ਕੁੜੀ ਨੂੰ ਤੰਗ-ਪ੍ਰੇਸ਼ਾਨ ਕਰਨ ਤੋਂ ਰੋਕਣ ’ਤੇ ਨਾਬਾਲਿਗ ਨੇ 6 ਲੋਕਾਂ ਦੀ ਲਈ ਜਾਨ ਲਈ
Saturday, Nov 18, 2023 - 05:17 PM (IST)
ਗੁਰਦਾਸਪੁਰ/ਪਾਕਿਸਤਾਨ (ਵਿਨੋਦ)- ਪਾਕਿਸਤਾਨ ਤੋਂ ਦਰਦਨਾਕ ਖ਼ਬਰ ਸਾਹਮਣੇ ਆਈ ਹੈ, ਜਿਥੇ ਮਾਮੂਲੀ ਝਗੜੇ ਕਾਰਨ ਇਕ ਨਾਬਾਲਗ ਮੁੰਡੇ ਨੇ ਆਪਣੀ ਤੇਜ਼ ਰਫ਼ਤਾਰ ਕਾਰ ਨਾਲ ਦੂਜੀ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 6 ਵਿਅਕਤੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ’ਚ 4 ਮਹੀਨੇ ਦਾ ਬੱਚਾ ਅਤੇ 4 ਸਾਲ ਦੀ ਬੱਚੀ ਵੀ ਸ਼ਾਮਲ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਅਫ਼ਨਾਨ ਸ਼ਫਕਤ (16) ਵਾਸੀ ਕਾਹਾਣਾ, ਜਿਸ ਨੂੰ ਮੌਕੇ ’ਤੇ ਮੌਜੂਦ ਲੋਕਾਂ ਨੇ ਫੜ ਕੇ ਪੁਲਸ ਹਵਾਲੇ ਕਰ ਦਿੱਤਾ। ਉਕਤ ਮੁਲਜ਼ਮ ਨੇ ਮੰਨਿਆ ਕਿ ਜਿਨ੍ਹਾਂ ਲੋਕਾਂ ਦੀ ਟੱਕਰ ’ਚ ਜਾਨ ਗਈ ਹੈ, ਉਹ ਪਰਿਵਾਰ ਉਸ ਨੂੰ ਆਪਣੇ ਇਲਾਕੇ ’ਚ ਕਾਰ ਲੈ ਕੇ ਆਉਣ ਤੋਂ ਰੋਕਦਾ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ ਹੈ। ਪੀੜਤ ਪਰਿਵਾਰ ਦੇ ਮੁਖੀ ਰਫ਼ਾਕਤ ਅਲੀ ਨੇ ਦੱਸਿਆ ਕਿ ਉਸ ਦੀ ਪਤਨੀ ਰੁਖਸਾਨਾ, ਪੁੱਤਰ ਹੁਸੈਨ, ਨੂੰਹ ਆਇਸ਼ਾ, ਜਵਾਈ ਸੱਜਾਦ, ਚਾਰ ਸਾਲਾ ਪੋਤੀ ਅਨਾਇਆ ਅਤੇ ਚਾਰ ਮਹੀਨੇ ਦਾ ਪੋਤਾ ਹੁਜ਼ੈਫਾ ਇਸ ਸੜਕ ਹਾਦਸੇ ਵਿੱਚ ਮਾਰੇ ਗਏ।
ਇਹ ਵੀ ਪੜ੍ਹੋ- ਦੀਨਾਨਗਰ 'ਚ ਵਾਪਰਿਆ ਭਾਣਾ, ਮੋਟਰਸਾਈਕਲ ਸਵਾਰ ਮੁੰਡੇ ਦੀ ਟਰੈਕਟਰ-ਟਰਾਲੀ ਹੇਠਾਂ ਆਉਣ ਕਾਰਨ ਮੌਤ
ਉਸ ਨੇ ਦੱਸਿਆ ਕਿ ਮੁਲਜ਼ਮ ਅਫਨਾਨ ਸ਼ਰਾਫਤ ਸਾਡੀ ਇਕ ਰਿਸ਼ਤੇਦਾਰ ਕੁੜੀ ਦਾ ਪਿੱਛਾ ਕਰਦਾ ਸੀ ਅਤੇ ਉਸ ਨੂੰ ਤੰਗ-ਪ੍ਰੇਸ਼ਾਨ ਕਰਨ ਲਈ ਇਕ ਕਾਰ ਵਿਚ ਸਾਡੇ ਇਲਾਕੇ ਵਿਚ ਆ ਕੇ ਹਾਰਨ ਅਤੇ ਉੱਚੀ ਆਵਾਜ਼ ਵਿਚ ਗੀਤ ਵਜਾਉਂਦਾ ਸੀ, ਜਿਸ ’ਤੇ ਮੈਂ ਉਸ ਨੂੰ ਇਲਾਕੇ ’ਚ ਨਾ ਆਉਣ ਦੀ ਤਾੜਨਾ ਕੀਤੀ ਸੀ, ਜਿਸ ਕਾਰਨ ਅੱਜ ਮੁਲਜ਼ਮ ਨੇ ਆਪਣੀ ਕਾਰ ਤੇਜ਼ ਰਫ਼ਤਾਰ ਨਾਲ ਚਲਾ ਕੇ ਸਾਡੀ ਕਾਰ ਨੂੰ ਟੱਕਰ ਮਾਰ ਦਿੱਤੀ, ਜੋ ਸਾਡੇ ਪਰਿਵਾਰ ਦੇ 6 ਲੋਕਾਂ ਦੀ ਮੌਤ ਦਾ ਕਾਰਨ ਬਣ ਗਈ। ਕਾਹਾਣਾ ਦੇ ਡੀ. ਐੱਸ. ਪੀ. ਰਾਜਾ ਫਖਰ ਨੇ ਦੱਸਿਆ ਕਿ ਇਸ ਘਟਨਾ ’ਚ ਮੁਲਜ਼ਮਾਂ ਖ਼ਿਲਾਫ਼ ਅੱਤਵਾਦ ਵਿਰੋਧੀ ਕਾਨੂੰਨ ਦੀ ਧਾਰਾ ਵੀ ਲਾਈ ਗਈ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਪੰਜਾਬ ਪੁਲਸ ਦੇ ASI ਦਾ ਗੋਲੀ ਮਾਰ ਕੇ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8