9 ਸਾਲ ਸਰਕਾਰੀ ਨੌਕਰੀ ਕਰਨ ਵਾਲਾ ਬਾਂਦਰ, ਮਿਲਦੀ ਸੀ ਚੰਗੀ ਤਨਖ਼ਾਹ ਤੇ ਬੀਅਰ, ਇੰਝ ਮਿਲੀ ਜੌਬ

03/14/2023 3:45:44 PM

ਕੇਪ ਟਾਊਨ (ਇੰਟ)- ਅਸੀਂ ਤੁਹਾਨੂੰ ਇੱਕ ਬਾਂਦਰ ਦੀ ਕਹਾਣੀ ਦੱਸਣ ਜਾ ਰਹੇ ਹਾਂ, ਜਿਸ ਨੇ ਕਈ ਸਾਲਾਂ ਤੱਕ ਰੇਲਵੇ ਵਿੱਚ ਅਧਿਕਾਰਤ ਤੌਰ 'ਤੇ ਨੌਕਰੀ ਕੀਤੀ। ਇਸ ਦੇ ਲਈ ਉਸ ਨੂੰ ਤਨਖ਼ਾਹ ਵੀ ਮਿਲਦੀ ਸੀ। ਉਸ ਬਾਂਦਰ ਨੇ 9 ਸਾਲਾਂ ਤੱਕ ਰੇਲਵੇ ਵਿੱਚ ਸਿਗਨਲ ਮੈਨ ਵਜੋਂ ਕੰਮ ਕੀਤਾ ਸੀ। ਇਹ ਗੱਲ ਸਾਲ 1870 ਦੇ ਆਸ-ਪਾਸ ਦੀ ਹੈ। ਦੱਖਣੀ ਅਫ਼ਰੀਕਾ ਦੇ ਕੇਪ ਟਾਊਨ ਸ਼ਹਿਰ ਦੇ ਨੇੜੇ ਨਪਜਮਦੀਂਹਮ ਨਾਮ ਦਾ ਇੱਕ ਰੇਲਵੇ ਸਟੇਸ਼ਨ ਸੀ, ਜਿੱਥੇ ਜੇਮਸ ਵਾਈਡ ਨਾਂ ਦਾ ਇੱਕ ਆਦਮੀ ਸਿਗਨਲ-ਮੈਨ ਵਜੋਂ ਕੰਮ ਕਰਦਾ ਸੀ।

ਇਹ ਵੀ ਪੜ੍ਹੋ: ਕੈਨੇਡਾ 'ਚ ਪੈਦਲ ਯਾਤਰੀਆਂ ਲਈ ਕਾਲ ਬਣਿਆ ਟਰੱਕ, 2 ਦੀ ਮੌਤ, ਬੱਚਿਆਂ ਸਣੇ 9 ਜ਼ਖ਼ਮੀ

ਜੇਮਸ ਨੇ ਇੱਕ ਬਾਂਦਰ ਲਿਆ ਅਤੇ ਉਸਦਾ ਨਾਮ ਜੈਕ ਰੱਖਿਆ। ਜੈਕ ਬਹੁਤ ਹੁਸ਼ਿਆਰ ਅਤੇ ਬੁੱਧੀਮਾਨ ਸੀ। ਉਸ ਨੇ ਘਰ ਦੇ ਜ਼ਿਆਦਾਤਰ ਕੰਮਾਂ ਵਿਚ ਜੇਮਸ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਜੇਮਸ ਉਸ ਨੂੰ ਵੀ ਆਪਣੇ ਨਾਲ ਰੇਲਵੇ ਸਟੇਸ਼ਨ ਲੈ ਕੇ ਜਾਣ ਲੱਗਾ। ਉੱਥੇ ਉਸ ਨੇ ਜੈਕ ਨੂੰ ਸਿਗਨਲ ਬਦਲਣ ਦਾ ਤਰੀਕਾ ਸਿਖਾਇਆ। ਜੇਮਸ ਦੇ ਕਹਿਣ 'ਤੇ ਉਸ ਨੇ ਬਹੁਤ ਜਲਦੀ ਸਿਗਨਲ ਬਦਲਣਾ ਸਿੱਖ ਲਿਆ।

ਇਹ ਵੀ ਪੜ੍ਹੋ: ਅਮਰੀਕਾ: 3 ਸਾਲ ਦੀ ਬੱਚੀ ਨੇ ਆਪਣੀ 4 ਸਾਲਾ ਭੈਣ ਨੂੰ ਮਾਰੀ ਗੋਲੀ, ਹੋਈ ਮੌਤ

ਰੇਲਵੇ ਅਧਿਕਾਰੀਆਂ ਨੇ ਜੈਕ ਦਾ ਟੈਸਟ ਲਿਆ ਅਤੇ ਜੈਕ ਨੇ ਉਹ ਟੈਸਟ ਪਾਸ ਕਰ ਲਿਆ। ਮੈਨੇਜਰ ਇਸ ਤੋਂ ਇੰਨਾ ਖੁਸ਼ ਹੋਇਆ ਕਿ ਉਸਨੇ ਅਧਿਕਾਰਤ ਤੌਰ 'ਤੇ ਜੈਕ ਨੂੰ ਰੇਲਵੇ ਵਿਚ ਸਿਗਨਲ-ਮੈਨ ਦੀ ਨੌਕਰੀ ਦੇ ਦਿੱਤੀ। ਦੱਸਿਆ ਜਾਂਦਾ ਹੈ ਕਿ ਉਸ ਦੀ ਰੇਲਵੇ ਵਿੱਚ ਨਿਯੁਕਤੀ ਹੋਈ ਅਤੇ ਉਸ ਨੂੰ ਰੁਜ਼ਗਾਰ ਨੰਬਰ ਵੀ ਦਿੱਤਾ ਗਿਆ ਸੀ। ਜੈਕ ਨੂੰ ਹਰ ਰੋਜ਼ ਦੇ ਹਿਸਾਬ ਨਾਲ 20 ਸੈਂਟ ਅਤੇ ਬੀਅਰ ਦੀ ਅੱਧੀ ਬੋਤਲ ਹਰ ਹਫ਼ਤੇ ਤਨਖ਼ਾਹ ਦੇ ਤੌਰ 'ਤੇ ਦਿੱਤੀ ਜਾਣ ਲੱਗੀ। 1890 ਵਿੱਚ ਉਸਦੀ ਟੀ.ਬੀ. ਨਾਲ ਮੌਤ ਹੋ ਗਈ।

ਇਹ ਵੀ ਪੜ੍ਹੋ: ਜਾਨ ਖ਼ਤਰੇ 'ਚ ਪਾ ਕੇ ਵਿਦੇਸ਼ਾਂ 'ਚ ਜਾ ਰਹੇ ਭਾਰਤੀ, ਹੁਣ ਬ੍ਰਿਟੇਨ ਨੂੰ ਲੈ ਕੇ ਸਾਹਮਣੇ ਆਈ ਹੈਰਾਨੀਜਨਕ ਗੱਲ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


cherry

Content Editor

Related News