ਸੀਰੀਅਲ ਕਿਲਰ ਮੈਕਾਰਥ ਦੇ ਘਰ 'ਚੋਂ ਮਿਲੇ 6 ਲੋਕਾਂ ਦੇ ਅਵਸ਼ੇਸ਼

Sunday, Feb 11, 2018 - 09:13 AM (IST)

ਸੀਰੀਅਲ ਕਿਲਰ ਮੈਕਾਰਥ ਦੇ ਘਰ 'ਚੋਂ ਮਿਲੇ 6 ਲੋਕਾਂ ਦੇ ਅਵਸ਼ੇਸ਼

ਟੋਰਾਂਟੋ - ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਥਿਤ ਸੀਰੀਅਲ ਕਿਲਰ ਬਰੂਸ ਮੈਕਾਰਥਰ ਦੇ ਘਰ 'ਚੋਂ 6 ਵਿਅਕਤੀਆਂ ਦੇ ਅਵਸ਼ੇਸ਼ ਬਰਾਮਦ ਕੀਤੇ ਹਨ। ਵੀਰਵਾਰ ਨੂੰ ਪੁਲਿਸ ਨੇ ਦੱਸਿਆ ਕਿ ਇਨ੍ਹਾਂ 'ਚੋਂ ਕੁੱਝ ਅਵਸ਼ੇਸ਼ ਪਿਛਲੀਆਂ ਗਰਮੀਆਂ 'ਚ ਲਾਪਤਾ ਹੋਏ ਐਂਡਰਿਊ ਕਿੰਸਮੈਨ ਦੇ ਵੀ ਹਨ। ਪਰ ਹੋਰਨਾਂ ਅਵਸ਼ੇਸ਼ਾਂ ਦੀ ਪਛਾਣ ਕੀਤੀ ਜਾਣੀ ਬਾਕੀ ਹੈ। 66 ਸਾਲਾ ਮੈਕਾਰਥਰ ਨੂੰ ਫਰਸਟ ਡਿਗਰੀ ਮਰਡਰ ਦੇ 5 ਮਾਮਲਿਆਂ 'ਚ ਗ੍ਰਿਫਤਾਰ ਕੀਤਾ ਗਿਆ ਸੀ। ਇਹ ਚਾਰਜਿਜ਼ 44 ਸਾਲਾ ਸਲੀਮ ਐਸਨ, 58 ਸਾਲਾ ਮਜੀਦ ਕੇਅਹਾਨ, 50 ਸਾਲਾ ਸ਼ੌਰੋਸ਼ ਮਹਿਮੂਦੀ, 43 ਜਾਂ 44 ਸਾਲਾ ਡੀਨ ਲਿਸੋਵਿੱਕ ਅਤੇ 49 ਸਾਲਾ ਕਿੰਸਮੈਨ ਦੇ ਕਤਲਾਂ ਨਾਲ ਸਬੰਧਤ ਹਨ।

PunjabKesari


ਇਹ ਸਾਰੇ ਵਿਅਕਤੀ ਪਿਛਲੇ 8 ਸਾਲਾਂ 'ਚ ਲਾਪਤਾ ਹੋਏ ਅਤੇ ਇਹ ਸਾਰੇ ਟੋਰਾਂਟੋ ਦੇ ਗੇਅ ਵਿਲੇਜ ਨਾਲ ਵੀ ਸਬੰਧਤ ਸਨ। ਇਹ ਗੇਅ ਵਿਲੇਜ ਚਰਚ ਅਤੇ ਵੈਲਸਲੇਅ ਸਟਰੀਟ ਦੇ ਨੇੜੇ ਹੈ। 18 ਜਨਵਰੀ ਨੂੰ ਮੈਕਾਰਥਰ ਦੀ ਗ੍ਰਿਫਤਾਰੀ ਤੋਂ ਲੈ ਕੇ ਹੁਣ ਤੱਕ ਜਾਂਚ ਅਧਿਕਾਰੀ ਉਸ ਨਾਲ ਸਬੰਧਤ 30 ਜਾਇਦਾਦਾਂ ਨੂੰ ਦੀ ਜਾਂਚ ਕਰ ਚੁੱਕੇ ਹਨ। 6 ਵਿਅਕਤੀਆਂ ਦੇ ਅਵਸ਼ੇਸ਼ ਟੋਰਾਂਟੋ ਦੇ ਪੂਰਬੀ ਹਿੱਸੇ 'ਤੇ ਸਥਿਤ 53 ਮੈਲੋਰੀ ਕ੍ਰੇਸੈਂਟ ਘਰ ਦੇ ਦੁਆਲੇ ਲਾਏ ਗਏ ਵੱਡੇ ਫੁੱਲਾਂ ਵਾਲੇ ਪੌਦਿਆਂ 'ਚੋਂ ਮਿਲੇ। ਇਹ ਜਾਣਕਾਰੀ ਵੀਰਵਾਰ ਨੂੰ ਸਾਰਜੈਂਟ ਹੈਂਕ ਇਡਸਿੰਗਾ ਨੇ ਦਿੱਤੀ।

PunjabKesari


ਇਸ ਤੋਂ ਪਹਿਲਾਂ ਪੁਲਿਸ ਇਹ ਕਹਿ ਚੁੱਕੀ ਹੈ ਕਿ ਮੈਕਾਰਥਰ ਉਸ ਜਾਇਦਾਦ 'ਤੇ ਆਪਣੇ ਲੈਂਡਸਕੇਪਿੰਗ ਦੇ ਕੰਮ ਲਈ ਵਰਤੀਆਂ ਜਾਣ ਵਾਲੀਆਂ ਸਪਲਾਈਜ਼ ਸਟੋਰ ਕਰਕੇ ਰੱਖਦਾ ਸੀ। ਇਡਸਿੰਗਾ ਨੇ ਦੱਸਿਆ ਕਿ ਫੋਰੈਂਸਿਕ ਮਾਹਿਰ ਅਜੇ ਵੀ ਪਲਾਂਟਰਜ਼ 'ਚੋਂ ਮਿਲੇ ਅਵਸ਼ੇਸ਼ਾਂ ਦੀ ਪਛਾਣ ਕਰਨ ਲਈ ਕੰਮ ਕਰ ਰਹੇ ਹਨ ਅਤੇ ਇਹ ਵੀ ਅੰਗਾਜ਼ੇ ਲਾਏ ਜਾ ਰਹੇ ਹਨ ਕਿ ਮੈਕਾਰਥਰ 'ਤੇ ਅਜੇ ਹੋਰ ਦੋਸ਼ ਲੱਗਣਗੇ।


Related News