ਸਾਲਾਂ ਦੀ ਰਿਸਰਚ ਪਿੱਛੋਂ ਤਿਆਰ ਕੀਤਾ ਕਮਾਲ ਦਾ ਨਵਾਂ "ATLAS" ਰੋਬੋਟ, ਹਰਕਤਾਂ ਦੇਖ  ਹੋ ਜਾਓਗੇ ਹੈਰਾਨ

Saturday, Aug 24, 2024 - 01:43 PM (IST)

ਇੰਟਰਨੈਸ਼ਨਲ ਡੈਸਕ- ਬੋਸਟਨ ਡਾਇਨਾਮਿਕਸ ਨੇ ਆਪਣਾ ਨਵਾਂ ਰੋਬੋਟ ਐਟਲਸ ਪੇਸ਼ ਕੀਤਾ ਹੈ, ਜੋ ਬਹੁਤ ਹੀ ਆਧੁਨਿਕ ਅਤੇ ਲਾਭਦਾਇਕ ਹੈ। ਇਹ ਰੋਬੋਟ ਖ਼ਾਸ ਤੌਰ 'ਤੇ ਅਸਲੀ ਦੁਨੀਆ ’ਚ ਕੰਮ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ। ਬੋਸਟਨ ਡਾਇਨਾਮਿਕਸ ਇਕ ਅਮਰੀਕੀ ਇੰਜੀਨੀਅਰਿੰਗ ਅਤੇ ਰੋਬੋਟਿਕਸ ਡਿਜ਼ਾਇਨ ਕੰਪਨੀ ਹੈ ਜਿਸ ਦੀ ਸਥਾਪਨਾ 1992 ’ਚ ਮੈਸਾਚੂਸੈਟਸ ਇੰਸਟੀਟਿਊਟ ਆਫ਼ ਟੈਕਨੋਲੋਜੀ ਤੋਂ ਸਪਿਨ-ਆਫ਼ ਵਜੋਂ ਕੀਤੀ ਗਈ ਸੀ। ਬੋਸਟਨ ਰਾਹੀਂ  ਤਿਆਰ ਕੀਤਾ ਗਿਆ ਰੋਬੋਟ ਐਟਲਸ ਬਹੁਤ ਸਾਰੇ ਸ਼ਰੀਰੀਕ ਕੰਮ ਕਰ ਸਕਦਾ ਹੈ, ਜਿਵੇਂ ਕਿ ਪੁਸ਼-ਅਪਸ, ਜੰਪ ਕਰਨਾ ਅਤੇ ਦੌੜਣਾ। ਇਹ ਇਸ ਦੀ ਬਿਹਤਰੀਨ ਚੁਸਤੀ ਅਤੇ ਸੰਤੁਲਨ ਨੂੰ ਦਰਸਾਉਂਦਾ ਹੈ।

ਐਟਲਸ ਨੂੰ ਔਖੇ ਸਤ੍ਹਾ 'ਤੇ ਚੱਲਣ ਅਤੇ ਰੁਕਾਵਟਾਂ ਨੂੰ ਪਾਰ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਦੇ ਸੈਂਸਰ ਅਤੇ ਕੰਟਰੋਲ ਸਿਸਟਮ ਇਸ ਨੂੰ ਸਥਿਰ ਅਤੇ ਸੰਤੁਲਿਤ ਰੱਖਣ ’ਚ ਮਦਦ ਕਰਦੇ ਹਨ। ਐਟਲਸ ਨੂੰ ਖੋਜ-ਬਚਾਅ ਕੰਮਾਂ, ਐਮਰਜੈਂਸੀ ਹਾਲਤਾਂ  ਅਤੇ ਔਖੇ ਕਾਰਜਾਂ ’ਚ ਮਦਦ ਦੇਣ ਲਈ ਬਣਾਇਆ ਗਿਆ ਹੈ। ਇਹ ਰੋਬੋਟ ਇਨ੍ਹਾਂ ਹਾਲਾਤਾਂ ’ਚ ਬੜਾ ਲਾਭਦਾਇਕ ਸਾਬਤ ਹੋ ਸਕਦਾ ਹੈ। ਐਟਲਸ ’ਚ ਬਹੁਤ ਪਾਵਰਫੁਲ ਕੰਪਿਊਟਰ ਅਤੇ  ਉੱਨਤ  ਸੈਂਸਿੰਗ ਤਕਨੀਕ ਹੈ, ਜੋ ਇਸਨੂੰ ਸਹੀ ਅਤੇ ਪ੍ਰਭਾਵਸ਼ਾਲੀ ਬਣਾਉਂਦੀ ਹੈ।

ਇਸਦੇ ਹਾਰਡਵੇਅਰ ਅਤੇ ਸਾਫਟਵੇਅਰ ਬੜੇ ਹੀ ਆਧੁਨਿਕ ਹਨ। ਐਟਲਸ ਨੂੰ ਤਿਆਰ ਕਰਨ ’ਚ ਕਈ ਸਾਲਾਂ ਦੀ ਖੋਜ ਅਤੇ ਪ੍ਰੀਖਣ ਕੀਤਾ ਗਿਆ ਹੈ। ਇਹ ਕਈ ਪ੍ਰੋਟੋਟਾਈਪਾਂ ਅਤੇ ਸੁਧਾਰਾਂ ਦੇ ਬਾਅਦ ਤਿਆਰ ਹੋਇਆ ਹੈ, ਜੋ ਰੋਬੋਟਿਕਸ ਦੀਆਂ ਨਵੀਆਂ ਉਪਲਬਧੀਆਂ ਨੂੰ ਦਰਸਾਉਂਦਾ ਹੈ। ਐਟਲਸ ਰੋਬੋਟ ਦਰਸਾਉਂਦਾ ਹੈ ਕਿ ਰੋਬੋਟਿਕਸ ਦੇ ਖੇਤਰ ’ਚ ਕਿੰਨੀ ਤਰੱਕੀ ਹੋ ਰਹੀ ਹੈ ਅਤੇ ਇਹ ਵਿਹਾਰਕ ਵਰਤੋਂ ਲਈ ਬਹੁਤ ਮਹੱਤਵਪੂਰਣ ਹੋ ਸਕਦਾ ਹੈ।
 
 

 


 


Sunaina

Content Editor

Related News