ਵਿਆਹ ਤੋਂ ਪਹਿਲਾਂ ਸੈਕਸ ''ਤੇ ਸਜ਼ਾ ਦੇਣ ਵਾਲੇ ਕਾਨੂੰਨ ਨੂੰ ਪਾਸ ਨਹੀਂ ਕਰਨਗੇ ਰਾਸ਼ਟਰਪਤੀ

09/21/2019 1:11:28 AM

ਜਕਾਰਤਾ - ਸਮਲਿੰਗੀ ਸੈਕਸ ਅਤੇ ਵਿਆਹ ਤੋਂ ਪਹਿਲਾਂ ਯੌਨ ਸਬੰਧਾਂ ਨੂੰ ਗੈਰ-ਕਾਨੂੰਨੀ ਬਣਾਉਣ ਵਾਲੇ ਬਿੱਲ 'ਤੇ ਜਨਤਾ ਦੇ ਬਾਰੀ ਵਿਰੋਧ ਨੂੰ ਦੇਖਦੇ ਹੋਏ ਇੰਡਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਇਸ ਨੂੰ ਅਜੇ ਪਾਸ ਨਾ ਕਰਨ ਦਾ ਫੈਸਲਾ ਕੀਤਾ ਹੈ। ਵਿਡੋਡੋ ਨੇ ਆਖਿਆ ਕਿ ਇਸ ਨੂੰ ਅਪਰਾਧ ਬਣਾਉਣ ਵਾਲੇ ਕਾਨੂੰਨ ਦੀ ਸਮੀਖਿਆ ਦੀ ਜ਼ਰੂਰਤ ਹੈ। ਉਨ੍ਹਾਂ ਨੇ ਸੰਸਦ ਤੋਂ ਆਖਿਆ ਕਿ ਬਿਨਾਂ ਸਮੀਖਿਆ ਦੇ ਇਸ ਨੂੰ ਪਾਸ ਨਾ ਕਰਾਇਆ ਜਾਵੇ।

ਇਸ ਕਾਨੂੰਨ ਨਾਲ ਦੁਨੀਆ ਦੇ ਸਭ ਤੋਂ ਜ਼ਿਆਦਾ ਮੁਸਲਿਮ ਆਬਾਦੀ ਵਾਲੇ ਦੇਸ਼ ਦੇ ਲੱਖਾਂ ਲੋਕਾਂ 'ਤੇ ਪ੍ਰਭਾਵ ਪੈਂਦਾ, ਜਿਨ੍ਹਾਂ 'ਚ ਸਮਲਿੰਗੀ ਜੋੜੇ ਸ਼ਾਮਲ ਹਨ। ਇਸ ਕਾਨੂੰਨ ਦੇ ਤਹਿਤ ਨਜਾਇਜ਼ ਸਬੰਧ ਬਣਾਉਣ ਜਾ ਅਫੇਅਰ ਕਰਨ 'ਤੇ ਜੇਲ ਜਾਣ ਦਾ ਪ੍ਰਾਵਧਾਨ ਹੈ। ਵਿਡੋਡੋ ਨੇ ਪ੍ਰੈੱਸ ਸੰਮੇਲਨ 'ਚ ਆਖਿਆ ਕਿ ਵੱਖ-ਵੱਖ ਸਮੂਹਾਂ ਦੇ ਇਤਰਾਜ਼ਾਂ ਨੂੰ ਸੁਣਨ ਤੋਂ ਬਾਅਦ, ਮੈਂ ਇਸ 'ਤੇ ਦੁਬਾਰਾ ਵਿਚਾਰ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਆਖਿਆ ਕਿ ਨਿਆਂ ਮੰਤਰੀ ਨੂੰ ਆਖਿਆ ਹੈ ਕਿ ਉਹ ਮੇਰੀ ਰਾਇ ਤੋਂ ਸੰਸਦ ਨੂੰ ਜਾਣੂ ਕਰਾਉਣ ਅਤੇ ਕਾਨੂੰਨ ਨੂੰ ਮੌਜੂਦ ਸ਼ੈਸ਼ਨ 'ਚ ਪਾਸ ਨਹੀਂ ਜਾਣਾ ਚਾਹੀਦਾ।

ਇੰਡੋਨੇਸ਼ੀਆ 'ਚ ਉਪ ਨਿਵੇਸ਼ ਕਾਲ ਤੋਂ ਚੱਲ ਰਹੇ ਕਾਨੂੰਨ ਦੀ ਥਾਂ ਨਵੇਂ ਕਾਨੂੰਨ ਨੂੰ ਲਿਆਉਣ 'ਤੇ ਦਹਾਕਿਆਂ ਤੋਂ ਚਰਚਾ ਹੋ ਰਹੀ ਹੈ ਅਤੇ 2018 'ਚ ਉਸ ਨੂੰ ਪਾਸ ਕੀਤਾ ਜਾਣਾ ਸੀ। ਹਾਲਾਂਕਿ ਨਵੇਂ ਕਾਨੂੰਨ ਦੇ ਪ੍ਰਾਵਧਾਨ 'ਤੇ ਇਤਰਾਜ਼ ਕਾਰਨ ਉਹ ਪਾਸ ਨਹੀਂ ਹੋ ਪਾਇਆ। ਉਥੇ ਇੰਡੋਨੇਸ਼ੀਆ ਦੇ ਇਸ ਬਿੱਲ ਨੂੰ ਦੇਖਦੇ ਹੋਏ ਆਸਟ੍ਰੇਲੀਆ ਦੇ ਦੂਤਘਰ ਨੇ ਆਪਣੇ ਨਾਗਰਿਕਾਂ ਲਈ ਸ਼ੁੱਕਰਵਾਰ ਨੂੰ ਟ੍ਰੈਵਲ ਐਡਵਾਇਜ਼ਰੀ ਜਾਰੀ ਕੀਤੀ, ਇਸ 'ਚ ਆਖਿਆ ਗਿਆ ਹੈ ਕਿ ਇਹ ਬਿੱਲ ਅਣ ਵਿਆਹੇ ਵਿਦੇਸ਼ੀ ਸੈਲਾਨੀਆਂ ਨੂੰ ਪਰੇਸ਼ਾਨੀ 'ਚ ਪਾ ਸਕਦਾ ਹੈ।


Khushdeep Jassi

Content Editor

Related News