ਖਰਾਬ ਮੌਸਮ ਕਾਰਨ ਸਪੇਸ ਐਕਸ ਦੀ ਲਾਂਚਿੰਗ ਹੋ ਸਕਦੀ ਹੈ ਰੱਦ

Wednesday, May 27, 2020 - 01:31 AM (IST)

ਖਰਾਬ ਮੌਸਮ ਕਾਰਨ ਸਪੇਸ ਐਕਸ ਦੀ ਲਾਂਚਿੰਗ ਹੋ ਸਕਦੀ ਹੈ ਰੱਦ

ਕੇਪ ਕੇਨਵਰਲ - ਮੌਸਮ ਖਰਾਬ ਬੋਣ ਕਾਰਨ ਸਪੇਸ ਐਕਸ ਦਾ ਪਹਿਲੀ ਲਾਂਚਿੰਗ ਰੱਦ ਕੀਤਾ ਜਾ ਸਕਦਾ ਹੈ। ਸਪੇਸ ਐਕਸ ਦਾ ਇਕ ਰਾਕੇਟ ਨਾਸਾ ਦੇ ਪਾਇਲਟ ਡੱਗ ਹਰਲੀ ਅਤੇ ਬਾਬ ਬੇਨਕਨ ਦੇ ਨਾਲ ਡ੍ਰੈਗਨ ਕੈਪਸੂਲ ਨੂੰ ਲੈ ਕੇ ਬੁੱਧਵਾਰ ਦੁਪਹਿਰ ਨੂੰ ਕੈਨੇਡੀ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਤੋਂ ਉਡਾਣ ਭਰਨ ਵਾਲਾ ਹੈ। ਇਹ ਪਹਿਲਾ ਮੌਕਾ ਹੈ ਜਦ ਸਰਕਾਰ ਦੀ ਬਜਾਏ ਕੋਈ ਨਿੱਜੀ ਕੰਪਨੀ ਪੁਲਾੜ ਯਾਤਰੀਆਂ ਨੂੰ ਪੁਲਾੜ ਵਿਚ ਭੇਜੇਗੀ। ਪਿਛਲੇ 9 ਸਾਲਾਂ ਵਿਚ ਪਹਿਲੀ ਵਾਰ ਪੁਲਾੜ ਯਾਤਰੀ ਫਲੋਰੀਡਾ ਤੋਂ ਉਡਾਣ ਭਰਨਗੇ।

ਨਾਸਾ ਦੇ ਵਣਜ ਪ੍ਰੋਗਰਾਮ ਦੀ ਪ੍ਰਬੰਧਕ ਕੈਥੀ ਲੁਏਡਰਸ ਨੇ ਕਿਹਾ ਹੈ ਕਿ ਹੁਣ ਤੱਕ ਸਾਰੇ ਕੰਮ ਸਹੀ ਢੰਗ ਨਾਲ ਹੋ ਰਹੇ ਹਨ। ਸਪੇਸ ਐਕਸ ਦੇ ਇਕ ਉਪ ਪ੍ਰਧਾਨ ਹੈਂਸ ਕੋਇੰਸਮੈਨ ਨੇ ਕਿਹਾ ਲਾਂਚਿੰਗ ਕਰਨਾ ਸੁਰੱਖਿਅਤ ਹੈ ਜਾਂ ਨਹੀਂ ਇਹ ਨਿਰਧਾਰਤ ਕਰਨ ਲਈ ਲਾਂਚਿੰਗ ਕੰਟਰੋਲ ਟੀਮ ਗਲੋਬਲ ਮੌਸਮ ਪਰਿਵਰਤਨ ਦੇ ਪੈਟਰਨ 'ਤੇ ਧਿਆਨ ਦੇਵੇਗੀ। ਜੇਕਰ ਸਪੇਸ ਐਕਸ ਬੁੱਧਵਾਰ ਨੂੰ ਲਾਂਚਿੰਗ ਨਹੀਂ ਕਰ ਪਾਉਂਦੀ ਹੈ ਤਾਂ ਅਗਲਾ ਯਤਨ ਸ਼ਨੀਵਾਰ ਨੂੰ ਕੀਤਾ ਜਾਵੇਗਾ।


author

Khushdeep Jassi

Content Editor

Related News