ਸਭ ਤੋਂ ਜ਼ਿਆਦਾ ਐੱਚ-1ਬੀ ਵੀਜ਼ਾ ਅਮਰੀਕੀ ਤਕਨਾਲੋਜੀ ਕੰਪਨੀਆਂ ਨੂੰ

Friday, Apr 27, 2018 - 04:13 AM (IST)

ਸਭ ਤੋਂ ਜ਼ਿਆਦਾ ਐੱਚ-1ਬੀ ਵੀਜ਼ਾ ਅਮਰੀਕੀ ਤਕਨਾਲੋਜੀ ਕੰਪਨੀਆਂ ਨੂੰ

ਵਾਸ਼ਿੰਗਟਨ — ਐੱਚ-1ਬੀ ਵੀਜ਼ਾ ਅਰਜ਼ੀਆਂ ਦੇ ਲਿਹਾਜ਼ ਨਾਲ 6 ਹਾਈ ਪ੍ਰੋਫਾਈਲ ਅਮਰੀਕੀ ਤਕਨਾਲੋਜੀ ਕੰਪਨੀਆਂ 'ਚੋਂ 4 ਕੰਪਨੀਆਂ ਟਾਪ 10 ਰੁਜ਼ਗਾਰਦਾਤਾਵਾਂ 'ਚ ਸ਼ਾਮਲ ਹਨ। ਵਿੱਤ ਸਾਲ 2017 'ਚ ਸ਼ੁਰੂਆਤੀ ਨਿਯੁਕਤੀਆਂ ਲਈ ਅਰਜ਼ੀਆਂ ਮਨਜ਼ੂਰ ਕੀਤੀ ਗਈਆਂ। ਅਮਰੀਕੀ ਨੀਤੀ ਲਈ ਨੈਸ਼ਨਲ ਫਾਊਂਡੇਸ਼ਨ ਨੇ ਭਾਰਤੀ ਆਈ. ਟੀ. ਕਾਮਗਾਰਾਂ ਵਿਚਾਲੇ ਮਸ਼ਹੂਰ ਵਰਕ ਵੀਜ਼ਾ 'ਤੇ ਆਪਣੀ ਤਾਜ਼ਾ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਹੈ। ਇਸ ਪੱਖ ਨਾਲ ਅਮਰੀਕੀ ਅਰਥਵਿਵਸਥਾ 'ਚ ਬਹੁਤ ਹੁਨਰਮੰਦ ਕਾਮਿਆਂ ਦੀ ਮਜ਼ਬੂਤ ਮੰਗ ਦਾ ਪਤਾ ਲੱਗਦਾ ਹੈ।
6 ਹਾਈ ਪ੍ਰੋਫਾਈਲ ਕੰਪਨੀਆਂ 'ਚੋਂ 4 ਅਮਰੀਕੀ ਕੰਪਨੀਆਂ ਐਮਾਜ਼ਾਨ (2,515), ਮਾਇਕ੍ਰੋਸਾਫਟ (1,479), ਇੰਟੈਲ (1,230) ਅਤੇ ਗੂਗਲ (1,213) ਹਨ। ਵਿੱਤ ਸਾਲ 2017 'ਚ ਫੇਸਬੁੱਕ ਦੀ 720 ਨਵੀਂ ਐੱਚ-1 ਬੀ ਸ਼ੁਰੂਆਤੀ ਅਰਜ਼ੀਆਂ ਅਤੇ ਐਪਲ ਦੀਆਂ 673 ਅਰਜ਼ੀਆਂ ਮਨਜ਼ੂਰ ਹੋਈਆਂ। ਦੋਹਾਂ ਕੰਪਨੀਆਂ ਲਿਸਟ 'ਚ 14ਵੇਂ ਅਤੇ 15ਵੇਂ ਨੰਬਰ 'ਤੇ ਹਨ। ਕੰਪਨੀਆਂ ਦੇ ਐੱਚ-1ਬੀ ਵੀਜ਼ਾ ਦੇ ਇਸਤੇਮਾਲ ਨਾਲ ਅਮਰੀਕਾ 'ਚ ਖਾਸ ਤੌਰ 'ਤੇ ਰਿਸਰਚ ਐਂਡ ਡਿਵੈਲਪਮਮੈਂਟ 'ਚ ਵਾਧੇ ਦਾ ਪਤਾ ਲੱਗਦਾ ਹੈ।

 


Related News