ਮਲੇਸ਼ੀਆ ''ਚ ਸੁਮਾਤਰਾ ਪ੍ਰਜਾਤੀ ਦੇ ਅੰਤਿਮ ਗੈਂਡੇ ਦੀ ਮੌਤ

Sunday, Nov 24, 2019 - 08:07 PM (IST)

ਮਲੇਸ਼ੀਆ ''ਚ ਸੁਮਾਤਰਾ ਪ੍ਰਜਾਤੀ ਦੇ ਅੰਤਿਮ ਗੈਂਡੇ ਦੀ ਮੌਤ

ਕੁਆਲਾਲੰਪੁਰ (ਏ.ਪੀ.)- ਮਲੇਸ਼ੀਆ ਵਿਚ ਸੁਮਾਤਰਾ ਪ੍ਰਜਾਤੀ ਦਾ ਹੁਣ ਤੱਕ ਇਕ ਵੀ ਗੈਂਡਾ ਨਹੀਂ ਬਚਿਆ ਹੈ। ਬੋਰਨੀਆ ਟਾਪੂ ਸਥਿਤ ਮਲੇਸ਼ੀਆ ਦੇ ਸਬਾ ਸੂਬੇ ਵਿਚ ਸ਼ਨੀਵਾਰ ਨੂੰ ਇਮਾਨ ਨਾਮਕ ਅੰਤਿਮ ਮਾਦਾ ਗੈਂਡੇ ਦੀ ਮੌਤ ਹੋ ਗਈ। 25 ਸਾਲ ਦੀ ਇਮਾਨ ਕੈਂਸਰ ਨਾਲ ਪੀੜਤ ਸਨ। ਮਲੇਸ਼ੀਆ ਦੇ ਅੰਤਿਮ ਨਰ ਗੈਂਡੇ ਦੀ ਮੌਤ 6 ਮਹੀਨੇ ਪਹਿਲਾਂ ਹੀ ਹੋ ਚੁੱਕੀ ਹੈ। ਦੋ ਸਿੰਗ ਵਾਲੇ ਸੁਮਾਤਰਾ ਪ੍ਰਜਾਤੀ ਦੇ ਗੈਂਡੇ ਕਦੇ ਭਾਰਤ ਸਣੇ ਸਮੁੱਚੇ ਏਸ਼ੀਆ ਵਿਚ ਪਾਏ ਜਾਂਦੇ ਸਨ। ਲੁਪਤ ਹੋਣ ਕੰਢੇ ਪਹੁੰਚੀ ਇਸ ਪ੍ਰਜਾਤੀ ਦੇ ਹੁਣ ਸਿਰਫ 80 ਗੈਂਡੇ ਹੀ ਇੰਡੋਨੇਸ਼ੀਆ ਦੇ ਸੁਮਾਤਰਾ ਅਤੇ ਬੋਰਨੀਆ ਦੇ ਜੰਗਲਾਂ ਵਿਚ ਬਚੇ ਹਨ।

ਜੰਗਲਾਂ ਦੇ ਉਜੜਣ ਅਤੇ ਨਾਜਾਇਜ਼ ਸ਼ਿਕਾਰ ਕਾਰਨ ਗੈਂਡਿਆਂ ਦੀ ਗਿਣਤੀ ਤੇਜ਼ੀ ਨਾਲ ਘਟੀ ਹੈ। ਸਬਾ ਦੀ ਉਪ ਮੁੱਖ ਮੰਤਰੀ ਅਤੇ ਵਾਤਾਵਰਣ ਮੰਤਰੀ ਕ੍ਰਿਸਟੀਨਾ ਲਿਊ ਨੇ ਇਮਾਨ ਦੀ ਮੌਤ 'ਤੇ ਦੁੱਖ ਜਤਾਉਂਦੇ ਹੋਏ ਕਿਹਾ ਕਿ ਇਸ ਪ੍ਰਜਾਤੀ ਨੂੰ ਲੁਪਤ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ਅਜੇ ਵੀ ਜਾਰੀ ਹੈ। ਇਮਾਨ ਦੇ ਅੰਡਾਣੂਆਂ ਨੂੰ ਇਸੇ ਪ੍ਰਜਾਤੀ ਦੇ ਨਰ ਗੈਂਡੇ ਦੇ ਸ਼ੁਕਰਾਣੂਆਂ ਦੇ ਨਾਲ ਬਣਾਉਟੀ ਤਰੀਕੇ ਨਾਲ ਖਾਦ ਲਈ ਇੰਡੋਨੇਸ਼ੀਆ ਭੇਜਿਆ ਜਾਵੇਗਾ।


author

Sunny Mehra

Content Editor

Related News