ਪਾਕਿ ''ਚ ਖੋਤਿਆਂ ਦੀ ਵਧੀ ਆਬਾਦੀ, 57 ਲੱਖ ਹੋਈ ਗਿਣਤੀ
Friday, Jun 10, 2022 - 10:47 PM (IST)
ਇਸਲਾਮਾਬਾਦ (ਇੰਟ.)-ਪਾਕਿਸਤਾਨ ਵਿਚ ਖੋਤਿਆਂ ਦੀ ਆਬਾਦੀ ਵਧ ਰਹੀ ਹੈ। ਪਿਛਲੇ ਵਿੱਤੀ ਸਾਲ ਵਿਚ ਇਥੇ ਖੋਤਿਆਂ ਦੀ ਗਿਣਤੀ ਵਧ ਕੇ 5.7 ਮਿਲੀਅਨ (57,00,000) ਹੋ ਗਈ ਹੈ।ਵੀਰਵਾਰ ਨੂੰ ਜਾਰੀ ਕੀਤੇ ਗਏ ਇਕੋਨਾਮਿਕ ਸਰਵੇ 2021-22 ਵਿਚ ਇਹ ਗੱਲ ਸਾਹਮਣੇ ਆਈ ਹੈ। ਸਰਵੇ ਦਾ ਡਾਟਾ ਦਿਖਾਉਂਦਾ ਹੈ ਕਿ ਖੋਤਿਆਂ ਦੀ ਗਿਣਤੀ ਪਿਛਲੇ ਕੁਝ ਸਾਲਾਂ ਤੋਂ ਲਗਾਤਾ ਵਧ ਰਹੀ ਹੈ।
ਇਹ ਵੀ ਪੜ੍ਹੋ : ਅਮਰੀਕਾ ਨੇ ਅੰਤਰਰਾਸ਼ਟਰੀ ਹਵਾਈ ਯਾਤਰਾ 'ਤੇ ਕੋਰੋਨਾ ਜਾਂਚ ਦੀ ਜ਼ਰੂਰਤ ਕੀਤੀ ਖਤਮ
2019-20 ਵਿਚ ਇਨ੍ਹਾਂ ਦੀ ਆਬਾਦੀ 5.5 ਮਿਲੀਅਨ ਸੀ ਅਤੇ 2020-21 ਵਿਚ ਇਹ 5.6 ਮਿਲੀਅਨ ਹੋ ਗਏ। ਅੰਕੜੇ ਦਿਖਾਉਂਦੇ ਹਨ ਕਿ ਪਾਕਿਸਤਾਨ ਵਿਚ ਡੰਗਰਾਂ ਦੀ ਗਿਣਤੀ ਵਧ ਰਹੀ ਹੈ। ਪਾਕਿਸਤਾਨ ਵਿਚ 4.37 ਕਰੋੜ ਮੱਝਾਂ, 3.19 ਕਰੋੜ ਭੇਡਾਂ ਅਤੇ 3.19 ਕਰੋੜ ਬਕਰੀਆਂ ਹੋ ਚੁੱਕੀਆਂ ਹਨ। ਇਨ੍ਹਾਂ ਤੋਂ ਇਲਾਵਾ 11 ਲੱਖ ਊਠ, 4 ਲੱਖ ਘੋੜੇ ਅਤੇ 2 ਲੱਖ ਖੱਚਰ ਵੀ ਪਾਕਿਸਤਾਨ ਵਿਚ ਮੌਜੂਦ ਹਨ। ਹਾਲਾਂਕਿ 2017-18 ਤੋਂ ਇਨ੍ਹਾਂ ਦੀ ਗਿਣਤੀ ਵਿਚ ਕੋਈ ਬਦਲਾਅ ਨਹੀਂ ਆਇਆ।
ਇਹ ਵੀ ਪੜ੍ਹੋ :ਇਜ਼ਰਾਈਲੀ ਹਮਲੇ ਤੋਂ ਬਾਅਦ ਸੀਰੀਆ ਨੇ ਦਮਿਸ਼ਕ ਹਵਾਈ ਅੱਡੇ ਦੀਆਂ ਉਡਾਣਾਂ ਕੀਤੀਆਂ ਮੁਲਤਵੀ
ਅੰਕੜਿਆਂ ਮੁਤਾਬਕ ਸਾਲ 2021-22 ਵਿਚ ਇਨ੍ਹਾਂ ਪਸ਼ੂਆਂ ਨੇ ਪਾਕਿਸਤਾਨ ਦੀ ਜੀ. ਡੀ. ਪੀ. ਵਿਚ 14 ਫੀਸਦੀ ਅਤੇ ਐਗਰੀਕਲਚਰ ਵੈਲਿਊ ਵਿਚ 61.9 ਫੀਸਦੀ ਦਾ ਯੋਗਦਾਨ ਦਿੱਤਾ। ਪਾਕਿਸਤਾਨ ਵਿਚ ਖੋਤੇ ਸਰਕਾਰ ਲਈ ਆਮਦਨ ਦਾ ਸੋਮਾ ਵੀ ਹਨ। ਪਾਕਿਸਤਾਨ ਵੱਡੀ ਗਿਣਤੀ ਵਿਚ ਖੋਤਿਆਂ ਦਾ ਇਮਪੋਰਟ (ਬਰਾਮਦ) ਕਰਦਾ ਹੈ। ਖੋਤੇ ਦੀ ਖੱਲ ਦਾ ਚੀਨ ਵਿਚ ਬਹੁਤ ਇਸਤੇਮਾਲ ਹੁੰਦਾ ਹੈ। ਖੋਤੇ ਦੀ ਖਲ ਤੋਂ ਨਿਕਲੀ ਹੋਈ ਜਿਲੇਟਿਨ ਦੀ ਵਰਤੋਂ ਕਈ ਤਰ੍ਹਾਂ ਦੀ ਮਹਿੰਗੀਆਂ ਦਵਾਈਆਂ ਨੂੰ ਬਣਾਉਣ ਵਿਚ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਪਾਬੰਦੀ ਤੋਂ ਬਾਅਦ ਵੀ 2022-23 ’ਚ ਭਾਰਤ ਤੋਂ 70 ਲੱਖ ਟਨ ਕਣਕ ਐਕਸਪੋਰਟ ਦਾ ਅਨੁਮਾਨ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ