ਸੰਤਾਂ ਦੀਆਂ ਭਵਿੱਖਬਾਣੀ ਨੇ ਵਧਾਈ ਚਿੰਤਾ, ਕਿਹਾ-ਆਵੇਗਾ ਸਭ ਤੋਂ ਵੱਡਾ ਭੂਚਾਲ (ਵੀਡੀਓ)

Thursday, Dec 28, 2023 - 07:17 PM (IST)

ਸੰਤਾਂ ਦੀਆਂ ਭਵਿੱਖਬਾਣੀ ਨੇ ਵਧਾਈ ਚਿੰਤਾ, ਕਿਹਾ-ਆਵੇਗਾ ਸਭ ਤੋਂ ਵੱਡਾ ਭੂਚਾਲ (ਵੀਡੀਓ)

ਇੰਟਰਨੈਸ਼ਨਲ ਡੈਸਕ- ਆਉਣ ਵਾਲਾ ਸਾਲ ਆਫ਼ਤਾਂ ਨਾਲ ਭਰਪੂਰ ਰਹਿ ਸਕਦਾ ਹੈ ਕਿਉਂਕਿ ਕਈ ਮਸ਼ਹੂਰ ਸੰਤਾਂ ਨੇ ਦੁਨੀਆ ਵਿਚ ਭਾਰੀ ਤਬਾਹੀ ਹੋਣ ਦੀ ਭਵਿੱਖਬਾਣੀ ਕੀਤੀ ਹੈ। ਸੰਤ ਅਚੁਤਿਆਨੰਦ ਦਾਸ, ਨਾਸਤਰੇਦਮਸ, ਬਾਬਾ ਵੇਂਗਾ ਆਦਿ ਦੀਆਂ ਭਵਿੱਖਬਾਣੀਆਂ ਚਿੰਤਾ ਵਧਾਉਣ ਵਾਲੀਆਂ ਹਨ। ਮਸ਼ਹੂਰ ਫਰਾਂਸੀਸੀ ਭਵਿੱਖਬਾਣੀਕਰਤਾ ਨਾਸਤਰੇਦਮਸ ਦੀਆਂ ਜ਼ਿਆਦਾਤਰ ਭਵਿੱਖਬਾਣੀਆਂ ਸੱਚ ਸਾਬਤ ਹੋਈਆਂ ਹਨ। ਹਾਲ ਹੀ ਵਿਚ ਇਨ੍ਹਾਂ ਸੰਤਾਂ ਨੇ ਪੂਰੀ ਦੁਨੀਆ ਬਾਰੇ ਸਾਲ 2024 ਲਈ ਕਈ ਭਵਿੱਖਬਾਣੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚੋਂ ਕਈ ਬਹੁਤ ਡਰਾਉਣੀਆਂ ਹਨ। ਭਵਿੱਖਬਾਣੀਆਂ ਸਬੰਧੀ ਪੂਰੀ ਜਾਣਕਾਰੀ ਲਈ ਹੇਠ ਲਿਖੀ ਵੀਡੀਓ ਵੇਖੋ।


ਪੜ੍ਹੋ ਇਹ ਅਹਿਮ ਖ਼ਬਰ- Year ender 2023: ਵਿਸ਼ਵ ਭਰ 'ਚ ਇਨ੍ਹਾਂ ਕੁਦਰਤੀ ਆਫ਼ਤਾਂ ਨੇ ਮਚਾਈ ਤਬਾਹੀ, ਹਜ਼ਾਰਾਂ ਲੋਕ ਹੋਏ ਪ੍ਰਭਾਵਿਤ

ਬਾਬਾ ਵੇਂਗਾ ਮੁਤਾਬਕ ਸਾਲ 2024 ਵਿਚ ਇਕ ਸ਼ਕਤੀਸ਼ਾਲੀ ਧੂਮਕੇਤੂ ਧਰਤੀ ਦੇ ਸਭ ਤੋਂ ਨੇੜੇ ਆਵੇਗਾ। ਇਸ ਸਾਲ ਦੌਰਾਨ ਭਿਆਨਕ ਹੜ੍ਹ ਆਉਣਗੇ, ਜੋ ਦੁਨੀਆ ਭਰ ਵਿਚ ਤਬਾਹੀ ਮਚਾ ਦੇਣਗੇ। ਹੁਣ ਤੱਕ ਦਾ ਸਭ ਤੋਂ ਵਡਾ ਭੂਚਾਲ ਸਾਲ 2024 ਵਿਚ ਆਵੇਗਾ। ਕੁਝ ਦੇਸ਼ਾਂ ਵਿਚ ਘਰੇਲੂ ਯੁੱਧ ਅਤੇ ਬਗਾਵਤ ਹੋ ਸਕਦੀ ਹੈ। ਬਾਬਾ ਵੇਂਗਾ ਮੁਤਾਬਕ ਬਹੁਤ ਜਲਦੀ ਚੀਨ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਬਣ ਜਾਵੇਗਾ। ਇਸ ਦਾ ਧਰਤੀ ਦੇ ਮੌਸਮ 'ਤੇ ਬਹੁਤ ਮਾੜਾ ਅਸਰ ਪਵੇਗਾ। ਗਲੇਸ਼ੀਅਰ ਪਿਘਲ ਜਾਣਗੇ, ਜਿਸ ਨਾਲ ਇਸ ਨੇੜੇ ਵਸੇ ਦੇਸ਼ ਪਾਣੀ ਵਿਚ ਡੁੱਬ ਜਾਣਗੇ। ਨਾਸਤਰੇਦਸਮ ਦੀ ਭਵਿੱਖਬਾਣੀ ਮੁਤਾਬਕ 2024-25 ਦੌਰਾਨ ਕੁਝ ਵੱਡਾ ਵਾਪਰੇਗਾ। ਅਮਰੀਕਾ ਵਿਚ ਗ੍ਰਹਿ ਯੁੱਧ ਛਿੜ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News