ਮੇਗਨ ਮਰਕਲੇ ਨੂੰ ਭੇਜਿਆ ਗਿਆ ਸਫੇਦ ਪਾਉਡਰ ਨਾਲ ਭਰਿਆ ਪੱਤਰ

02/22/2018 9:32:04 PM

ਲੰਡਨ— ਪ੍ਰਿੰਸ ਹੈਰੀ ਤੇ ਉਸ ਦੀ ਮੰਗੇਤਰ ਮੇਗਨ ਮਰਕਲੇ ਨੂੰ ਸਫੇਦ ਪਾਉਡਰ ਨਾਲ ਭਰਿਆ ਪੱਤਰ ਭੇਜਿਆ ਗਿਆ। ਇਵਨਿੰਗ ਸਟੈਂਡਰਡ ਅਖਬਾਰ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਇਸ 'ਚ ਨਸਲੀ ਟਿੱਪਣੀ ਵਾਲਾ ਸੰਦੇਸ਼ ਵੀ ਸੀ। ਅਖਬਾਰ ਨੇ ਕਿਹਾ ਹੈ ਕਿ 12 ਫਰਵਰੀ ਨੂੰ ਮੱਧ ਲੰਡਨ ਦੇ ਸੇਂਟ ਜੇਮਸ ਪੈਲੇਸ 'ਚ ਲੜੀਬੱਧ ਦਫਤਰ 'ਚ ਇਹ ਪੱਤਰ ਮਿਲਣ ਤੋਂ ਬਾਅਦ ਮਹਾਨਗਰੀ ਪੁਲਸ ਦੇ ਅੱਤਵਾਦ ਰੋਕੂ ਕਮਾਨ ਨੂੰ ਬੁਲਾਇਆ ਗਿਆ। ਪਾਉਡਰ ਦੀ ਜਦੋਂ ਜਾਂਚ ਕੀਤੀ ਗਈ ਤਾਂ ਪਾਇਆ ਗਿਆ ਕਿ ਇਹ ਨੁਕਸਾਨਦੇਹ ਨਹੀਂ ਸੀ। ਸੰਪਰਕ ਕੀਤੇ ਜਾਣ 'ਤੇ ਕਿੰਗਸਟਨ ਪੈਲੇਸ 'ਚ ਪ੍ਰਿੰਸ ਹੈਰੀ ਦੀ ਪ੍ਰੈਸ ਸੇਵਾ ਨੇ ਖਬਰ 'ਤੇ ਟਿੱਪਣੀ ਕਰਨ ਤੋਂ ਮਨਾ ਕਰ ਦਿੱਤਾ। ਪੁਲਸ ਨੇ ਇਕ ਬਿਆਨ 'ਚ ਕਿਹਾ, ''12 ਫਰਵਰੀ ਨੂੰ ਸੇਂਟ ਜੇਮਸ ਪੈਲੇਸ 'ਚ ਬਰਾਮਦ ਕੀਤਾ ਗਿਆ ਸਮੱਗਰੀ ਵਾਲਾ ਪੈਕੇਟ ਮਿਲਣ ਤੋਂ ਬਾਅਦ ਪੁਲਸ ਜਾਂਚ ਕਰ ਰਹੀ ਹੈ।''


Related News