਦੇ ਡੈਲਟਾ ਪਲੱਸ ਵੇਰੀਐਂਟ ਦੇ ਖ਼ਤਰੇ ਨੂੰ ਦੇਖਦੇ ਹੋਏ ਇਸ ਨੂੰ ਅੱਗੇ ਲਈ ਟਾਲ ਦਿੱਤਾ ਗਿਆ ਸੀ।

ਹਾਲਾਂਕਿ, ਆਪਣੀ ਇੱਛਾ ਨਾਲ ਮਾਸਕ ਪਹਿਨਣ ਵਾਲਿਆਂ 'ਤੇ ਕੋਈ ਰੋਕ ਨਹੀਂ ਹੋਵੇਗੀ। ਲੋਕਾਂ ਨੂੰ ਸਾਵਧਾਨੀ ਬਰਤਣ ਲਈ ਸਰਕਾਰ ਸਮੇਂ-ਸਮੇਂ 'ਤੇ ਮਾਰਗਦਰਸ਼ਨ ਜਾਰੀ ਕਰੇਗੀ ਪਰ ਸਾਰੇ ਉਪਾਅ ਸਖਤੀ ਨਾਲ ਨਹੀਂ ਪਾਲਣ ਕਰਵਾਏ ਜਾਣਗੇ। ਇਹ ਸਵੈਇੱਛੁਕ ਹੋਣਗੇ ਅਤੇ ਕਾਨੂੰਨੀ ਰੂਪ ਨਾਲ ਲਾਗੂ ਨਹੀਂ ਕੀਤੇ ਜਾ ਸਕਦੇ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News