ਬ੍ਰਿਟੇਨ ਘੁੰਮਣ ਜਾਣ ਦਾ ਸੁਨਹਿਰੀ ਮੌਕਾ, 'ਲੰਡਨ ਆਈ' ਦੇ ਰਿਹੈ ਫ੍ਰੀ ਟਿਕਟਾਂ

Monday, Feb 27, 2023 - 10:58 AM (IST)

ਲੰਡਨ (ਬਿਊਰੋ) ਜੇਕਰ ਤੁਸੀਂ ਬ੍ਰਿਟੇਨ ਵਿਚ ਘੁੰਮਣ ਲਈ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਸੁਨਹਿਰੀ ਮੌਕਾ ਹੈ। ਅਸਲ ਵਿਚ ਲੰਡਨ ਆਈ ਸੈਂਕੜੇ ਫ੍ਰੀ ਟਿਕਟ ਦੇ ਰਿਹਾ ਹੈ, ਜਿਸ ਨਾਲ ਤੁਸੀਂ ਆਪਣਾ ਬ੍ਰਿਟੇਨ ਘੁੰਮਣ ਦਾ ਸੁਫ਼ਨਾ ਪੂਰਾ ਕਰ ਸਕਦੇ ਹੋ। ਇਸ ਲਈ ਕੁਝ ਸ਼ਰਤਾਂ ਅਤੇ ਨਿਯਮ ਨਿਰਧਾਰਤ ਹਨ, ਜਿਹਨਾਂ ਬਾਰੇ ਹੇਠਾਂ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ।

ਜਾਣੋ ਲੰਡਨ ਆਈ ਬਾਰੇ

'ਲੰਡਨ ਆਈ' ਲੰਡਨ ਦੇ ਸਭ ਤੋਂ ਮਸ਼ਹੂਰ ਸਥਾਨਾਂ ਵਿੱਚੋਂ ਇੱਕ ਹੈ। ਇਹ ਇਕ 'ਝੂਲਾ' ਹੈ, ਜਿਸ 'ਤੇ ਚੜ੍ਹ ਕੇ ਤੁਸੀਂ ਉਚਾਈ ਤੋਂ ਪੂਰਾ ਲੰਡਨ ਦੇਖ ਸਕਦੇ ਹੋ। ਜੇਕਰ ਤੁਸੀਂ ਅਗਲੇ ਹਫ਼ਤੇ ਲੰਡਨ ਜਾਣ ਦੀ ਯੋਜਨਾ ਬਣਾ ਰਹੇ ਹੋ ਅਤੇ ਲੰਡਨ ਆਈ 'ਤੇ ਚੜ੍ਹ ਕੇ ਸ਼ਹਿਰ ਨੂੰ ਦੇਖਣਾ ਚਾਹੁੰਦੇ ਹੋ, ਤਾਂ ਤੁਹਾਡੇ ਲਈ ਇੱਕ ਸੁਨਹਿਰੀ ਮੌਕਾ ਹੈ। ਲੰਡਨ ਆਈ ਮਾਰਚ ਦੇ ਪਹਿਲੇ ਹਫਤੇ ਸੈਂਕੜੇ ਮੁਫਤ ਟਿਕਟਾਂ ਦੇਣ ਦੀ ਯੋਜਨਾ ਬਣਾ ਰਹੀ ਹੈ। ਅਜਿਹਾ ਵਿਸ਼ਵ ਪੁਸਤਕ ਦਿਵਸ ਮਨਾਉਣ ਲਈ ਕੀਤਾ ਜਾਵੇਗਾ।

ਇੰਝ ਮਿਲੇਗਾ ਟਿਕਟ 

3 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਨੂੰ ਇੱਕ ਵੀ ਪੈਸਾ ਅਦਾ ਕੀਤੇ ਬਿਨਾਂ ਟਿਕਟ ਦਿੱਤੀ ਜਾਵੇਗੀ। ਹਾਲਾਂਕਿ ਇਸ ਦੇ ਲਈ ਉਨ੍ਹਾਂ ਨੂੰ ਆਪਣੀ ਪਸੰਦੀਦਾ ਕਿਤਾਬ ਦਾ ਥੀਮ ਵਾਲਾ ਪਹਿਰਾਵਾ ਪਹਿਨਣਾ ਹੋਵੇਗਾ। ਇੰਨਾ ਹੀ ਨਹੀਂ ਬੱਚਿਆਂ ਨੂੰ ਕਿਤਾਬ ਦੇ ਬਦਲੇ ਇੱਕ ਯੂਰੋ ਦਾ ਟੋਕਨ ਵੀ ਮਿਲੇਗਾ।

ਕਿੰਨੀ ਦੇਰ ਤੱਕ ਰਹੇਗਾ ਆਫਰ

ਇਹ ਆਫਰ lastminute.com ਦੀ 'ਆਈ ਲਵ ਵਰਲਡ ਬੁੱਕ ਡੇ' ਸਕੀਮ ਦੇ ਹਿੱਸੇ ਵਜੋਂ ਆਇਆ ਹੈ। ਵੈੱਬਸਾਈਟ ਨੇ ਕਿਹਾ ਕਿ 'ਇਸ ਸਾਲ ਵਿਸ਼ਵ ਪੁਸਤਕ ਦਿਵਸ 'ਤੇ ਅਸੀਂ 2 ਤੋਂ 5 ਮਾਰਚ ਤੱਕ ਬ੍ਰਿਟੇਨ ਦੀ ਸਭ ਤੋਂ ਵੱਡੀ ਡਰੈਸ-ਅੱਪ ਪਾਰਟੀ ਦੀ ਮੇਜ਼ਬਾਨੀ ਕਰ ਰਹੇ ਹਾਂ।'

ਪੜ੍ਹੋ ਇਹ ਅਹਿਮ ਖ਼ਬਰ- ਯੂਕੇ ਸਰਕਾਰ ਦੀ ਵਿਦੇਸ਼ੀ ਵਿਦਿਆਰਥੀਆਂ 'ਤੇ ਨਵੀਂ ਪਾਬੰਦੀ ਲਗਾਉਣ ਦੀ ਯੋਜਨਾ, ਭਾਰਤੀ ਹੋਣਗੇ ਪ੍ਰਭਾਵਿਤ

ਦਿੱਤੀਆਂ ਜਾਣਗੀਆਂ ਇੰਨੀਆਂ ਟਿਕਟਾਂ 

ਵੈੱਬਸਾਈਟ ਦੇ ਬਿਆਨ ਵਿੱਚ ਅੱਗੇ ਕਿਹਾ ਗਿਆ ਕਿ ਉਹ ਇੱਕ ਦਿਨ ਵਿੱਚ 150 ਬੱਚਿਆਂ ਨੂੰ ਮੁਫ਼ਤ ਰਾਈਡ ਦੇ ਰਹੇ ਹਨ। ਇਹ ਪੇਸ਼ਕਸ਼ ਉਨ੍ਹਾਂ ਲਈ ਹੋਵੇਗੀ ਜੋ ਕਿਸੇ ਕਿਤਾਬ ਵਿੱਚ ਆਪਣੇ ਪਸੰਦੀਦਾ ਕਿਰਦਾਰ ਦੇ ਰੂਪ ਵਿੱਚ ਪਹਿਰਾਵਾ ਪਾ ਕੇ ਆਉਣਗੇ।

ਇੱਕ ਬਾਲਗ ਦੇ ਨਾਲ ਇੱਕ ਬੱਚਾ

ਮੁਫ਼ਤ ਟਿਕਟ ਪ੍ਰਾਪਤ ਕਰਨ ਲਈ ਤੁਹਾਨੂੰ ਆਪਣੇ ਸਮੇਂ ਤੋਂ 15 ਮਿੰਟ ਪਹਿਲਾਂ ਲੰਡਨ ਆਈ ਬੁਕਿੰਗ ਦਫਤਰ ਪਹੁੰਚਣਾ ਪਵੇਗਾ। ਇਸ ਦੌਰਾਨ ਸਟਾਫ ਬਾਲਗਾਂ ਦੀਆਂ ਟਿਕਟਾਂ ਦੀ ਜਾਂਚ ਕਰੇਗਾ ਅਤੇ ਫਿਰ ਬੱਚਿਆਂ ਦੇ ਕੱਪੜਿਆਂ ਦੀ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਸਵਾਰ ਹੋਣ ਦਿੱਤਾ ਜਾਵੇਗਾ। ਇੱਕ ਬਾਲਗ ਦੇ ਨਾਲ ਸਿਰਫ਼ ਇੱਕ ਬੱਚਾ ਹੀ ਜਾ ਸਕਦਾ ਹੈ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News