ਇਸ ਚਿੜੀਆਘਰ ਵਿਚ ਹੰਸ ਦਾ ਬੱਚਾ ਘੁੰਮਦਾ ਹੈ ਪਰ ਬੂਟ ਪਾ ਕੇ(ਵੀਡੀਓ)

08/19/2017 5:51:23 PM

ਸਿੰਗਾਪੁਰ— ਦੁਨੀਆ ਵਿਚ ਹੈਰਾਨ ਕਰਨ ਵਾਲੇ ਮਾਮਲੇ ਸਾਹਮਣੇ ਆਉਂਦੇ ਹੀ ਰਹਿੰਦੇ ਹਨ। ਕਈ ਵਾਰੀ ਇਹ ਮਾਮਲੇ ਹੈਰਾਨ ਕਰ ਦੇਣ ਦੇ ਨਾਲ-ਨਾਲ ਦਿਲਚਸਪ ਵੀ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇਕ ਮਾਮਲੇ ਬਾਰੇ ਦੱਸ ਰਹੇ ਹਾਂ। ਇਹ ਮਾਮਲਾ ਸਿੰਗਾਪੁਰ ਦਾ ਹੈ। ਇੱਥੋਂ ਦੇ ਚਿੜੀਆਘਰ ਵਿਚ ਇਕ ਹੰਸ ਬੂਟ ਪਾ ਕੇ ਘੁੰਮਦਾ ਹੈ। ਇਸ ਦਾ ਕਾਰਨ ਵੀ ਹੈਰਾਨ ਕਰ ਦੇਣ ਵਾਲਾ ਹੈ।

 

WATCH: Squish the baby flamingo takes daily strolls through Jurong Bird Park in its handmade blue booties. Its carer explains why. https://cna.asia/2vJZayB (Video: Reuters)

Posted by Channel NewsAsia on Friday, August 18, 2017


ਖਾਸ ਤਰੀਕੇ ਨਾਲ ਡਿਜ਼ਾਈਨ ਕੀਤੇ ਗਏ ਹਨ ਬੂਟ
ਸਿੰਗਾਪੁਰ ਦੇ ਜਿਊਰੋਂਗ ਬਰਡ ਪਾਰਕ ਵਿਚ ਹੰਸ ਦੇ ਇਕ ਬੱਚੇ ਦਾ ਜਨਮ ਹੋਇਆ ਸੀ। ਇਹ ਬੱਚਾ ਹਾਲੇ ਇਕ ਸਾਲ ਦਾ ਹੈ ਅਤੇ ਚਿੜੀਆਘਰ ਪ੍ਰਸ਼ਾਸਨ ਉਸ ਦੀ ਖਾਸ ਦੇਖਭਾਲ ਕਰ ਰਿਹਾ ਹੈ। ਤਕਰੀਬਨ 1.5 ਕਿਲੋਗ੍ਰਾਮ ਦੇ ਹੰਸ ਦੇ ਇਸ ਬੱਚੇ ਨੂੰ ਕੰਕਰੀਟ ਦੇ ਬਣੇ ਫਰਸ਼ 'ਤੇ ਚੱਲਣ ਵਿਚ ਮੁਸ਼ਕਲ ਆਉਂਦੀ ਹੈ। ਇਸ ਲਈ ਇੱਥੋਂ ਦੇ ਕੇਅਰ ਟੇਕਰ ਨੇ ਇਸ ਲਈ ਖਾਸ ਨੀਲੇ ਰੰਗ ਦੇ ਬੂਟ ਬਣਵਾਏ ਹਨ। ਇਹ ਬੱਚਾ ਜਦੋਂ ਵੀ ਬਾਹਰ ਨਿਕਲਦਾ ਹੈ, ਇਸ ਦੇ ਪੈਰਾਂ ਵਿਚ ਬੂਟ ਹੁੰਦੇ ਹਨ। ਇਨ੍ਹਾਂ ਬੂਟਾਂ ਦਾ ਡਿਜ਼ਾਈਨ ਇਸ ਤਰੀਕੇ ਨਾਲ ਕੀਤਾ ਗਿਆ ਹੈ ਕਿ ਇਹ ਹੰਸ ਦੇ ਬੱਚੇ ਦੀ ਪੈਰਾਂ ਵਿਚ ਬਿਲਕੁਲ ਫਿੱਟ ਬੈਠਦਾ ਹੈ।


Related News