ਜਾਪਾਨ 'ਚ ਆਏ ਭਿਆਨਕ ਭੂਚਾਲ 'ਚ ਮਰਨ ਵਾਲਿਆਂ ਦੀ ਗਿਣਤੀ 126 ਤੱਕ ਪਹੁੰਚੀ, ਤਸਵੀਰਾਂ 'ਚ ਵੇਖੋ ਭਿਆਨਕ ਮੰਜ਼ਰ

Saturday, Jan 06, 2024 - 07:22 PM (IST)

ਜਾਪਾਨ 'ਚ ਆਏ ਭਿਆਨਕ ਭੂਚਾਲ 'ਚ ਮਰਨ ਵਾਲਿਆਂ ਦੀ ਗਿਣਤੀ 126 ਤੱਕ ਪਹੁੰਚੀ, ਤਸਵੀਰਾਂ 'ਚ ਵੇਖੋ ਭਿਆਨਕ ਮੰਜ਼ਰ

ਵਾਜਿਮਾ (ਜਾਪਾਨ), (ਭਾਸ਼ਾ) : ਜਾਪਾਨ ਦੇ ਪੱਛਮੀ ਤੱਟ 'ਤੇ ਪਿਛਲੇ ਹਫਤੇ ਆਏ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਸ਼ਨੀਵਾਰ ਨੂੰ ਵਧ ਕੇ 126 ਹੋ ਗਈ। ਇਸ ਦੇ ਨਾਲ ਹੀ ਭੂਚਾਲ ਤੋਂ ਬਾਅਦ ਝਟਕਿਆਂ ਅਤੇ ਮਕਾਨਾਂ ਦੇ ਢਹਿ ਜਾਣ ਅਤੇ ਮੁੱਖ ਸੜਕਾਂ ਦੇ ਜਾਮ ਹੋਣ ਕਾਰਨ ਰਾਹਤ ਸਮੱਗਰੀ ਭੇਜਣ ਵਿੱਚ ਦਿੱਕਤ ਆਉਣ ਦਾ ਖਤਰਾ ਹੈ। ਮਰਨ ਵਾਲਿਆਂ ਵਿੱਚ ਇੱਕ ਪੰਜ ਸਾਲ ਦਾ ਬੱਚਾ ਵੀ ਸ਼ਾਮਲ ਹੈ, ਜਿਸ ਨੂੰ ਸੋਮਵਾਰ ਦੇ 7.6 ਤੀਬਰਤਾ ਦੇ ਭੂਚਾਲ ਦੌਰਾਨ ਉਬਲਦਾ ਪਾਣੀ ਉਸ ਉੱਤੇ ਡਿੱਗਣ ਕਾਰਨ ਝੁਲਸ ਗਿਆ ਸੀ। ਬੱਚੇ ਦੀ ਹਾਲਤ ਅਚਾਨਕ ਵਿਗੜ ਗਈ ਅਤੇ ਸ਼ੁੱਕਰਵਾਰ ਨੂੰ ਉਸਦੀ ਮੌਤ ਹੋ ਗਈ। 

ਇਹ ਵੀ ਪੜ੍ਹੋ : ਕੈਨੇਡਾ ਨੇ ਇਸ ਦੇਸ਼ ਲਈ ਜਾਰੀ ਕੀਤੀ ਨਵੀਂ ਟਰੈਵਲ ਐਡਵਾਈਜ਼ਰੀ, ਨਾਗਰਿਕ ਬੇਲੋੜੀ ਯਾਤਰਾ ਤੋਂ ਬਚਣ

PunjabKesari

ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਭੂਚਾਲ ਜਾਰੀ ਰਿਹਾ ਤਾਂ ਪਹਿਲਾਂ ਤੋਂ ਹੀ ਨੁਕਸਾਨੇ ਘਰ ਅਤੇ ਸੜਕਾਂ ਪੂਰੀ ਤਰ੍ਹਾਂ ਤਬਾਹ ਹੋ ਸਕਦੀਆਂ ਹਨ। ਸ਼ਨੀਵਾਰ ਰਾਤ ਅਤੇ ਐਤਵਾਰ ਨੂੰ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਕਾਰਨ ਇਹ ਖ਼ਤਰਾ ਹੋਰ ਵਧ ਗਿਆ ਹੈ।  ਸ਼ਨੀਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 126 ਹੋ ਗਈ।
ਸਭ ਤੋਂ ਵੱਧ ਮੌਤਾਂ ਵਜੀਮਾ ਸ਼ਹਿਰ ਵਿੱਚ ਦਰਜ ਕੀਤੀਆਂ ਗਈਆਂ। 

PunjabKesari

ਇਹ ਵੀ ਪੜ੍ਹੋ : ਅਮਰੀਕਾ 'ਚ ਨੌਜਵਾਨ ਹੁਣ ਨਹੀਂ ਖ਼ਰੀਦ ਸਕਣਗੇ ਬੰਦੂਕਾਂ, ਇਸ ਲਈ ਲਿਆ ਗਿਆ ਫ਼ੈਸਲਾ

PunjabKesari

ਵਜੀਮਾ ਵਿੱਚ 69, ਸੁਜ਼ੂ ਵਿੱਚ 38 ਲੋਕਾਂ ਦੀ ਮੌਤ ਹੋ ਗਈ ਹੈ। 500 ਤੋਂ ਵੱਧ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ ਘੱਟੋ-ਘੱਟ 27 ਲੋਕ ਗੰਭੀਰ ਜ਼ਖਮੀ ਹਨ। ਭੂਚਾਲ ਕਾਰਨ ਮਕਾਨ ਢਹਿ-ਢੇਰੀ ਹੋ ਕੇ ਸੜਕਾਂ 'ਤੇ ਮਲਬੇ 'ਚ ਬਦਲ ਗਏ ਹਨ ਅਤੇ ਇਸ ਮਲਬੇ ਹੇਠ ਲਗਭਗ ਹਰ ਚੀਜ਼ ਤਬਾਹ ਹੋ ਗਈ ਹੈ। ਸੜਕਾਂ ਰਬੜ ਵਾਂਗ ਟੇਢੀਆਂ ਹੋ ਗਈਆਂ ਹਨ। ਅਧਿਕਾਰੀਆਂ ਮੁਤਾਬਕ 200 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ, ਹਾਲਾਂਕਿ ਗਿਣਤੀ ਵਿੱਚ ਉਤਰਾਅ-ਚੜ੍ਹਾਅ ਆ ਰਿਹਾ ਹੈ। ਜਾਣਕਾਰੀ ਹੈ ਕਿ ਅਨਾਮਿਜ਼ੂ 'ਚ ਦੋ ਢਹਿ-ਢੇਰੀ ਮਕਾਨਾਂ ਦੇ ਹੇਠਾਂ 11 ਲੋਕ ਫਸੇ ਹੋਏ ਹਨ। 

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

Tarsem Singh

Content Editor

Related News