ਪਾਕਿਸਤਾਨ ਵੱਲੋਂ ਸਿੱਖਾਂ ਦੀ ਆਸਥਾ ਦੇ ਨਾਂ 'ਤੇ ਵੱਡੀ ਲੁੱਟ, ਵਿਦੇਸ਼ੀ ਸਿੱਖਾਂ 'ਚ ਭਾਰੀ ਰੋਸ

Monday, Dec 25, 2023 - 11:51 AM (IST)

ਪਾਕਿਸਤਾਨ ਵੱਲੋਂ ਸਿੱਖਾਂ ਦੀ ਆਸਥਾ ਦੇ ਨਾਂ 'ਤੇ ਵੱਡੀ ਲੁੱਟ, ਵਿਦੇਸ਼ੀ ਸਿੱਖਾਂ 'ਚ ਭਾਰੀ ਰੋਸ

ਲੰਡਨ - ਭਾਰੀ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ  ਪਾਕਿਸਤਾਨ ਵਲੋਂ ਸਿੱਖਾਂ ਦੀ ਆਸਥਾ ਦੇ ਨਾਮ 'ਤੇ ਵੱਡੀ  ਲੁੱਟ ਕਰਨ ਦਾ ਸਮਾਚਾਰ ਹੈ। ਇਸ ਕਾਰਨ ਵਿਦੇਸ਼ੀ ਸਿੱਖਾਂ ਵਿਚ ਭਾਰੀ ਰੋਸ ਹੈ। ਲੰਡਨ ਤੋਂ ਪਾਕਿਸਤਾਨ, ਚੜਦੇ ਪੰਜਾਬ, ਦਿੱਲੀ ਭਾਰਤ ਦੀ ਯਾਤਰਾ ਕਰਕੇ ਆਏ ਨੋਜਵਾਨਾਂ ਨੇ ਆਪਣੇ ਅਨੁਭਵ ਦੱਸਦਿਆ ਕਿਹਾ ਕਿ ਔਕਾਫ਼ ਬੋਰਡ ਦੇ ਭ੍ਰਿਸ਼ਟ ਅਧਿਕਾਰੀ ਗੁਰਦੁਆਰਾ ਜਨਮ ਅਸਥਾਨ ਸਮੇਤ ਭਾਰਤ ਪਾਕਿਸਤਾਨ ਵਿਚਕਾਰ ਬਣੇ ਸ਼ਾਂਤੀ ਦੇ ਲਾਂਘੇ ਵਿਚ ਮਨਮਰਜ਼ੀ ਕਰਦੇ ਆਮ ਵੇਖੇ ਗਏ। ਯਾਤਰਾ ਵਿੱਚ ਗਏ ਬੁਜਰਗਾਂ, ਔਰਤਾਂ ਨੂੰ ਪਹਿਲੀ ਦੂਜੀ ਮੰਜਿਲ 'ਤੇ ਕਮਰੇ ਦਿੱਤੇ ਜਾਂਦੇ ਹਨ ਜਦੋਂਕਿ ਬਾਕੀ ਯਾਤਰੀ ਕਮਰਿਆਂ ਦੀ ਵੰਡ ਵਿਚ ਪ੍ਰਧਾਨ ਮੰਤਰੀ, ਰੱਖਿਆ ਮੰਤਰੀ, ਮੁੱਖ ਮੰਤਰੀ, ਫੌਜ ਦੇ ਅਫਸਰ , ਔਕਾਫ ਬੋਰਡ ਦਾ ਕੋਟੇ ਵਿੱਚ ਕਮਰੇ ਦਿੱਤੇ ਜਾਂਦੇ ਹਨ ਜਦੋਂ ਕਿ ਕੁਝ ਕੁ ਖਾਸ ਮੈਂਬਰ ਆਪਣੇ ਕੋਟੇ ਦੇ ਕਮਰਿਆਂ ਦਾ ਹੋਟਲ ਦੇ ਕਮਰਿਆਂ ਵਾਂਗ ਕਿਰਾਇਆ ਵਸੂਲਣ ਦੇ ਚਰਚੇ ਯਾਤਰਾ ਦੌਰਾਨ ਹੁੰਦੇ ਰਹਿੰਦੇ ਹਨ ਪਰ ਉਹ ਵੀ ਛੋਟੀ ਮੋਟੀ ਜਾਂਚ 'ਤੇ ਗੁਰਪੂਰਬ ਦੀ ਸਮਾਪਤੀ ਤੋਂ ਬਾਦ ਗੱਲ ਖਤਮ ਕਰ ਦਿੱਤੀ ਜਾਂਦੀ ਹੈ। ਪਾਕਿਸਤਾਨ ਵਿਚ ਸ਼੍ਰੌਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਆਪਣੀ ਪਹਿਚਾਣ ਬਣਾਉਣ ਵਿੱਚ ਅਸਫਲ ਰਹੀ। ਉਹ ਵੀ ਬਿਕਰਮੀ ਤੇ ਮੂਲ ਨਾਨਕਸਾਹੀ ਕੈਲੰਡਰ ਵਿੱਚ ਸਿੱਖਾਂ ਨੂੰ ਵੰਡਣ ਦਾ ਕੰਮ ਕਰ ਸਿੱਖ ਇਤਿਹਾਸ ਨੂੰ ਖਤਮ ਕਰਨ ਵਿੱਚ ਵੱਡੀ ਭੂਮਿਕਾ ਨਿਭਾਅ ਰਹੀ ਹੈ।

PunjabKesari

ਇਹ ਵੀ ਪੜ੍ਹੋ :    GST ਦੀ ਵਸੂਲੀ ’ਚ ਪੰਜਾਬ ਦੇ ਮੁਕਾਬਲੇ ਹਰਿਆਣਾ ਅੱਗੇ, ਸੂਬੇ ’ਚ ਲੋਹਾ-ਸਕ੍ਰੈਪ ਟੈਕਸ ਮਾਫੀਆ ਦੀ ‘ਗਰਜ’

ਯਾਤਰੀਆਂ ਨੇ ਕਿਹਾ ਕਿ ਸਿੱਖਾਂ ਤੋਂ ਵਿਛੜੇ ਗੁਰੂਧਾਮਾਂ ਦੇ ਦਰਸ਼ਨ ਦੀਦਾਰ ਲਈ ਨਿੱਤ ਪ੍ਰਤੀ ਦਿਨ ਅਰਦਾਸ ਕੀਤੀ ਜਾਂਦੀ ਹੈ ਪਰੰਤੂ ਕਰਤਾਰਪੁਰ ਸਾਹਿਬ ਦੇ ਅੰਦਰ ਜਾ ਕੇ ਖੁੱਲੇ ਦਰਸ਼ਨ ਦੀਦਾਰੇ ਕਰਨ ਲਈ ਪਾਕਿਸਤਾਨ ਸਰਕਾਰ ਨੇ ਗੁਰਦਵਾਰੇ ਦੀ ਦੇਖ ਭਾਲ ਦੇ ਨਾਮ 'ਤੇ ਹਰ ਵਿਅਕਤੀ ਤੋਂ ਪੰਦਰਾਂ ਸੌ ਰੁਪਏ ਵਸੂਲੇ ਜਾ ਰਹੇ ਹਨ। ਜਿਕਰਯੋਗ ਹੈ ਕਿ ਭਾਰਤ ਤੋਂ ਆਉਣ ਵਾਲਿਆਂ ਤੋਂ ਲਾਂਘੇ ਦੇ 15 ਸੌ ਰੁਪਏ ਵਸੂਲੇ ਜਾਂਦੇ ਹਨ ਤੇ ਵਿਦੇਸ਼ੀ ਧਰਤੀ ਤੋਂ ਆਉਣ ਵਾਲੇ ਯਾਤਰੀਆਂ ਤੋਂ ਵੱਖ ਵੱਖ ਦੇਸ਼ਾਂ ਦੀ ਵੀਜ਼ਾ ਫੀਸ ਤੋਂ ਇਲਾਵਾ 15 ਸੌ ਰੁਪਏ ਦਾ ਵਾਧੂ ਟੈਕਸ ਮੰਗਿਆ ਜਾ ਰਿਹਾ ਹੈ। ਜਿਸ ਕਾਰਨ ਵਿਦੇਸ਼ੀ ਸਿੱਖਾਂ ਵਿੱਚ ਭਾਰੀ ਰੋਸ ਹੈ।  ਗੁਰਦਵਾਰੇ ਸਾਹਿਬ ਦੀ ਹਦੂਦ ਅੰਦਰ ਪਿੰਨੀਆ ਦਾ ਪਰਸ਼ਾਦ ਦੇਣ ਵਾਲੇ ਤੰਮਾਕੂ ਦਾ ਸੇਵਨ ਕਰਦੇ ਹਨ ਜੋ ਜ਼ਿਆਦਾਤਰ ਦੂਜੇ ਧਰਮ ਦੇ ਲੋਕਾਂ ਹਨ ਜੋ ਕਈ ਥਾਵਾਂ 'ਤੇ ਟੋਪੀ ਪਾਉਂਦੇ ਹਨ ਜਾਂ ਨੰਗੇ ਸਿਰ ਘੁੰਮਦੇ ਵੇਖੇ ਜਾ ਸਕਦੇ ਹਨ। 

PunjabKesari

ਇਹ ਵੀ ਪੜ੍ਹੋ :    Year Ender 2023 : 2,000 ਦੇ ਨੋਟ ਤੋਂ ਲੈ ਕੇ UPI ਤੱਕ ਇਸ ਸਾਲ ਬੈਂਕਿੰਗ ਪ੍ਰਣਾਲੀ 'ਚ ਹੋਏ ਕਈ ਬਦਲਾਅ

ਯਾਤਰੀਆਂ ਨੇ ਕਿਹਾ ਕਿ ਆਪਣੇ ਧਾਰਮਿਕ ਅਸਥਾਨਾਂ ਦੇ ਅੰਦਰ ਜਾਣ ਲਈ ਆਈ ਕਾਰਡ ਪਾਉਣਾ ਪੈਂਦਾ ਹੈ ਜਦੋਂ ਕਿ ਗੁਰਦਵਾਰੇ ਦੇ ਅੰਦਰ ਤੇ ਬਾਹਰ ਚਿੱਟੇ ਕੱਪੜਿਆਂ ਵਿਚ ਪੁਲਸ ਹਰ ਇੱਕ ਵਿਅਕਤੀ ਨਾਲ ਤਸਵੀਰਾਂ ਖਿਚਵਾਉਂਦੀ ਫਿਰਦੀ ਹੈ। ਯਾਤਰੀਆਂ ਮੁਤਾਬਕ ਔਕਾਫ ਬੋਰਡ ਪਾਕਿਸਤਾਨ ਦੇ ਗੁਰਦਵਾਰਾ ਪ੍ਰਬੰਧਕ ਕਮੇਟੀ ਤੋਂ ਉਪਰ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਪੰਜਾਬ ਦੇ ਗੁਰਦਵਾਰਿਆਂ ਵਿੱਚ ਯਾਤਰੀਆਂ ਦੀ ਸਹੂਲਤ ਨਾਲ ਮਾਂ ਬੋਲੀ ਪੰਜਾਬੀ ਨੂੰ ਪਹਿਲ ਦੇ ਅਧਾਰ ਤੇ ਲਿਖਿਆ ਗਿਆ ਪਰੰਤੂ ਪਾਕਿਸਤਾਨ ਵਿੱਚ ਉਸ ਨੂੰ ਤੀਸਰਾ ਅਸਥਾਨ ਦਿੱਤਾ ਗਿਆ ਹੈ। ਪੰਦਰਾਂ ਸੌ ਰੁਪਏ ਯਾਤਰੀ ਟੈਕਸ ਸੰਬੰਧੀ ਪਾਕਿ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਨੇ ਆਪਣਾ ਨਾਮ ਨਾ ਛਾਪਣ ਦੀ ਸੂਰਤ ਵਿਚ ਦੱਸਿਆ ਕਿ ਪ੍ਰਬੰਧਕ ਕਮੇਟੀ ਨਾਂ ਦੀ ਕਮੇਟੀ ਹੈ ਪਰ ਹਰ ਕੰਮ ਔਕਾਫ਼ ਬੋਰਡ ਦੇ ਹੁਕਮਾਂ ਤੋਂ ਬਗੈਰ ਕੁਝ ਨਹੀ ਹੁੰਦਾ। ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਦੀ ਹਦੂਦ ਵਿੱਚ ਦਾਖਲ ਹੋਣ ਸੰਬੰਧੀ ਲੱਗੇ ਟੈਕਸ ਸੰਬੰਧੀ ਕਿਸੇ ਵੀ ਮੌਜੂਦਾ ਮੈਂਬਰ ਨੇ ਇਤਰਾਜ਼ ਨਹੀਂ ਕੀਤਾ ਅਤੇ ਨਾ ਹੀ ਵਿਦੇਸ਼ਾਂ ਤੋਂ ਜਥੇ ਲੈ ਕੇ ਆਉਂਦੇ ਜਥੇਦਾਰਾਂ ਨੇ ਇਸ ਸੰਬੰਧੀ ਕੋਈ ਇਤਰਾਜ਼ ਜਤਾਇਆ ਗਿਆ।

ਇਹ ਵੀ ਪੜ੍ਹੋ :    ਸਾਊਦੀ ਅਰਬ ਤੋਂ ਭਾਰਤ ਆ ਰਹੇ ਜਹਾਜ਼ 'ਚ ਲੱਗੀ ਅੱਗ, ਡਰੋਨ ਹਮਲੇ ਦਾ ਸ਼ੱਕ, ਅਲਰਟ 'ਤੇ Indian Navy

ਇਕ ਅੰਦਾਜ਼ੇ ਮੁਤਾਬਕ ਦੱਸ ਹਜ਼ਾਰ ਦੇ ਕਰੀਬ ਸੰਗਤਾਂ ਰੋਜ਼ਾਨਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੀਆਂ ਹਨ ਅਤੇ ਉਨ੍ਹਾਂ ਦੇ ਕੋਲ਼ੋਂ ਤਕਰੀਬਨ ਡੇਢ ਕਰੋੜ ਰੁਪਾਇਆ ਟੈਕਸ ਰਾਹੀਂ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਸੰਗਤਾਂ ਵੱਲੋਂ ਸ਼ਰਧਾ ਮੁਤਾਬਕ ਗੋਲਕ ਵਿੱਚ ਪਾਏ ਜਾਂਦੇ ਗੁਪਤ ਦਾਨ ਦੀ ਕੋਈ ਸੀਮਾ ਨਹੀਂ ਹੈ। ਵਿਦੇਸ਼ੀ ਯਾਤਰੀਆਂ ਨੇ ਔਕਾਫ਼ ਬੋਰਡ ਦੇ ਉੱਚ ਅਧਿਕਾਰੀਆਂ ਨੂੰ ਕਿਹਾ ਕਿ ਉਹ ਅਪੀਲ ਕਰਨ ਜੇ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦੀ ਪਵਿੱਤਰਤਾ ਤੇ ਸੇਵਾ ਸੰਭਾਲ ਲਈ ਰੁਪਏ ਦੀ ਲੋੜ ਹੈ ਤਾਂ ਸਮੁੱਚੀ ਸਿੱਖ ਕੌਮ ਪਾਕਿਸਤਾਨ ਵਿੱਚ ਰੁਪਾਇਆ ਦੇ ਢੇਰ ਲਾ ਦੇਵੇਗੀ। 

ਇਹ ਵੀ ਪੜ੍ਹੋ :   ਹਾਈਵੇਅ 'ਤੇ ਸਪੀਡ ਸੀਮਾ ਦੇ ਅੰਦਰ ਗੱਡੀ ਨਾ ਚਲਾਉਣ 'ਤੇ ਸਜ਼ਾ ਦਾ ਪ੍ਰਬੰਧ: ਨਿਤਿਨ ਗਡਕਰੀ

ਜਿਕਰਯੋਗ ਹੈ ਕਿ ਗੁਰੂ ਨਾਨਕ ਗੁਰਪੂਰਬ ਸਮੇ ਪਾਕਿਸਤਾਨ ਸਰਕਾਰ ਨੇ ਭਾਰਤੀ ਯਾਤਰੀਆਂ ਸਮੇਤ ਇੰਗਲੈਂਡ, ਕਨੇਡਾ, ਯੂਰਪ ਆਸਟ੍ਰੇਲੀਆ ਦੇ ਸੈਂਕੜੇ  ਸਿੱਖਾਂ ਨੂੰ ਵੀਜ਼ਾ ਦੇਣ ਤੋਂ ਨਾਂਹ ਕਰ ਦਿੱਤੀ ਗਈ ਜਿੰਨ੍ਹਾਂ ਵਿੱਚ ਜ਼ਿਆਦਾ ਲੋਕ ਖਾਲਿਸਤਾਨ ਵਿਚਾਰਧਾਰਾ ਨਾਲ ਸੰਬੰਧਤ ਦੱਸੇ ਜਾਂਦੇ ਹਨ। ਯਾਤਰਾ ਵਿੱਚ ਗਏ ਅਫਗਾਨੀ ਸੰਗਤਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਵਿੱਚ ਸਿੱਖਾਂ ਦੀ ਜਾਨ ਮਾਲ ਨੂੰ ਭਾਰੀ ਖਤਰਾ ਹੈ। ਪੁਲਸ ਵੱਲੋਂ ਸਿੱਖਾਂ ਨੂੰ ਹਰ ਵਕਤ ਦਹਿਸਤਗਰਦ ਹਮਲਾ ਦੱਸ ਕੇ ਬਾਹਰ ਜਾਣ ਤੋਂ ਰੋਕਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿੱਚ ਵੱਸਦੀ ਸਿੱਖ ਕੌਮ ਪਾਕਿ ਗੁਰਦਵਾਰਿਆਂ ਦੀ ਸੇਵਾ ਸੰਭਾਲ ਲਈ ਦਸਵੰਦ ਦੇਣ ਲਈ ਤਿਆਰ ਹੈ ਪਰੰਤੂ ਤੰਮਾਕੂ ਤੇ ਭ੍ਰਿਸ਼ਟ ਅਧਿਕਾਰੀ ਬਿਲਕੁਲ ਬਰਦਾਸ਼ਤ ਨਹੀਂ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News