ਪਾਕਿਸਤਾਨ ’ਚ ਹਿੰਦੂ ਮੰਦਰਾਂ ’ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਪੁਲਸ ਨੇ ਕੀਤਾ ਦਾਅਵਾ

Tuesday, Jun 20, 2023 - 02:56 PM (IST)

ਪਾਕਿਸਤਾਨ ’ਚ ਹਿੰਦੂ ਮੰਦਰਾਂ ’ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਪੁਲਸ ਨੇ ਕੀਤਾ ਦਾਅਵਾ

ਗੁਰਦਾਸਪੁਰ (ਵਿਨੋਦ)- ਪਾਕਿਸਤਾਨ ਦੇ ਰਾਜ ਪੰਜਾਬ ਦੇ ਅੱਤਵਾਦ ਰੋਕੂ ਵਿਭਾਗ (ਸੀ. ਟੀ. ਡੀ.) ਨੇ ਅੱਤਵਾਦੀਆਂ ਦੇ ਇਕ 6 ਮੈਂਬਰੀ ਗਿਰੋਹ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ ਜੋ ਸੂਬੇ ’ਚ ਹਿੰਦੂ ਮੰਦਰਾਂ ਤੇ ਹਮਲੇ ਕਰਕੇ ਤਣਾਅ ਦਾ ਵਾਤਾਵਰਣ ਬਣਾਉਣਾ ਚਾਹੁੰਦੇ ਸੀ। ਇਨ੍ਹਾਂ ਤੋਂ ਗੋਲੀ ਸਿੱਕਾ ਤੇ ਬਾਰੂਦ ਵੀ ਬਰਾਮਦ ਹੋਇਆ ਹੈ। ਗ੍ਰਿਫ਼ਤਾਰ ਕੀਤੇ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਸਾਡੇ ਬੱਚੇ ਲੰਮੇ ਸਮੇਂ ਤੋਂ ਸੀ. ਟੀ. ਡੀ. ਲਈ ਕੰਮ ਕਰਦੇ ਆ ਰਹੇ ਹਨ ਅਤੇ ਵਿਭਾਗ ਦੇ ਅਧਿਕਾਰੀਆਂ ਦੇ ਆਦੇਸ਼ ਅਨੁਸਾਰ ਗੈਰ-ਮੁਸਲਿਮ ਧਾਰਮਿਕ ਸਥਾਨਾਂ ’ਤੇ ਹਮਲੇ ਕਰਦੇ ਸੀ ਅਤੇ ਗੈਰ-ਮੁਸਲਿਮਾਂ ਤੇ ਹਮਲੇ ਕਰਦੇ ਸੀ।

ਇਹ ਵੀ ਪੜ੍ਹੋ- ਹਰੀਕੇ ਝੀਲ 'ਤੇ 'ਬੂਟੀਆਂ' ਦਾ ਕਬਜ਼ਾ, ਕਿਸ਼ਤੀਆਂ ਬੰਦ ਹੋਣ ਕਾਰਨ ਨਿਰਾਸ਼ ਪਰਤ ਰਹੇ ਸੈਲਾਨੀ

ਸੂਤਰਾਂ ਅਨੁਸਾਰ ਪਾਕਿਸਤਾਨ ਦੇ ਰਾਜ ਪੰਜਾਬ ਦੇ ਅੱਤਵਾਦ ਰੋਕੂ ਵਿਭਾਗ ਨੇ ਛਾਪਾਮਾਰੀ ਕਰਕੇ ਜਿਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ, ਉਨ੍ਹਾਂ ਦੇ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਤਿੰਨ ਮੈਂਬਰ ਸ਼ਾਮਲ ਹਨ, ਜਿਨ੍ਹਾਂ ਦੀ ਪਛਾਣ ਲਿਆਕਤੁੱਲਾ, ਨਦੀਮ ਖਾਨ ਅਤੇ ਇਨਾਇਤੁੱਲਾ ਸ਼ਾਮਲ ਹਨ। ਇਸ ਤੋਂ ਇਲਾਵਾ ਪਾਬੰਦੀਸ਼ੁਦਾ ਸਿਪਾਹੀ ਸਾਹਿਬ ਪਾਕਿਸਤਾਨ ਦਾ ਇਕ ਮੈਂਬਰ ਮੁਹੰਮਦ ਯੂਨਸ, ਇਸਲਾਮਿਕ ਸਟੇਟ ਅੱਤਵਾਦੀ ਸੰਗਠਨ ਦਾ ਮੁਹੰਮਦ ਅੰਸਾਰ ਅਤੇ ਲਸ਼ਕਰ-ਏ-ਝਾਂਗਵੀ ਦਾ ਇਜਾਜ ਅਹਿਮਦ ਸ਼ਾਮਲ ਹੈ। ਪੁਲਸ ਨੇ ਦਾਅਵਾ ਕੀਤਾ ਹੈ ਕਿ ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ 1 ਕਿਲੋ 358 ਗ੍ਰਾਮ ਵਿਸਫੋਟਕ , ਹੈਂਡ ਗ੍ਰਨੇਡ-1, ਪ੍ਰਾਈਮਾ ਕਾਰਡ 6.53 ਫੁਟ, ਲੈਪਟਾਪ -1, ਹਿੰਦੂ ਵਿਰੋਧੀ ਪੰਫ਼ਲੈਟ 82, ਸਟੀਕਰ 45 , ਝੰਡੇ 6 ਅਤੇ 18800 ਰੁਪਏ ਕਗਦ ਬਰਾਮਦ ਹੋਏ।

ਇਹ ਵੀ ਪੜ੍ਹੋ- ਗੁਰਬਾਣੀ ਪ੍ਰਸਾਰਣ ਮਾਮਲੇ 'ਤੇ ਜਥੇਦਾਰ ਰਘਬੀਰ ਸਿੰਘ ਵੱਲੋਂ ਪੰਜਾਬ ਸਰਕਾਰ ਤੇ SGPC ਨੂੰ ਨਿਰਦੇਸ਼ ਜਾਰੀ

ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਇਹ ਸਾਰੇ ਹਿੰਦੂਆਂ ਦੇ ਧਾਰਮਿਕ ਸਥਾਨਾਂ ’ਤੇ ਹਮਲੇ ਕਰਨ ਦੀ ਯੋਜਨਾ ਬਣਾ ਰਹੇ ਸੀ। ਇਨ੍ਹਾਂ ਤੋਂ ਬਰਾਮਦ ਸਮੱਗਰੀ ਹਿੰਦੂ ਵਿਰੋਧੀ ਹੈ ਪਰ ਦੂਜੇ ਪਾਸੇ ਗ੍ਰਿਫ਼ਤਾਰ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਪੁਲਸ ਸਾਡੇ ਬੱਚਿਆਂ ਨਾਲ ਦੋਹਰੀ ਨੀਤੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਦੇ ਬੱਚੇ ਲੰਮੇ ਤੋਂ ਅੱਤਵਾਦ ਵਿਰੋਧੀ ਵਿਭਾਗ ਅਤੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ. ਐੱਸ. ਆਈ. ਲਈ ਕੰਮ ਕਰਦੇ ਆ ਰਹੇ ਹਨ। ਆਈ.ਐੱਸ.ਆਈ ਅਧਿਕਾਰੀਆਂ ਦੇ ਕਹਿਣ ’ਤੇ ਕਈ ਹਿੰਦੂ ਮੰਦਿਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਜਿਸ ਵਿਚ ਬਦਲੇ ਵਿਚ ਨੌਜਵਾਨਾਂ ਨੂੰ ਚੰਗੀ ਰਾਸ਼ੀ ਮਿਲਦੀ ਸੀ, ਪਰ ਕੁਝ ਸਮੇਂ ਤੋਂ ਨੌਜਵਾਨਾਂ ਨੇ ਇਹ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਇਹ ਵੀ ਪੜ੍ਹੋ- ਕਿਵੇਂ ਮਾਡਲ ਬਣੇਗਾ ਅੰਮ੍ਰਿਤਸਰ ਦਾ ਰੇਲਵੇ ਸਟੇਸ਼ਨ, ਲੰਮੀ-ਚੌੜੀ ਫੌਜ ਦੇ ਬਾਵਜੂਦ ਸਹੂਲਤਾਂ ਪੱਖੋਂ ਜ਼ੀਰੋ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News