ਬੱਚੇ ਨੂੰ ਡਰਾਈਵਿੰਗ ਸੀਟ ''ਤੇ ਬਿਠਾਉਣ ਕਾਰਣ ਟ੍ਰੋਲ ਹੋਏ ਪਾਕਿ ਮੰਤਰੀ, ਦਿੱਤਾ ਇਹ ਜਵਾਬ

03/31/2021 1:12:37 AM

ਇਸਲਾਮਾਬਾਦ-ਪਾਕਿਸਤਾਨ 'ਚ ਇਕ ਮੰਤਰੀ ਦੇ ਨਾਬਾਲਿਗ ਬੇਟੇ ਦੀ ਡਰਾਈਵਿੰਗ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ। ਜਿਸ 'ਤੇ ਖੂਬ ਬਿਆਨਬਾਜ਼ੀ ਹੋ ਰਹੀ ਹੈ। ਇਥੇ ਕਸ਼ਮੀਰ ਅਤੇ ਗਿਲਗਿਤ-ਬਾਲਟਿਸਤਾਨ ਮਾਮਲਿਆਂ ਦੇ ਸੰਘੀ ਮੰਤਰੀ ਅਲੀ ਅਮੀਨ ਗੰਡਾਪੁਰ ਨੇ ਆਪਣੇ ਬੇਟੇ ਦੇ ਬਚਾਅ 'ਚ ਅਜਿਹੀਆਂ ਹੀ ਗੱਲਾਂ ਕਹੀਆਂ ਹਨ ਜੋ ਲੋਕਾਂ ਦਾ ਗੁੱਸਾ ਘੱਟ ਕਰਨ ਦੀ ਥਾਂ ਹੋ ਵਧਾ ਰਹੀਆਂ ਹਨ। ਉਨ੍ਹਾਂ ਨੇ ਇਸ ਮਾਮਲੇ 'ਚ ਮੰਗਲਵਾਰ ਨੂੰ ਆਲੋਚਕਾਂ ਨੂੰ ਜਵਾਬ ਦਿੱਤਾ। ਮੰਤਰੀ ਨੇ ਪੱਤਰਕਾਰ ਮੰਸੂਰ ਖਾਨ ਦੇ ਟਵੀਟ ਨੂੰ ਰੀਟਵਿਟ ਕਰਦੇ ਹੋਏ ਕਿਹਾ ਕਿ ਆਵਾਜਾਈ ਨਿਯਮ ਸੜਕਾਂ, ਮੋਟਰਵੇਜ਼ ਅਤੇ ਹਾਈਵੇਅ 'ਤੇ ਲਾਗੂ ਹੁੰਦੇ ਹਨ।

ਇਹ ਵੀ ਪੜ੍ਹੋ-ਅਮਰੀਕਾ : ਫਿਲਾਡੇਲਫਿਆ ਦੇ ਮਾਲ 'ਚ ਨੌਜਵਾਨ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਬੇਟਾ ਜਿਨ੍ਹਾਂ ਖੇਤਾਂ 'ਚ ਗੱਡੀ ਚਲਾ ਰਿਹਾ ਸੀ ਉਹ ਉਨ੍ਹਾਂ ਦੇ ਖੁਦ ਦੇ ਹਨ। ਮੰਤਰੀ ਨੇ ਟਵੀਟ 'ਚ ਲਿਖਿਆ ਕਿ ਪਹਿਲੀ ਗੱਲ ਤਾਂ ਇਹ ਕਿ ਆਵਾਜਾਈ ਦੇ ਨਿਯਮ ਸੜਕਾਂ 'ਤੇ, ਹਾਈਵੇਅ 'ਤੇ ਅਤੇ ਮੋਟਰਵੇਅ 'ਤੇ ਲਾਗੂ ਹੁੰਦੇ ਹਨ ਤਾਂ ਕੋਈ ਕਾਨੂੰਨ ਹੀ ਨਹੀਂ ਟੁੱਟਿਆ ਹੈ, ਆਪਣੇ ਗਿਆਨ ਨੂੰ ਵਧਾਓ। ਦੂਜੀ ਗੱਲ, ਇਹ ਮੇਰੀ ਜ਼ਮੀਨ ਹੈ, ਮੇਰੀ ਕਾਰ ਹੈ ਅਤੇ ਮੇਰਾ ਬੇਟਾ ਹੈ। ਤੀਸਰੀ ਗੱਲ, ਮੰਸੂਰ ਖਾਨ ਅਤੇ ਆਲੋਚਨਾ ਕਰਨ ਵਾਲੇ ਸਾਰੇ ਲੋਕ ਥੋੜੇ ਸਮਝਦਾਰ ਬਣੋ ਅਤੇ ਆਪਣੇ ਕੰਮ ਨਾਲ ਕੰਮ ਰੱਖੋ।

ਵਾਇਰਲ ਵੀਡੀਓ 'ਚ ਗੰਡਾਪੁਰ ਆਪਣੇ ਬੇਟੇ ਨਾਲ ਬੈਠੇ ਦਿਖ ਰਹੇ ਹਨ ਜੋ ਗੱਡੀ ਚਾਲ ਰਿਹਾ ਹੈ। ਪਾਕਿਸਤਾਨ ਦੇ ਕਾਨੂੰਨ ਮੁਤਾਬਕ 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਦਾ ਗੱਡੀ ਚਲਾਉਣਾ ਗੈਰ-ਕਾਨੂੰਨੀ ਹੈ। ਇਥੇ ਸਿਰਫ 18 ਸਾਲ ਦੀ ਉਮਰ ਹੋਣ 'ਤੇ ਹੀ ਕੋਈ ਡਰਾਈਵਿੰਗ ਲਾਈਸੈਂਸ ਲਈ ਅਰਜ਼ੀ ਦਾਇਰ ਕਰ ਸਕਦਾ ਹੈ। ਮੰਤਰੀ ਦੇ ਇਸ ਬਿਆਨ 'ਤੇ ਵਧੇਰੇ ਲੋਕ ਉਨ੍ਹਾਂ ਦੇ ਵਿਰੋਧ 'ਚ ਬੋਲਦੇ ਦਿਖ ਰਹੇ ਹਨ ਜਦਕਿ ਕੁਝ ਲੋਕ ਉਨ੍ਹਾਂ ਦਾ ਸਮਰਥਨ ਵੀ ਕਰ ਰਹੇ ਹਨ। ਉਥੇ ਕੁਝ ਲੋਕ ਉਨ੍ਹਾਂ ਦੇ ਟਵੀਟ 'ਤੇ ਮਜ਼ੇ ਲੈ ਰਹੇ ਹਨ।

علی امین گنڈاپور ایک بچے کو گاڑی چلوا رہے ہیں۔ پریشان نہ ہوں، ابھی ہمارے انصافی بھائی اس کی بھی کرامات بیان کریں گے۔ pic.twitter.com/CI8gzoMpSZ

— Mansoor Ali Khan (@_Mansoor_Ali) March 28, 2021

ਇਹ ਵੀ ਪੜ੍ਹੋ-ਤੰਜ਼ਾਨੀਆ 'ਚ ਸਾਬਕਾ ਰਾਸ਼ਟਰਪਤੀ ਦੇ ਪਾਰਥਿਵ ਸਰੀਰ ਦੇ ਦਰਸ਼ਨ ਦੌਰਾਨ ਮਚੀ ਭਾਜੜ, 45 ਲੋਕਾਂ ਨੇ ਗੁਆਈ ਜਾਨ

ਕੀ ਬੋਲ ਰਹੇ ਹਨ ਲੋਕ?
ਇਕ ਯੂਜ਼ਰ ਨੇ ਲਿਖਿਆ ਕਿ ਕੀ ਤੁਹਾਡੇ ਬੇਟੇ ਕੋਲ ਡਰਾਈਵਿੰਗ ਲਾਈਸੈਂਸ ਹੈ? ਉਹ ਅਜੇ ਬੱਚਾ ਹੈ ਅਤੇ ਉਸ ਦੀ ਸੁਰੱਖਿਆ ਪਹਿਲਾਂ ਆਉਂਦੀ ਹੈ, ਇਕ ਪਿਤਾ ਹੋਣ ਵਜੋਂ ਤੁਹਾਡੀ ਜ਼ਿੰਮੇਵਾਰੀ ਹੈ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਆਪਣੇ ਬੇਟੇ ਨੂੰ ਬਿਹਤਰ ਡਰਾਈਵਰ ਬਣਾਉਣਾ ਚੰਗੀ ਗੱਲ ਹੈ। ਇਹ ਕੋਈ ਸੜਕ ਨਹੀਂ ਹੈ ਅਤੇ ਸਿਖਣ ਲਈ ਵਧੀਆ ਥਾਂ ਹੈ। ਇਕ ਯੂਜ਼ਰ ਨੇ ਮਜ਼ਾਕ ਕਰਦੇ ਹੋਏ ਲਿਖਿਆ, ''ਮੇਰੀ ਕਾਰ ਆਟੋਮੋਬਾਇਲ ਮੇਰੀ ਮਰਜ਼ੀ ਮੇਰਾ ਬੇਟਾ। ਉਥੇ ਇਕ ਯੂਜ਼ਰ ਨੇ ਲਿਖਿਆ ਜ਼ਮੀਨ ਨਾਲ ਜੁੜਿਆ ਨਿਯਮ ਹਰ ਥਾਂ ਲਾਗੂ ਹੁੰਦਾ ਹੈ ਇਥੇ ਤੱਕ ਕਿ ਤੁਹਾਡੇ ਖੁਦ ਦੇ ਘਰ 'ਚ ਵੀ। ਤੁਸੀਂ ਨਿੱਜੀ ਤੌਰ 'ਤੇ ਖਰੀਦੇ ਆਪਣੇ ਘਰ ਦੇ ਅੰਦਰ ਵੀ ਕੋਈ ਗੈਰ-ਕਾਨੂੰਨੀ ਕੰਮ ਨਹੀਂ ਕਰ ਸਕਦੇ ਹੋ। ਤੁਸੀਂ ਕਾਨੂੰਨ ਤੋੜਿਆ ਹੈ ਅਤੇ ਮੁਆਫੀ ਮੰਗਣੀ ਚਾਹੀਦੀ ਹੈ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News