ਅਦਾਲਤ ’ਚ ਜੱਜ ਨੂੰ  ਗੋਲੀ ਮਾਰਨ ਵਾਲਾ ਪੁਲਸ ਅਧਿਕਾਰੀ ਕਾਬੂ

Saturday, Sep 21, 2024 - 01:48 PM (IST)

ਅਦਾਲਤ ’ਚ ਜੱਜ ਨੂੰ  ਗੋਲੀ ਮਾਰਨ ਵਾਲਾ ਪੁਲਸ ਅਧਿਕਾਰੀ ਕਾਬੂ

ਨਿਊਯਾਰਕ (ਰਾਜ ਗੋਗਨਾ) - ਅਮਰੀਕਾ 'ਚ ਇਸ ਵਾਰ ਇਕ ਜੱਜ ਨੂੰ ਅਦਾਲਤ 'ਚ ਬੰਦੂਕ ਕਲਚਰ 'ਚ ਸ਼ਾਮਲ ਹੋਣ ਲਈ ਮਜਬੂਰ ਹੋਣਾ ਪਿਆ। ਜਿਸ ’ਚ ਇਕ 54 ਸਾਲਾ ਦਾ ਜ਼ਿਲ੍ਹਾ ਜੱਜ ਕੇਵਿਨ ਮੁਲਿਨ ਨੂੰ ਲੈਚਰ ਕਾਉਂਟੀ ਸ਼ੈਰਿਫ਼ ਸ਼ੌਨ ਐਮ. ਸਟੇਨਜ਼, ਜੋ ਲੈਚਰ ਕਾਉਂਟੀ, ਕੈਂਟਕੀ ਰਾਜ ’ਚ ਵ੍ਹਾਈਟਸਬਰਗ ਜ਼ਿਲ੍ਹਾ ਅਦਾਲਤ ’ਚ ਸੇਵਾ ਨਿਭਾ ਰਿਹਾ ਸੀ। ਉਸ ਨੇ ਉਸ ਦੇ ਚੈਂਬਰ ’ਚ ਜਾ ਕੇ ਉਸ ਨੂੰ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਗੋਲੀਬਾਰੀ ਦੇ ਸਮੇਂ ਅਦਾਲਤ 'ਚ ਲਗਭਗ 50 ਦੇ ਲੋਕ ਮੌਜੂਦ ਸਨ। ਕੈਂਟਕੀ ਸਟੇਟ  ਪੁਲਸ ਦੇ ਬੁਲਾਰੇ ਮੈਟ ਗੇਹਾਰਟ ਦੇ ਅਨੁਸਾਰ, ਸ਼ੌਨ, ਜੋ ਪਿਛਲੇ 8 ਸਾਲਾਂ ਤੋਂ ਉਸੇ ਕਾਉਂਟੀ ’ਚ ਸ਼ੈਰਿਫ ਦੇ ਵਜੋਂ ਕੰਮ ਕਰ ਰਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਦੌਰੇ ’ਤੇ ਗਏ PM ਮੋਦੀ, 'ਫਿਊਚਰ ਸਮਿਟ' ’ਚ ਹੋਣਗੇ ਸ਼ਾਮਲ

ਬੀਤੇਂ ਦਿਨ ਵੀਰਵਾਰ ਦੁਪਹਿਰ ਦੇ 3:00 ਵਜੇ ਦੇ ਕਰੀਬ ਵ੍ਹਾਈਟਸਬਰਗ ਕੋਰਟਹਾਊਸ ’ਚ ਪਹੁੰਚਿਆ ਅਤੇ ਐਮਰਜੈਂਸੀ ਵਜੋਂ ਜੱਜ ਮੁਲਿਨ ਨਾਲ ਵੱਖਰੇ ਤੌਰ 'ਤੇ ਗੱਲ ਕਰਨ ਦੀ ਇਜਾਜ਼ਤ ਮੰਗੀ। ਇਸ ਤੋਂ ਬਾਅਦ ਜੱਜ ਉਸ ਨੂੰ ਆਪਣੇ ਚੈਂਬਰ 'ਚ ਲੈ ਗਿਆ ਅਤੇ ਚੈਂਬਰ ਦਾ ਦਰਵਾਜ਼ਾ ਬੰਦ ਕਰ ਦਿੱਤਾ। ਬਾਹਰ ਵਰਾਂਡੇ ’ਚ ਇੰਤਜ਼ਾਰ ਕਰ ਰਹੇ ਲੋਕਾਂ ਨੇ ਦੱਸਿਆ ਕਿ ਦੋਵਾਂ ਵਿਚਾਲੇ ਲੰਮੀ ਤਕਰਾਰ ਹੋਈ। ਹਾਲਾਂਕਿ, ਪੁਲਸ ਨੇ ਕਿਹਾ ਕਿ ਗੋਲੀ ਚੱਲਣ ਦੀ ਆਵਾਜ਼ ਸੁਣੀ ਗਈ ਅਤੇ ਫਿਰ ਸ਼ਰੀਫ ਸ਼ਾਨ ਨੇ ਆਪਣੇ ਹੱਥ ਖੜੇ ਕਰ ਕੇ ਆਤਮ ਸਮਰਪਣ ਕਰ ਦਿੱਤਾ।

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ : ਅੱਤਵਾਦੀ ਹਮਲਿਆਂ ’ਚ ਸੁਰੱਖਿਆ ਮੁਲਾਜ਼ਮਾਂ ਦੀ ਮੌਤ, 11 ਜ਼ਖਮੀ

ਸ਼ੁੱਕਰਵਾਰ ਨੂੰ ਇਹ ਖੁਲਾਸਾ ਹੋਇਆ ਸੀ ਕਿ ਜੱਜ ਚੈਂਬਰ 'ਚ ਦਾਖਲ ਹੋਣ 'ਤੇ ਗੋਲੀਆਂ ਲੱਗਣ ਕਾਰਨ ਮੌਕੇ ’ਤੇ ਹੀ ਮ੍ਰਿਤਕ ਪਾਇਆ ਗਿਆ।ਸੈਰਿਫ  ਨੇ ਜੱਜ ਦੀ ਹੱਤਿਆ ਕਿਉਂ ਕੀਤੀ, ਇਸ ਦਾ ਕਾਰਨ ਅਜੇ ਤੱਕ ਪਤਾ ਨਹੀ ਲੱਗਾ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਦੋਵਾਂ ਵਿਚਾਲੇ ਲੜਾਈ ਕਿਸ ਕਾਰਨ ਹੋਈ। ਪੁਲਸ ਨੇ ਸ਼ੈਰਿਫ ਸ਼ੌਨ ਸਟੀਨ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਤੋਂ ਕਤਲ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਲਿਬਨਾਨ ’ਚ ਦਹਿਸ਼ਤ : ਮੋਬਾਇਲ ਫਟ ਨਾ ਜਾਵੇ, ਇਸ ਡਰ ਤੋਂ ਬੈਟਰੀ ਕੱਢ ਰਹੇ ਲੋਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Sunaina

Content Editor

Related News